ਦੁੱਖਭੰਜਨ ਰੰਧਾਵਾ
0351920036369
ਬੰਦਾ ਕਿਉਂ ਭਗਵਾਨ ਬਣਾ ਕੇ ਰੱਖ ਛੱਡਿਐ,
ਭਗਵਾਨਾਂ ਨੂੰ ਰਹਿਣ ਦਿਓ ਭਗਵਾਨਾਂ ਦੀ ਥਾਂ |
ਇਨਸਾਨ ਤਾਂ ਪਲ-ਪਲ ਗਲਤੀਆਂ ਕਰਦਾ ਏ,
ਇਨਸਾਨਾਂ ਨੂੰ ਰਹਿਣ ਦਿਓ ਇਨਸਾਨਾਂ ਦੀ ਥਾਂ |
ਬੰਦਾ ਕਿਉਂ ਭਗਵਾਨ ਬਣਾ ਕੇ ਰੱਖ ਛੱਡਿਐ,
ਭਗਵਾਨਾਂ ਨੂੰ ਰਹਿਣ ਦਿਓ ਭਗਵਾਨਾਂ ਦੀ ਥਾਂ |
ਕਾਲੇ ਨਈ ਹੁੰਦੇ ਦਿਲ ਉਹਨਾਂ ਦੇ,
ਜੋ ਕੋਇਲੇ ਦਾ ਕੰਮ ਕਰਦੇ ਨੇ |
ਭੁੱਖੇ ਨਈਂ ਓ ਮਰਦੇ ਕਦੇ ਵੀ,
ਜੋ ਮਿਹਨਤ ਦਾ ਦਮ ਭਰਦੇ ਨੇਂ |
ਖਦਾਨਾਂ ਨੂੰ ਰਹਿਣ ਦਿਓ ਖਦਾਨਾਂ ਦੀ ਥਾਂ |
ਬੰਦਾ ਕਿਉਂ ਭਗਵਾਨ ਬਣਾ ਕੇ ਰੱਖ ਛੱਡਿਐ,
ਭਗਵਾਨਾਂ ਨੂੰ ਰਹਿਣ ਦਿਓ ਭਗਵਾਨਾਂ ਦੀ ਥਾਂ |
ਜਰੂਰੀ ਨਹੀ ਕਿ ਇਨਸਾਨ ਦੇ,
ਮਕਸਦ ਸਾਰੇ ਹੀ ਪੂਰ ਹੋ ਜਾਵਣ |
ਕੋਈ ਜਰੂਰੀ ਨਹੀਂ ਕਿ ਸਾਰੀਆਂ ਮੰਨਤਾਂ,
ਉਸ ਦੇ ਦਰ ਤੇ ਮਨਜੂਰ ਹੋ ਜਾਵਣ |
ਅਰਮਾਨਾਂ ਨੂੰ ਰਹਿਣ ਦਿਓ ਅਰਮਾਨਾਂ ਦੀ ਥਾਂ |
ਬੰਦਾ ਕਿਉਂ ਭਗਵਾਨ ਬਣਾ ਕੇ ਰੱਖ ਛੱਡਿਐ,
ਭਗਵਾਨਾਂ ਨੂੰ ਰਹਿਣ ਦਿਓ ਭਗਵਾਨਾਂ ਦੀ ਥਾਂ |
ਤੁਫਾਨ ਜਦੋਂ ਕਦੀ ਵੀ ਆਉਂਦਾ ਏ,
ਉਹ ਸਭ ਕੁਝ ਕਰ ਫਨਾਂਹ ਦੇਵੇ |
ਤੁਫਾਨਾਂ ਦੇ ਵਿੱਚ ਬੇਘਰਿਆਂ ਨੂੰ,
ਬੰਦਾ ਤਾਂ ਓ ਜੋ ਪਨਾਂਹ ਦੇਵੇ |
ਤੁਫਾਨਾਂ ਨੂੰ ਰਹਿਣ ਦਿਓ ਤੁਫਾਨਾਂ ਦੀ ਥਾਂ |
ਬੰਦਾ ਕਿਉਂ ਭਗਵਾਨ ਬਣਾ ਕੇ ਰੱਖ ਛੱਡਿਐ,
ਭਗਵਾਨਾਂ ਨੂੰ ਰਹਿਣ ਦਿਓ ਭਗਵਾਨਾਂ ਦੀ ਥਾਂ |
ਦੱਸਣਾਂ ਬਾਗਾਂ ਦੇ ਅੱਗੋਂ ਦੀ ਲੰਘਣ ਵਾਲਿਓ,
ਤੁਸੀਂ ਫੁੱਲ ਤੋੜਕੇ ਕੀ ਜਤਾਉਣਾ ਚਾਂਹੁੰਦੇ ਹੋ |
ਇਹ ਕਿੰਨੇ ਖੁਸ਼ਬੂਦਾਰ ਤੇ ਰੰਗ-ਬਿਰੰਗੇ ਨੇਂ,
ਤੁਹਾਨੂੰ ਮਹਿਕਾਂ ਦੇਂਦੇ ਨੇ ਜਦ ਬਾਗੀਂ ਆਉਂਦੇ ਹੋ |
ਗੁਲਦਾਨਾਂ ਨੂੰ ਰਹਿਣ ਦਿਓ ਗੁਲਦਾਨਾਂ ਦੀ ਥਾਂ |
ਬੰਦਾ ਕਿਉਂ ਭਗਵਾਨ ਬਣਾ ਕੇ ਰੱਖ ਛੱਡਿਐ,
ਭਗਵਾਨਾਂ ਨੂੰ ਰਹਿਣ ਦਿਓ ਭਗਵਾਨਾਂ ਦੀ ਥਾਂ |
ਜੋ ਕਦੇ ਕੰਮ ਤੁਹਾਡੇ ਆਇਆ ਹੋਵੇ,
ਉਸ ਦੀ ਬੇਕਦਰੀ ਕਰੀਏ ਨਾ |
ਸੰਘਰਸ਼ ਜਿਤਾਉਂਦਾ ਹਰ ਬਾਜੀ,
ਮੈਂ ਦੱਸਾਂ ਲੜਨੋ ਕਦੇ ਵੀ ਡਰੀਏ ਨਾ |
ਅਹਿਸਾਨਾਂ ਨੂੰ ਰਹਿਣ ਦਿਓ ਅਹਿਸਾਨਾਂ ਦੀ ਥਾਂ |
ਬੰਦਾ ਕਿਉਂ ਭਗਵਾਨ ਬਣਾ ਕੇ ਰੱਖ ਛੱਡਿਐ,
ਭਗਵਾਨਾਂ ਨੂੰ ਰਹਿਣ ਦਿਓ ਭਗਵਾਨਾਂ ਦੀ ਥਾਂ |
ਜਿੰਨਾਂ ਘਿਉ ਨਿਰਨੇ ਕਾਲਜੇ ਪੀਤੇ ਨੇਂ,
ਤੇ ਜਿੰਨਾਂ ਨੇ ਮਿਹਨਤ ਮਾਰੀ ਏ |
ਉਹਨਾਂ ਜੱਗ ਤੇ ਨਾਂ ਰੁਸ਼ਨਾਏ ਨੇ ,
ਤੇ ਉਹਨਾਂ ਦੀ ਹੀ ਸਰਦਾਰੀ ਏ |
ਭਲਵਾਨਾਂ ਨੂੰ ਰਹਿਣ ਦਿਓ ਭਲਵਾਨਾਂ ਦੀ ਥਾਂ |
ਬੰਦਾ ਕਿਉਂ ਭਗਵਾਨ ਬਣਾ ਕੇ ਰੱਖ ਛੱਡਿਐ,
ਭਗਵਾਨਾਂ ਨੂੰ ਰਹਿਣ ਦਿਓ ਭਗਵਾਨਾਂ ਦੀ ਥਾਂ |
ਦੁੱਖਭੰਜਨਾ ਰੱਬ ਦੀ ਕੀਮਤ ਘੱਟ ਜਾਂਦੀ,
ਜੇਕਰ ਇੱਕ ਬੰਦੇ ਨੂੰ ਭਗਵਾਨ ਕਹੀਏ |
ਫਿਰ ਕੀ ਫਾਇਦਾ ਰੱਬ-ਰੱਬ ਕਰਨੇ ਦਾ,
ਜੇਕਰ ਉਸ ਦੇ ਹੀ ਹੋ ਕੇ ਨਾ ਰਹੀਏ |
ਨਾਦਾਨਾਂ ਨੂੰ ਰਹਿਣ ਦਿਓ ਨਾਦਾਨਾਂ ਦੀ ਥਾਂ |
ਬੰਦਾ ਕਿਉਂ ਭਗਵਾਨ ਬਣਾ ਕੇ ਰੱਖ ਛੱਡਿਐ,
ਭਗਵਾਨਾਂ ਨੂੰ ਰਹਿਣ ਦਿਓ ਭਗਵਾਨਾਂ ਦੀ ਥਾਂ |