10.9 C
United Kingdom
Thursday, September 10, 2026

More

    ਪੈਂਟਾਗਨ ਅਫਗਾਨਿਸਤਾਨ ਅਤੇ ਇਰਾਕ ਵਿਚ ਘਟਾਵੇਗਾ ਅਮਰੀਕੀ ਫੌਜ ਦੀ ਗਿਣਤੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 18 ਨਵੰਬਰ 2020

    ਪੈਂਟਾਗਨ ਅਫਗਾਨਿਸਤਾਨ ਅਤੇ ਇਰਾਕ ਵਿਚ ਫੌਜਾਂ ਦੀ ਗਿਣਤੀ ਘਟਾ ਕੇ ਰਿਹਾ ਹੈ। ਇਸ ਦੀ ਜਾਣਕਾਰੀ ਪੈਟਾਗਨ ਵਿੱਚ ਰੱਖਿਆ ਅਧਿਕਾਰੀ ਕ੍ਰਿਸਟੋਫਰ ਮਿਲਰ ਦੁਆਰਾ ਮੰਗਲਵਾਰ ਨੂੰ ਦਿੱਤੀ ਗਈ। ਜਾਣਕਾਰੀ ਅਨੁਸਾਰ ਅਫਗਾਨਿਸਤਾਨ ਵਿਚ ਲਗਭਗ 2,000 ਅਤੇ ਇਰਾਕ ਵਿਚ 500 ਤੱਕ ਦੀ ਗਿਰਾਵਟ ਕੀਤੀ ਜਾਵੇਗੀ। ਵਿਭਾਗ ਦਾ ਇਹ ਫੈਸਲਾ ਰਾਸ਼ਟਰਪਤੀ ਟਰੰਪ ਰਾਹੀਂ ਸਾਬਕਾ ਰੱਖਿਆ ਸੱਕਤਰ ਮਾਰਕ ਐਸਪਰ ਨੂੰ ਬਰਖਾਸਤ ਕਰਕੇ ਉਸਦੀ ਜਗ੍ਹਾ ਕ੍ਰਿਸਟੋਫਰ ਮਿਲਰ ਨੂੰ ਲਗਾਉਣ ਦੇ ਬਾਅਦ ਆਇਆ ਹੈ। ਟਰੰਪ ਨੇ ਲੰਮੇ ਸਮੇਂ ਤੋਂ ਮੱਧ ਪੂਰਬ ਵਿੱਚ ਫੌਜਾਂ ਦੀ ਗਿਣਤੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸੈਨਿਕਾਂ ਦੀ ਕਟੌਤੀ ਦੀ ਪ੍ਰਭਾਵੀ ਤਾਰੀਖ, 15 ਜਨਵਰੀ ਜੋ ਕਿ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਸਿਰਫ ਪੰਜ ਦਿਨ ਪਹਿਲਾਂ ਤੈਅ ਕੀਤੀ ਗਈ ਹੈ।ਇੱਕ ਅਧਿਕਾਰੀ ਨੇ ਇਸ ਫੈਸਲੇ ਨੂੰ ਪੈਂਟਾਗਨ ਦੇ ਰਾਜਨੀਤਿਕ ਤੌਰ ‘ਤੇ ਨਿਯੁਕਤ ਕੀਤੇ ਗਏ ਅਧਿਕਾਰੀਆਂ ਦੁਆਰਾ ਲਏ ਗਏ ਰਾਜਨੀਤਿਕ ਪ੍ਰਭਾਵ ਦੇ ਫੈਸਲੇ ਵਜੋਂ ਦਰਸਾਇਆ ਹੈ। ਇਸ ਸੰਬੰਧੀ ਹਫਤੇ ਦੇ ਅਖੀਰ ਵਿੱਚ ਮਿਲਰ ਨੇ ਰੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਦੱਸਿਆ ਕਿ ਇਸ ਕਾਰਵਾਈ ਨਾਲ ਉਹ ਇਹਨਾਂ ਖੇਤਰਾਂ ਵਿੱਚ ਮੌਜੂਦਾ ਯੁੱਧ ਨੂੰ ਜ਼ਿੰਮੇਵਾਰ ਢੰਗ ਨਾਲ ਖਤਮ ਕਰਨਾ ਚਾਹੁੰਦੇ ਹਨ।ਇਸਦੇ ਨਾਲ ਹੀ ਇਹਨਾਂ ਸੈਨਿਕਾਂ ਦੀ ਮਈ ਤੱਕ ਘਰ ਵਾਪਸੀ ਦੀ ਉਮੀਦ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!