17 C
United Kingdom
Monday, September 7, 2026

More

    ਨਿਊਯਾਰਕ ਵਿੱਚ ਕੋਰੋਨਾਂ ਕੇਸ ਵਧਣ ਕਾਰਨ ਪਬਲਿਕ ਸਕੂਲ ਹੋਣਗੇ ਬੰਦ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 19 ਨਵੰਬਰ 2020

    ਕੋਰੋਨਾਂ ਦੀ ਲਾਗ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੇ ਕਾਰੋਬਾਰਾਂ ਅਤੇ ਹੋਰ ਖੇਤਰਾਂ ਦੇ ਨਾਲ ਸਕੂਲਾਂ ਨੂੰ ਵੀ ਲਪੇਟ ਵਿੱਚ ਲਿਆ ਹੈ। ਬੁੱਧਵਾਰ ਨੂੰ ਅਧਿਕਾਰੀਆਂ ਦੇ ਐਲਾਨ ਨਾਲ ਕੇਸਾਂ ਦੇ ਵਾਧੇ ਕਾਰਨ ਨਿਊਯਾਰਕ ਸਿਟੀ ਦਾ ਪਬਲਿਕ ਸਕੂਲ ਸਿਸਟਮ, ਜੋ ਦੇਸ਼ ਦਾ ਸਭ ਤੋਂ ਵੱਡਾ ਸਕੂਲ ਪ੍ਰਬੰਧ ਹੈ,ਵੀਰਵਾਰ ਨੂੰ ਵਿਅਕਤੀਗਤ ਸਿੱਖਿਆ ਲਈ ਬੰਦ ਹੋ ਜਾਵੇਗਾ।ਇਸ ਫੈਸਲੇ ਨਾਲ ਅੰਦਾਜ਼ਨ 300,000 ਵਿਦਿਆਰਥੀ ਘਰ ਭੇਜੇ ਗਏ ਹਨ ਜੋ ਮਹਾਂਮਾਰੀ ਦੇ ਦੌਰਾਨ ਵਿਅਕਤੀਗਤ ਕਲਾਸਾਂ ਵਿੱਚ ਸ਼ਾਮਲ ਹੋਏ ਸਨ। ਇਸ ਸੰਬੰਧੀ ਚਾਂਸਲਰ ਰਿਚਰਡ ਕੈਰਨਜ਼ਾ ਨੇ ਮਾਪਿਆਂ ਨੂੰ ਇੱਕ ਪੱਤਰ ਰਾਹੀਂ ਹਾਲ ਹੀ ਵਿੱਚ ਵਾਇਰਸ ਦੇ ਹੋਏ ਵਾਧੇ ਕਾਰਨ ਸਾਰੇ ਵਿਦਿਆਰਥੀਆਂ ਨੂੰ ਰਿਮੋਟ ਲਰਨਿੰਗ ਦੀ ਜ਼ਰੂਰਤ ਬਾਰੇ ਦੱਸਿਆ ਹੈ। ਇਸਦੇ ਨਾਲ ਹੀ ਮੇਅਰ ਬਿਲ ਡੀ ਬਲਾਸੀਓ ਨੇ ਕਿਹਾ ਕਿ ਸ਼ਹਿਰ ਸਕੂਲ ਬੰਦ ਕਰਨ ਲਈ ਸੱਤ ਦਿਨਾਂ ਦੀ ਰੋਲਿੰਗ ਔਸਤ ਨਾਲੋਂ 3% ਟੈਸਟਿੰਗ ਸਕਾਰਾਤਮਕ ਦਰ ਨਾਲ ਸਿਰੇ ‘ਤੇ ਪਹੁੰਚ ਗਿਆ ਹੈ ਜਿੱਥੇ
    COVID-19 ਦੀ ਦੂਜੀ ਲਹਿਰ ਨਾਲ ਲੜਨਾ ਜਰੂਰੀ ਹੈ। ਮੇਅਰ ਅਨੁਸਾਰ ਵਿਦਿਆਰਥੀਆਂ ਦੇ ਵਿਅਕਤੀਗਤ ਸਿਖਲਾਈ ਵੱਲ ਵਾਪਸ ਜਾਣ ਤੱਕ ਅਧਿਕਾਰੀ ਸਕੂਲਾਂ ਵਿੱਚ ਟੈਸਟਿੰਗ ਦੀ ਸਮਰੱਥਾ ਵਧਾਉਣ ‘ਤੇ ਭਾਰੀ ਜ਼ੋਰ ਦੇ ਕੇ ਨਵੇਂ ਉਪਾਅ ਵਿਕਸਿਤ ਕਰਨਗੇ। ਰਾਜਪਾਲ ਐਂਡਰਿਊ ਕੁਓਮੋ ਨੇ ਵੀ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ
    ਨਿਊਯਾਰਕ ਦੀ ਸਕਾਰਾਤਮਕ ਦਰ ਇਸ ਸਮੇਂ 2.88% ਹੈ ਜਦਕਿ ਹਸਪਤਾਲਾਂ ਵਿੱਚ 2,202 ਮਰੀਜ਼ ਦਾਖਲ ਹਨ।ਇਸਦੇ ਨਾਲ ਹੀ ਬੁੱਧਵਾਰ ਨੂੰ 35 ਲੋਕਾਂ ਦੀ ਮੌਤ ਵੀ ਹੋ ਗਈ ਹੈ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, ਸੰਯੁਕਤ ਰਾਜ ਅਮਰੀਕਾ 11,400,000 ਤੋਂ ਵੱਧ ਦੇ ਮਾਮਲਿਆਂ ਦੀ ਪੁਸ਼ਟੀ ਕਰਨ ਨਾਲ ਲਾਡ ਦੇ ਕੇਸਾਂ ਵਿੱਚ ਵਿਸ਼ਵ ਦੀ ਅਗਵਾਈ ਕਰ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!