3.4 C
United Kingdom
Sunday, March 8, 2026

More

    ਮੱਥਾ ਥੋੜਿਆਂ ਦਿਨਾਂ ਨੂੰ

    ਦੁੱਖਭੰਜਨ ਰੰਧਾਵਾ
    0351920036369

    ਮੱਥਾ ਥੋੜਿਆਂ ਦਿਨਾਂ ਨੂੰ,
    ਤੈਨੂੰ ਮਿੱਟੀਏ ਮੈਂ ਲਾਵਾਂਗਾ |
    ਨੀ ਵਿਸਾਰੀਂ ਨਾ ਮੈਨੂੰ ,
    ਮੈਂ ਛੇਤੀ ਹੀ ਪਿੰਡ ਆਵਾਂਗਾ |
    ਮੱਥਾ ਥੋੜਿਆਂ ਦਿਨਾਂ ਨੂੰ,
    ਤੈਨੂੰ ਮਿੱਟੀਏ ਮੈਂ ਲਾਵਾਂਗਾ |

    ਹੋ ਕੇ ਪਰਦੇਸੀ ਦੱਸੂੰ ਕੀ-ਕੀ,
    ਇਥੇ ਹੈ ਗਵਾਇਆ ਮੈਂ |
    ਆਪਣਿਆਂ ਬਾਜੋਂ ਦੁੱਖ ਕਿਹੜਾ,
    ਨਈ ਹੰਢਾਇਆ ਮੈਂ |
    ਆਪਣੇ ਆਪ ਨੂੰ ਮਨਫੀ ਕਰਿਐ,
    ਕੁਝ ਵੀ ਨਹੀ ਬਣਾਇਆ ਮੈਂ |
    ਤੈਨੂੰ ਤੇਰੇ ਕੋਲ ਬੈਠ ਕੇ,
    ਸਭ ਕੁਝ ਹੀ ਸੁਣਾਵਾਂਗਾ |
    ਮੱਥਾ ਥੋੜਿਆਂ ਦਿਨਾਂ ਨੂੰ,
    ਤੈਨੂੰ ਮਿੱਟੀਏ ਮੈਂ ਲਾਵਾਂਗਾ |

    ਛੱਡ ਪਰਿਵਾਰ ਏਥੇ ਦੁੱਖ,
    ਸਹਿਣ ਨੂੰ ਬਥੇਰਾ ਏ |
    ਚੈਨ ਤੇ ਸਕੂਨ ਨਈਂ ਉਂਝ,
    ਕਹਿਣ ਨੂੰ ਬਥੇਰਾ ਏ |
    ਰਹਿ ਰਿਹਾਂ ਮੈਂ ਪੱਥਰਾਂ ਚ,
    ਏ ਮੇਰਾ ਹੀ ਜੇਰਾ ਏ |
    ਟੀਸਾਂ ਹੋਈਆਂ ਕਿੰਨੀਆਂ,
    ਕੱਲੀ-ਕੱਲੀ ਗਿਣਾਵਾਂਗਾ |
    ਮੱਥਾ ਥੋੜਿਆਂ ਦਿਨਾਂ ਨੂੰ,
    ਤੈਨੂੰ ਮਿੱਟੀਏ ਮੈਂ ਲਾਵਾਂਗਾ |

    ਪਰਦੇਸ ਦਰਵੇਸ਼ ਬੰਦੇ,
    ਮਿੱਟੀਆਂ ਚ ਰੋਲ ਦਏ |
    ਬੱਝੇ ਹੋਏ ਝਾੜੂਆਂ ਦਾ,
    ਤੀਲਾ-ਤੀਲਾ ਖੋਲ ਦਏ |
    ਉਹੀ ਹੋ ਜਾਂਦਾ ਏ ਜੋ,
    ਵੀ ਕਾਦਰ ਬੋਲ ਦਏ |
    ਮੈਂ ਨਈ ਏਦਾਂ ਪੂਰਾ ਹੋਣਾ,
    ਖੁਦ ਚੋਂ ਖੁਦ ਨੂੰ ਘਟਾਵਾਂਗਾ |
    ਮੱਥਾ ਥੋੜਿਆਂ ਦਿਨਾਂ ਨੂੰ,
    ਤੈਨੂੰ ਮਿੱਟੀਏ ਮੈਂ ਲਾਵਾਂਗਾ

    ਦੁੱਖਭੰਜਨ ਸਜਦੇ ਸੌ-ਸੌ ਕਰਨੇ,
    ਨੇਂ ਪਿੰਡ ਆਪਣੇ ਨੂੰ ਆ ਕੇ |
    ਪਰਤ ਜਾਣਾ ਏ ਪਿੰਡ ਨੂੰ ਇੱਕ,
    ਦਿਲ ਨੂੰ ਬੈਠ ਜਾਨਾਂ ਸਮਝਾ ਕੇ |
    ਤੇਰੇ ਹੱਥ ਦੀ ਰੋਟੀ ਚੇਤੇ ਕੀਤੀ ਮੈਂ,
    ਮੈਂ ਅੱਜ ਪਰਦੇਸੀਂ ਰੋਟੀ ਖਾ ਕੇ |
    ਕੁਝ ਪਲ ਆਪਣੇ ਪਿੰਡ ਦੀ,
    ਮਿੱਟੜੀ ਨਾਲ ਬਿਤਾਵਾਂਗਾ |
    ਮੱਥਾ ਥੋੜਿਆਂ ਦਿਨਾਂ ਨੂੰ,
    ਤੈਨੂੰ ਮਿੱਟੀਏ ਮੈਂ ਲਾਵਾਂਗਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!