ਰਜਨੀ ਵਾਲੀਆ
ਦੀਵਾਲੀ ਦਾ ਤਿਉਹਾਰ ਏ,
ਖੁਸੀ਼ਆਂ ਦਾ ਤੇ ਪਿਆਰ ਦਾ |
ਰਾਮ ਚੰਦਰ ਜੀ ਦੀ ਜਿੱਤ ਦਾ,
ਤੇ ਰਾਵਣ ਦੀ ਹਾਰ ਦਾ |
ਦੀਵਾਲੀ ਦਾ ਤਿਉਹਾਰ ਏ,
ਖੁਸੀ਼ਆਂ ਦਾ ਤੇ ਪਿਆਰ ਦਾ |
ਤੂੰ ਦੀਵਾਲੀਏ ਮੁਬਾਰਕ ਏਂ,
ਅਮੀਰਾਂ ਤੇ ਸ਼ਾਹੂਕਾਰਾਂ ਨੂੰ |
ਤੂੰ ਦੀਵਾਲੀਏ ਮੁਬਾਰਕ ਏਂ,
ਵੱਡੇ-ਵੱਡਿਆਂ ਸਰਦਾਰਾਂ ਨੂੰ |
ਅਮੀਰਜਾ਼ਦਾ ਕਦੇ ਨਈਂ,
ਗਰੀਬ ਲਈ ਵਿਚਾਰਦਾ |
ਦੀਵਾਲੀ ਦਾ ਤਿਉਹਾਰ ਏ,
ਖੁਸੀ਼ਆਂ ਦਾ ਤੇ ਪਿਆਰ ਦਾ |
ਗੁਰੂਘਰਾਂ ਤੇ ਮੰਦਰਾਂ ਦੇ,
ਬਾਹਰ ਜਿਹੜੇ ਬੱਚੇ ਨੇਂ |
ਭੁੱਖੇ ਨੇ ਉਹ ਬਹੁਤ ਤੇਲ,
ਲੈਣ ਆਏ ਮਨੋਂ ਸੱਚੇ ਨੇਂ |
ਮੰਜ਼ਰ ਕੀਵੇਂ ਵੇਖਾਂ ਗਰੀਬੜੇ,
ਨੂੰ ਪਈ ਹੋਈ ਮਾਰ ਦਾ |
ਦੀਵਾਲੀ ਦਾ ਤਿਉਹਾਰ ਏ,
ਖੁਸੀ਼ਆਂ ਦਾ ਤੇ ਪਿਆਰ ਦਾ |
ਬੱਚੇ ਨੰਗੇ ਪੈਰੀਂ ਫਿਰਦੇ ਨੇਂ,
ਤੇ ਪਏ ਠੰਡ ਵਿੱਚ ਠਰਦੇ |
ਮਠਿਆਈਆਂ ਨੂੰ ਨੇਂ ਤਰਸਦੇ,
ਤੇ ਸਭ ਠਰੂੰ-ਠਰੂੰ ਕਰਦੇ |
ਓ ਰੱਬ ਦਾ ਪਿਆਰਾ ਹੁੰਦਾ,
ਜੋ ਭੁੱਖੇ ਗਰੀਬ ਨੂੰ ਪਿਆਰਦਾ |
ਦੀਵਾਲੀ ਦਾ ਤਿਉਹਾਰ ਏ,
ਖੁਸੀ਼ਆਂ ਦਾ ਤੇ ਪਿਆਰ ਦਾ |
ਭਲਿਓ ਅਮੀਰ ਦੀ ਦੀਵਾਲੀ ਏ,
ਤੇ ਗਰੀਬ ਦਾ ਦੀਵਾਲਾ ਏ |
ਭੁੱਖੇ ਜੀਅ ਸਭ ਗਰੀਬ ਦੇ ਤੇ,
ਘਰੇ ਖਾਲੀ ਦੀਵਿਓਂ ਆਲਾ ਏ |
ਦੀਵਾਲੀ ਵਾਲੇ ਦਿਨ ਵੀ,
ਕੋਈ ਉਹਦਾ ਨਈਂ ਸਾਰਦਾ |
ਦੀਵਾਲੀ ਦਾ ਤਿਉਹਾਰ ਏ,
ਖੁਸੀ਼ਆਂ ਦਾ ਤੇ ਪਿਆਰ ਦਾ
ਗੁਰੂਘਰਾਂ ਦੇ ਬਾਹਰ ਬੱਚਾ,
ਲੰਗਰਾਂ ਨੂੰ ਪਿਆ ਤਰਸੇ |
ਓ ਦੱਸ ਮੇਰੇ ਮਾਲਕਾ ਤੇਰੀ,
ਮਾਇਆ ਕਿੱਥੇ ਪਈ ਵਰਸੇ |
ਤੂੰ ਨਿੱਘੜੇ ਨੂੰ ਨਿੱਘ ਦੇਵੇਂ,
ਕਿਉਂ ਠਰਦੇ ਨੂੰ ਠਾਰਦਾ |
ਦੀਵਾਲੀ ਦਾ ਤਿਉਹਾਰ ਏ,
ਖੁਸੀ਼ਆਂ ਦਾ ਤੇ ਪਿਆਰ ਦਾ |
ਅੱਜ ਰਜਨੀ ਨੇ ਤੱਕਿਆ,
ਸੀ ਮਾਸੂਮ ਇੱਕ ਨੰਗੜਾ |
ਦੀਵਾਲੀ ਤੇ ਮੰਗਦਾ ਸੀ,
ਪਿਆ ਭੀਖ ਇੱਕ ਲੰਗੜਾ |
ਸੀ ਵੱਖਰਾ ਨਜਾਰਾ ਬਾਬਾ,
ਅੱਜ ਘਰੋਂ ਬਾਹਰ ਦਾ |
ਦੀਵਾਲੀ ਦਾ ਤਿਉਹਾਰ ਏ,
ਖੁਸੀ਼ਆਂ ਦਾ ਤੇ ਪਿਆਰ ਦਾ |