ਦੁੱਖਭੰਜਨ ਰੰਧਾਵਾ
0351920036369
ਤੇਰੇ ਹਾਸਿਆਂ ਚ ਹੱਸਾਂ,
ਤੇਰੇ ਰੋਣਿਆਂ ਚ ਰੋਵਾਂ |
ਜਿੱਥੋਂ ਆਖੇਂ ਉਥੋਂ ਚੱਲਾਂ,
ਜਿੱਥੇ ਆਖ ਦਏਂ ਖਲੋਵਾਂ |
ਮੈਂ ਤੇਰਾ ਭਰਦਾ ਨੀ ਪਾਣੀ,
ਮੈਂ ਤੇਰਾ ਰਾਜਾ ਤੂੰ ਮੇਰੀ ਰਾਣੀ,
ਆ ਇੱਕ ਦੂਜੇ ਚ ਸਮਾਈਏ,
ਨੀ ਆਪਾਂ ਦੋਵੇਂ ਹਾਣੋਂ-ਹਾਣੀਂ ,
ਮੈਨੂੰ ਨੀਂਦ ਜਦੋਂ ਆਵੇ,
ਸਿਰ ਤੇਰੇ ਮੋਢੇ ਰੱਖ ਸੌਵਾਂ |
ਤੇਰੇ ਹਾਸਿਆਂ ਚ ਹੱਸਾਂ,
ਤੇਰੇ ਰੋਣਿਆਂ ਚ ਰੋਵਾਂ |
ਨੀ ਮੈਂ ਹਾਸਿਆਂ ਦਾ ਪੂਰ,
ਤੈਥੋਂ ਹੋਵਾਂ ਨਾ ਕਦੇ ਦੂਰ,
ਨੀ ਤੂੰ ਵੀ ਟੁੱਟ-ਟੁੱਟ ਕਰੇ,
ਰੂਹ ਤੇਰੀ ਮੰਨਦੀ ਜਰੂਰ,
ਤੇਰੇ ਤੇਹ ਦਾ ਅਹਿਸਾਨ,
ਸਾਰੀ ਜਿੰਦਗੀ ਮੈਂ ਢੋਵਾਂ |
ਤੇਰੇ ਹਾਸਿਆਂ ਚ ਹੱਸਾਂ,
ਤੇਰੇ ਰੋਣਿਆਂ ਚ ਰੋਵਾਂ |
ਨੀ ਮਨਜੂਰ ਮੈਨੂੰ ਹਾਰਾਂ,
ਮੈਂ ਤੈਥੋਂ ਜਿੱਤਾਂ ਸਭ ਵਾਰਾਂ,
ਨੀ ਰੋਲ ਦਿੱਤੀ ਸਰਦਾਰੀ,
ਅੱਜ ਤੇਰੇ ਊੱਤੋਂ ਸਰਦਾਰਾਂ,
ਹਾਏ ਕੱਚੀ ਛੱਤ ਵਾਂਗੂ,
ਮੈਂ ਟਿੱਪ-ਟਿੱਪ ਚੋਵਾਂ |
ਤੇਰੇ ਹਾਸਿਆਂ ਚ ਹੱਸਾਂ,
ਤੇਰੇ ਰੋਣਿਆਂ ਚ ਰੋਵਾਂ |
ਮੈਂ ਕਿੰਨਾਂ ਤੈਨੂੰ ਚਾਹਿਆ,
ਤੇਰੇ ਵਿੱਚੋਂ ਰੱਬ ਪਾਇਆ,
ਕਾਸੇ ਜੋਗਾ ਨਈਂ ਏ ਰਿਹਾ,
ਮੈਂ ਬੜਾ ਮਨ ਸਮਝਾਇਆ |
ਮੰਜਿਲ ਸਰ ਕਰ ਲੈਣੀ,
ਇੱਕ ਦਿਨ ਆਪਾਂ ਦੋਵਾਂ |
ਤੇਰੇ ਹਾਸਿਆਂ ਚ ਹੱਸਾਂ,
ਤੇਰੇ ਰੋਣਿਆਂ ਚ ਰੋਵਾਂ |
ਨੀ ਤੂੰ ਐਸੀ ਮਨ ਲੱਗੀ,
ਦਿਲ ਨਾ ਵੱਜ ਗਈ ਠੱਗੀ,
ਜਿੰਨੀ ਚਾਹੀ ਮੈਂ ਬੁਝਾਉਣੀ,
ਅੱਗ ਓਨੀ ਸਗੋਂ ਮਘੀ |
ਏ ਤੇਰੀ ਭਾਅ ਸੁਨਹਿਰੀ,
ਦੇਵੇ ਦੁੱਖਭੰਜਨ ਨੂੰ ਛੋਹਵਾਂ |
ਤੇਰੇ ਹਾਸਿਆਂ ਚ ਹੱਸਾਂ,
ਤੇਰੇ ਰੋਣਿਆਂ ਚ ਰੋਵਾਂ |