ਅਸ਼ੋਕ ਵਰਮਾ
ਬਠਿੰਡਾ, 11 ਨਵੰਬਰ2020: ਅਜਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜਾਦ ਦੇ ਜਨਮ ਦਿਵਸ ਨੂੰ ਹਰ ਸਾਲ ਕੌਮੀ ਸਿੱਖਿਆ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਉਹਨਾਂ ਨੂੰ ਜਨਮ ਦਿਨ ਮੌਕੇ ਯਾਦ ਕਰਦਿਆਂ ਅੱਜ ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਦੇ ਬੱਚਿਆਂ ਨੂੰ 150 ਕਾਪੀਆਂ ਅਤੇ ਪੈਨਸਿਲਾਂ ਅਦਿ ਵੰਡੀਆਂ ਗਈਆਂ। ਯੂਥ ਵਲੰਟੀਅਰਾਂ ਨੇ ਦੱਸਿਆ ਕਿ ਮੌਲਾਨਾ ਅਬਲ ਕਲਾਮ ਨੇ ਆਖਿਆ ਸੀ ਕਿ ਸਕੂਲ ਉਹ ਪ੍ਰਯੋਗਸ਼ਾਲਾਵਾਂ ਹਨ ਜੋ ਦੇਸ਼ ਦਾ ਭਵਿੱਖ ਮੰਨੇ ਜਾਂਦੇ ਨਾਗਰਿਕ ਪੈਦਾ ਕਰਦੀਆਂ ਹਨ। ਉਹਨਾਂ ਦੱਸਿਆ ਕਿ ਸਿੱਖਿਆ, ਰਾਸ਼ਟਰ-ਨਿਰਮਾਣ ਅਤੇ ਸੰਸਥਾ-ਨਿਰਮਾਣ ਦੇ ਖੇਤਰ ’ਚ ਮੌਲਾਨਾ ਅਬੁਲ ਕਲਾਮ ਆਜਾਦ ਦੇ ਯੋਗਦਾਨ ਮਿਸਾਲੀ ਹਨ। ਇਸ ਮੌਕੇ ਇਲਾਕਾ ਵਾਸੀਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਸੰਸਥਾ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਅੱਜ ਬੱਚਿਆਂ ਦੀ ਇਹ ਮੱਦਦ ਕੀਤੀ ਗਈ ਹੈ ਸ਼ਲਾਘਾਯੋਗ ਹੈ । ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਨਾਂ ਬੱਚਿਆਂ ਦਾ ਸਾਥ ਭਵਿੱਖ ਵਿਚ ਵੀ ਇਸੇ ਤਰਾਂ ਮਿਲਦਾ ਰਹੇਗਾ। ਇਸ ਮੌਕੇ ਸੰਸਥਾ ਵਲੰਟੀਅਰ ਨੀਤੂ ਸ਼ਰਮਾ ਕਿਹਾ ਕਿ ਸੰਸਥਾ ਵੱਲੋਂ ਬੱਚਿਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਵੀ ਖੋਲੇ ਜਾਂਦੇ ਹਨ। ਉਹਨਾਂ ਆਖਿਆ ਕਿ ਜੇਕਰ ਕੋਈ ਬੱਚਾ ਆਰਥਿਕ ਤੰਗੀ ਕਾਰਨ ਪੜ ਨਹੀਂ ਸਕਦਾ ਤਾਂ ਸਾਡੀ ਸੰਸਥਾ ਉਸ ਬੱਚੇ ਨੂੰ ਪੜਨ ’ਚ ਵੀ ਸਹਾਇਤਾ ਕਰਦੀ ਹੈ। ਇਸ ਮੌਕੇ ਯੂਥ ਵਲੰਟੀਅਰ ਸਾਕਸ਼ੀ, ਸਿੰਪਲ, ਸਪਨਾ ਅਤੇ ਹੋਰ ਮੈਂਬਰ ਵੀ ਹਾਜਰ ਸਨ।