19.4 C
United Kingdom
Wednesday, June 24, 2026

More

    ਮਰੀਜ਼ ਲਈ ਡੋਨਰ ਹਾਰਟ ਲੈ ਕੇ ਆਇਆ ਹੈਲੀਕਾਪਟਰ ਹਸਪਤਾਲ ਦੀ ਛੱਤ ‘ਤੇ ਦੁਰਘਟਨਾ ਦਾ ਸ਼ਿਕਾਰ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 11 ਨਵੰਬਰ 2020

    ਕੈਲੀਫੋਰਨੀਆਂ ਦੇ ਇੱਕ ਹਸਪਤਾਲ ਵਿੱਚ ਪਿਛਲੇ ਹਫਤੇ ਇੱਕ ਮਰੀਜ਼ ਦੇ ਦਿਲ ਨੂੰ ਬਦਲਣ ਲਈ ਉਸਨੂੰ ਡੋਨਰ ਤੋਂ ਲੈ ਕੇ ਆਇਆ ਹੈਲੀਕਾਪਟਰ ਹਸਪਤਾਲ ਦੀ ਛੱਤ ਤੇ ਲੈਂਡਿੰਗ ਸਮੇਂ ਹਾਦਸਾਗ੍ਰਸਤ ਹੋ ਗਿਆ ਸੀ। ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ, ਲਾਸ ਏਂਜਲਸ ਦੇ USC ਦੇ ਕੈੱਕ ਹਸਪਤਾਲ ਵਿੱਚ ਵਾਪਰਿਆ । ਇਸ ਘਟਨਾ ਨੂੰ ਜ਼ਮੀਨ ਤੇ ਇੱਕ ਰਾਹਗੀਰ ਨੇ ਵੀਡੀਓ ਵਿੱਚ ਕੈਦ ਕਰ ਲਿਆ ਸੀ ਜਿਸ ਵਿੱਚ ਜਹਾਜ਼ ਹਸਪਤਾਲ ਦੇ ਹੈਲੀਪੈਡ ਤੋਂ ਥੋੜ੍ਹੀ ਦੂਰੀ ‘ਤੇ ਹੀ ਆਪਣਾ ਕੰਟਰੋਲ ਗੁਆ ਬੈਠਾ ਸੀ ਪਰ ਇਸ ਹਾਦਸੇ ਵਿੱਚ ਨੇੜੇ ਦਾ ਕੋਈ ਵੀ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਜਦਕਿ ਜਹਾਜ਼ ਦੇ ਦੋ ਯਾਤਰੀ ਅਤੇ ਉਸ ਦੇ ਪਾਇਲਟਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦੇ ਬਾਅਦ ਹੀ ਅੱਗ ਬੁਝਾਉਣ ਵਾਲੇ ਵਰਕਰ ਪਹੁੰਚ ਗਏ ਸਨ।ਹਸਪਤਾਲ ਦੇ ਅਨੁਸਾਰ ਇਸ ਹਾਦਸੇ ਦੇ ਬਾਵਜੂਦ, ਦਿਲ ਚੰਗੀ ਸਥਿਤੀ ਵਿਚ ਰਿਹਾ ਅਤੇ ਉਸ ਦਿਨ ਬਾਅਦ ਵਿਚ ਟ੍ਰਾਂਸਪਲਾਂਟ ਆਪ੍ਰੇਸ਼ਨ ਲਈ ਵਰਤਿਆ ਗਿਆ ਸੀ। ਇਸ ਘਟਨਾਂ ਸੰਬੰਧੀ ਹਸਪਤਾਲ ਲਾਸ ਏਂਜਲਸ ਫਾਇਰ ਅਤੇ ਪੁਲਿਸ ਵਿਭਾਗ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਕਿ ਇਸ ਘਟਨਾ ਦੀ ਜਾਂਚ ਹੋ ਸਕੇ। ਇਸ ਤਰ੍ਹਾਂ ਦੇ ਇਲਾਜ ਦੇ ਮਾਮਲੇ ਵਿੱਚ ਅਮੈਰੀਕਨ ਟ੍ਰਾਂਸਪਲਾਂਟ ਫਾਊਂਡੇਸ਼ਨ ਦੇ ਅਨੁਸਾਰ, ਹਰ ਰੋਜ਼ ਲਗਭੱਗ 20 ਲੋਕ ਅੰਗਾਂ ਦੇ ਟ੍ਰਾਂਸਪਲਾਂਟ ਦੀ ਉਡੀਕ ਵਿੱਚ ਮਰਦੇ ਹਨ ਅਤੇ ਇੱਕ ਜੀਵਤ ਅੰਗ ਨੂੰ ਪ੍ਰਾਪਤ ਕਰਨ ਲਈ ਇਸ ਸਮੇਂ 114,000 ਤੋਂ ਵੱਧ ਲੋਕ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!