7.4 C
United Kingdom
Wednesday, April 16, 2025

More

    “ਬੰਦੇ ਤੋਂ ਇਨਸਾਨ”

    ਅਜੇ ਤਾਂ ਵਾਟਾਂ , ਲੰਬੀਆਂ ਨੇ ।
    ਬੰਦੇ ਤੋਂ, ਇਨਸਾਨ ਦੀਆਂ ।।
    ਦਿਲ ਵਿੱਚ ਖ਼ੰਜਰ ,ਨਫ਼ਰਤ ਦੇ ।
    ਬਾਹਰੋਂ ਸਿਫ਼ਤਾਂ ,ਭਗਵਾਨ ਦੀਆਂ |

    ਕੁਦਰਤ ਕੋਲ,ਸ਼ਕਾਇਤਾਂ ਲਾਈਆਂ
    ਜਾਨਵਰਾਂ ਅਤੇ , ਪਰਿੰਦਿਆਂ ਨੇ ।
    ਕਿਧਰੇ ਬੱਚੀਆਂ ,ਮਾਰ ਮੁਕਾਈਂਆਂ
    ਇੱਜਤਾਂ ਲੁੱਟ ,ਦਰਿੰਦਿਆਂ ਨੇ।
    ਸ਼ਰਮ ਨਾਲ , ਸਿਰ ਝੁੱਕ ਜਾਂਦੇ
    ਸੁਣ ਕਰਤੂਤਾਂ, ਹੈਵਾਨ ਦੀਆਂ
    ਅਜੇ ਤਾਂ ਵਾਟਾਂ …
    ਬੰਦੇ ਤੋਂ ….

    ਜਾਤਾਂ ਪਾਤਾਂ , ਭਰਮ ਭੁਲੇਖੇ
    ਅਜੇ ਨਾ ਮੁਕੇ , ਦੁਨੀਆ ਤੋਂ
    ਪੀਰ ਪੈਗ਼ੰਬਰ, ਰਿਸ਼ੀ ਮੁਨੀ ਵੀ
    ਸਮਝਾਉਦੇ ,ਤੁਰ ਗਏ ਦੁਨੀਆ ਤੋਂ
    ਘੱਟ ਅਮਲ,ਬੱਸ ਬਹੁੱਤੀਆਂ ਗੱਲਾਂ,
    ਗੁਰੂਆਂ ਦੇ ਫ਼ਰਮਾਨ ਦੀਆਂ,
    ਅਜੇ ਤਾਂ ਵਾਟਾਂ ਲੰਬੀਆਂ ਨੇ ,
    ਬੰਦੇ ਤੋਂ ਇਨਸਾਨ ਦੀਆਂ ।।

    ਚਿੱਟਾ ਪੀਕੇ , ਮਾਵਾ ਖਾ ਕੇ
    ਕਈ ਖੁਰ ਗਏ , ਕਈ ਤੁਰ ਜਾਣੇ ।
    ਮੌਤ ਦਲਾਲੀ ,ਕਰ ਧੰਨ ਕਮਾਏ
    ਨਹੀਂ ਬਚਣੇ ਸਭ ਰੁੜ ਜਾਣੇ ।
    ਪੈਸਾ , ਕੁਰਸੀ , ਇੱਜਤ , ਜ਼ਮੀਨਾਂ
    ਰੁਲਣ ਔਲਾਦਾ ,ਸ਼ੈਤਾਨ ਦੀਆਂ ।
    ਅਜੇ ਤਾਂ ਵਾਟਾਂ, ਲੰਬੀਆਂ ਨੇ ।
    ਬੰਦੇ ਤੋਂ , ਇਨਸਾਨ ਦੀਆਂ ।।

    ਕਾਲ ਕਰੋਨਾ ਤੇ, ਤਪਦੀਆਂ ਸੜਕਾਂ
    ਕਈ ਕਾਮੇ ਰਾਹਾਂ , ਵਿੱਚ ਰਹਿ ਗਏ,
    ਹੁਕਮਰਾਨਾਂ ਨੇ , ਬਿੱਲ ਲਿਆਂਦੇ
    ਅੰਨਦਾਤਾ ਵੀ,ਧਰਨੇ ਤੇ ਬਹਿ ਗਏ,
    ਭੁੱਲ ਬੈਠਾ ਇਹ , ਹਾਕਮ ਗੱਲਾਂ
    ਲੋਕਾਂ ਦੇ ਅਹਿਸਾਨ ਦੀਆਂ
    ਅਜੇ ਤਾਂ ਵਾਟਾਂ ਲੰਬੀਆਂ ਨੇ ।
    ਬੰਦੇ ਤੋਂ ਇਨਸਾਨ ਦੀਆਂ ।।

    “ਧਨੀਪਿੰਡ ਵੀ ” ਬਣ ਜਾ ਹੁਣ ਬੰਦਾ
    ਇਥੇ ਸਦਾ , ਕਿਸੇ ਨਾਂ ਰਹਿਣਾ,
    “ਅਸ਼ੋਕੀ” ਰੱਖ ਤਿਆਰੀ ਆਪਣੀ
    ਇਥੋ ਕਦੀ ਵੀ ,ਜਾਣਾ ਪੈਣਾ।
    ਮਿਹਨਤ ,ਨੇਕੀ ,ਪੁੰਨ ,ਕਮਾਈ
    “ਬਸ”ਕਦਰਾਂ, ਇਸ ਸਮਾਨ ਦੀਆਂ
    ਅਜੇ ਤਾਂ ਵਾਟਾਂ ਲੰਬੀਆਂ ਨੇ..
    ਬੰਦੇ ਤੋਂ ਇਨਸਾਨ ਦੀਆਂ …

    ਗੀਤਕਾਰ “ਅਸ਼ੋਕੀ ਧਨੀਪਿੰਡ”

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!