ਰਜਨੀ ਵਾਲੀਆ
ਕਦੇ ਵੀ ਤੁਰਿਆਂ ਮੰਜਿਲ ਲੋਕੋ,
ਮਿਲਦੀ ਨਹੀ ਹਨੇਰੇ ਚੋਂ |
ਮੰਜਿਲ ਸਦਾ ਹੀ ਚਾਨਣ ਬਖਸੇ਼,
ਤੇ ਫੁੱਟਦੀ ਆਸ ਸਵੇਰੇ ਚੋਂ |
ਕਦੇ ਵੀ ਤੁਰਿਆਂ ਮੰਜਿਲ ਲੋਕੋ,
ਮਿਲਦੀ ਨਹੀ ਹਨੇਰੇ ਚੋਂ |
ਚਾਨਣ ਰੁੱਸਿਆ ਨਈਂ ਚੰਗਾ ਹੁੰਦਾ,
ਬੁਰੇ ਹਾਲਾਤੀਂ ਤਾਂ ਦੰਗਾ ਹੁੰਦਾ,
ਮਨ ਮੈਲ ਧੋਣ ਗਿਆ ਗੰਗਾ ਹੁੰਦਾ,
ਆਜਾਦੀਆਂ ਫੁੱਟ ਪੈਂਦੀਆਂ,
ਸੂਰਮਿਆਂ ਦੇ ਜੇਰੇ ਚੋਂ |
ਕਦੇ ਵੀ ਤੁਰਿਆਂ ਮੰਜਿਲ ਲੋਕੋ,
ਮਿਲਦੀ ਨਹੀ ਹਨੇਰੇ ਚੋਂ |
ਖੂਬਸੂਰਤ ਜੋ ਚਿਹਰੇ ਹੁੰਦੇ,
ਉਹ ਤਾਂ ਸਿਰਫ ਸਪੇਰੇ ਹੁੰਦੇ,
ਜਖਮ ਦਗੇ ਦੇ ਗਹਿਰੇ ਹੁੰਦੇ,
ਸਭ ਕੁਝ ਹੁੰਦਾ ਵਿੱਚ ਰੂਹਾਂ ਦੇ,
ਕੱਖ ਨਈਂ ਮਿਲਦਾ ਚਿਹਰੇ ਚੋਂ |
ਕਦੇ ਵੀ ਤੁਰਿਆਂ ਮੰਜਿਲ ਲੋਕੋ,
ਮਿਲਦੀ ਨਹੀ ਹਨੇਰੇ ਚੋਂ |
ਨੀਯਤ ਸਦਾ ਮੁਰਾਦਾਂ ਦੇਵੇ,
ਬੀਤਿਆ ਵੇਲਾ ਯਾਦਾਂ ਦੇਵੇ,
ਚੱਜ ਦਾ ਖਾਣ ਸਵਾਦਾਂ ਦੇਵੇ,
ਜੋ ਵੀ ਚਾਹਿਆ ਸੋ ਹੀ ਮਿਲਿਆ,
ਮੈਨੂੰ ਐ ਮਾਲਕਾ ਤੇਰੇ ਚੋਂ |
ਕਦੇ ਵੀ ਤੁਰਿਆਂ ਮੰਜਿਲ ਲੋਕੋ,
ਮਿਲਦੀ ਨਹੀ ਹਨੇਰੇ ਚੋਂ |
ਮਾਫ ਤੂੰ ਮੇਰੇ ਗੁਨਾਂਹ ਕਰ ਸਾਰੇ,
ਲਾਉਣੇ ਆਉਣ ਨਾ ਮੈਨੂੰ ਲਾਰੇ,
ਜੇਤੂ ਉਹ ਜੋ ਜਿੱਤੋਂ ਪਹਿਲਾਂ ਹਾਰੇ,
ਮੈਂ ਨਹੀ ਏਨਾਂ ਭਾਰ ਸਹਿ ਸਕਣਾਂ,
ਮੈਂ ਮੁਕਾ ਦੇ ਮੇਰੇ ਚੋਂ |
ਕਦੇ ਵੀ ਤੁਰਿਆਂ ਮੰਜਿਲ ਲੋਕੋ,
ਮਿਲਦੀ ਨਹੀ ਹਨੇਰੇ ਚੋਂ |
ਸਦਾ ਜਿਹੜੇ ਕਰਦੇ ਨੇਕ ਕਮਾਈਆਂ,
ਮਿਲਦੀਆਂ ਉਹਨਾਂ ਨੂੰ ਵਡਿਆਈਆਂ,
ਜ਼ਹਿਨ ਚ ਰੱਖ ਸਦਾ ਗਹਿਰਾਈਆਂ,
ਮੋਹ ਮਾਇਆ ਦਾ ਲਾਲਚ ਡਾਢਾ,
ਮੈਂ ਨਿਕਲਨੈ ਉਸਦੇ ਘੇਰੇ ਚੋਂ |
ਕਦੇ ਵੀ ਤੁਰਿਆਂ ਮੰਜਿਲ ਲੋਕੋ,
ਮਿਲਦੀ ਨਹੀ ਹਨੇਰੇ ਚੋਂ |
ਰਜਨੀ ਸੱਚ ਨੂੰ ਖਤਰਾ ਕੋਈ ਨਹੀਂ,
ਮਹਿਫੂਜ਼ ਕੱਚ ਨੂੰ ਖਤਰਾ ਕੋਈ ਨਹੀਂ,
ਖਤਰਿਓਂ ਬੱਚ ਕਿ ਖਤਰਾ ਕੋਈ ਨਹੀਂ,
ਕੁਝ ਵੀ ਕਦੇ ਵੀ ਨਿੱਤਰਦਾ ਨਹੀਂ,
ਹੁੰਦਾ ਪਾਣੀ ਗਹਿਰੇ ਚੋਂ |
ਕਦੇ ਵੀ ਤੁਰਿਆਂ ਮੰਜਿਲ ਲੋਕੋ,
ਮਿਲਦੀ ਨਹੀ ਹਨੇਰੇ ਚੋਂ |