10.9 C
United Kingdom
Wednesday, September 9, 2026

More

    ਕੋਰੋਨਾਂ ਰਾਹਤ ਫੰਡ ਵਿੱਚ ਗਲਤ ਤਰੀਕੇ ਨਾਲ ਲਾਇਆ ਲੱਖਾਂ ਦਾ ਚੂਨਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 18ਨਵੰਬਰ 2020

    ਸਰਕਾਰ ਦੁਆਰਾ ਦੇਸ਼ ਵਾਸੀਆਂ ਨੂੰ ਕੋਰੋਨਾਂ ਵਾਇਰਸ ਸੰਕਟ ਵਿੱਚ ਰਾਹਤ ਦੇਣ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ,ਜਿਹਨਾਂ ਵਿੱਚ ਆਰਥਿਕ ਮੱਦਦ ਵੀ ਸ਼ਾਮਿਲ ਹੈ। ਪਰ ਬਹੁਤ ਲੋਕਾਂ ਆਪਣੇ ਸਵਾਰਥ ਲਈ ਜੁਗਾੜ ਲਗਾ ਕੇ ਗਲਤ ਤਰੀਕੇ ਨਾਲ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਦੋ ਸੂਬਿਆਂ ਟੈਕਸਾਸ ਅਤੇ ਇਲੀਨੋਏ ਵਿੱਚ ਸਾਹਮਣੇ ਆਇਆ ਹੈ। ਜਸਟਿਸ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਹਨਾਂ ਦੋ ਰਾਜਾਂ ਦੇ ਸੱਤ ਲੋਕਾਂ ‘ਤੇ ਕਰੋੜਾਂ ਡਾਲਰ ਦੇ ਕੋਰੋਨਾਂ ਵਾਇਰਸ ਰਾਹਤ ਫੰਡ ਚੋਰੀ ਕਰਨ ਅਤੇ ਲਗਜ਼ਰੀ ਉਤਪਾਦਾਂ’ ਤੇ ਖਰਚ ਕਰਨ ਲਈ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ। ਦੋ ਸ਼ੱਕੀ ਵਿਅਕਤੀਆਂ, 52 ਸਾਲਾ ਅਮੀਰ ਅਕੀਲ ਅਤੇ ਸਿਦੀਕ ਅਜ਼ੀਮੂਦੀਨ (41) ‘ਤੇ ਮਨੀ ਲਾਂਡਰਿੰਗ ਦੇ ਦੋਸ਼ ਲਗਾਏ ਗਏ ਹਨ ਜਦਕਿ ਇਸ ਮੁਕੱਦਮੇ ਵਿਚ ਨਾਮਜ਼ਦ ਹੋਰ ਵਿਅਕਤੀ ਪਰਦੀਪ ਬਸਰਾ(51), ਰਿਫਤ ਬਾਜਵਾ( 51), ਮੇਅਰ ਮਿਸਕ(40), ਮੌਰਸੀਓ ਨਾਵੀਆ (41) ਅਤੇ ਰਿਚਰਡ ਰੀਥ ਹਨ।ਨਿਆਂ ਵਿਭਾਗ ਨੇ ਦੋਸ਼ ਲਾਇਆ ਕਿ ਇਹਨਾਂ ਦੋਸ਼ੀਆਂ ਨੇ ਧੋਖਾਧੜੀ ਲਈ ਦਰਜ਼ਨਾਂ ਲੋਨ ਅਰਜ਼ੀਆਂ ਜਮ੍ਹਾਂ ਕਰਵਾਈਆਂ ਜਿਨ੍ਹਾਂ ਵਿੱਚ ਝੂਠੀਆ ਤਨਖਾਹਾਂ ਦੇ ਖਰਚੇ, ਟੈਕਸ ਫਾਰਮ, ਬੈਂਕ ਰਿਕਾਰਡ ਅਤੇ ਹੋਰ ਦਸਤਾਵੇਜ਼ ਸ਼ਾਮਲ ਸਨ। ਇਹਨਾਂ ਨੇ ਸੈਂਕੜੇ ਜਾਅਲੀ ਅਤੇ ਝੂਠੇ ਕਰਮਚਾਰੀਆਂ ਲਈ ਨਕਦੀ ਪ੍ਰਾਪਤ ਕੀਤੀ ਹੈ। ਦੋਸ਼ੀਆਂ ਨੇ ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਜੋ ਕਿ ਇੱਕ ਫੈਡਰਲ ਲੋਨ ਪ੍ਰੋਗਰਾਮ ਹੈ ਤੋਂ 30 ਮਿਲੀਅਨ ਡਾਲਰ ਦੀ ਮੰਗ ਕੀਤੀ ਸੀ ,ਇਸ ਪ੍ਰੋਗਰਾਮ ਨੇ ਇਸ ਸਾਲ ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ 600 ਬਿਲੀਅਨ ਡਾਲਰ ਤੋਂ ਵੱਧ ਦਾ ਪ੍ਰਬੰਧ ਕੀਤਾ ਹੈ। ਅਧਿਕਾਰੀਆਂ ਅਨੁਸਾਰ ਫੈਡਰਲ ਏਜੰਟਾਂ ਦੁਆਰਾ ਵਾਰੰਟ ਜਾਰੀ ਕਰਨ ਤੋਂ ਪਹਿਲਾਂ ਇਹਨਾਂ ਨੇ ਤਕਰੀਬਨ 16 ਮਿਲੀਅਨ ਡਾਲਰ ਦੀ ਰਾਸ਼ੀ ਹਾਸਲ ਕੀਤੀ ਸੀ, ਜਿਸ ਨਾਲ ਲਗਜ਼ਰੀ ਗੱਡੀਆਂ ਲੈਂਬੋਰਗਿਨੀ,ਪੋਰਸ਼ ਆਦਿ ਖਰੀਦੀਆਂ ਸਨ ਜਿਹਨਾਂ ਨੂੰ ਜਾਇਦਾਦ ਸਮੇਤ ਜ਼ਬਤ ਕੀਤਾ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!