3.8 C
United Kingdom
Friday, March 6, 2026

More

    ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 34ਵਾਂ ਆਨਲਾਈਨ ਕਵੀ ਦਰਬਾਰ ਮੁਕੰਮਲ

    ਦਿੱਲੀ, ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰੇ ਹਿੰਦੁਸਤਾਨ ਵਿੱਚ ਕਵੀ ਦਰਬਾਰ ਕਰਵਾਏ ਜਾ ਰਹੇ ਸਨ ਅਤੇ ਕੋਰੋਨਾ ਮਹਾਂਮਾਰੀ ਦੇ ਕਾਰਣ ਆਨਲਾਈਨ ਕਵੀ ਦਰਬਾਰ ਸ਼ੁਰੂ ਕੀਤੇ ਗਏ। ਇਸ ਲੜੀ ਵਿੱਚ ਸਸੰਕ੍ਰਿਤੀ ਮੰਤਰਾਲੇ ਭਾਰਤ ਸਰਕਾਰ ਵੱਲੋਂ 34ਵਾਂ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਦੇਸ਼-ਵਿਦੇਸ਼ ਤੋਂ ਕਵੀਆਂ ਨੇ ਭਾਗ ਲਿਆ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਇਹ ਕਵੀ ਦਰਬਾਰ ਬਹੁਭਾਸ਼ਾਈ ਹਨ, ਜਿਸ ਵਿੱਚ ਉਰਦੂ, ਹਿੰਦੀ, ਪੰਜਾਬੀ ਅਤੇ ਹੋਰ ਭਾਸ਼ਾਵਾਂ ਦੇ ਕਵੀ ਸ਼ਾਮਿਲ ਸਨ। ਇਹ ਜਾਣਕਾਰੀ ਦਿੰਦੇ ਹੋਏ ਭਾਰਤ ਸਰਕਾਰ ਦੀ ਸੰਚਾਲਨ ਕਮੇਟੀ ਮੈਂਬਰ, ਸ. ਹਰਭਜਨ ਸਿੰਘ ਦਿਓਲ ਨੇ ਦੱਸਿਆ ਕਿ ਇਹ ਸਾਰੇ ਪ੍ਰੋਗਰਾਮ ਭਾਰਤ ਸਰਕਾਰ ਵੱਲੋ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਹਨ। ਇਸ ਆਨਲਾਈਨ ਕਵੀ ਦਰਬਾਰ ਵਿੱਚ ਤ੍ਰਿਲੋਚਨ ਸਿੰਘ ਲੋਚੀ, ਜ਼ਲੀਲ ਨਿਜ਼ਾਮੀ, ਅਮਰਜੀਤ ਕੌਰ ਹਿਰਦੇ, ਏਕਤਾ ਆਰੀਆ, ਅਜੈ ਅੰਜਾਮ ਅਤੇ ਅਜਾਤਸ਼ੱਤਰੂ ਨੇ ਭਾਗ ਲਿਆ। ਅੱਜ ਪੂਰੇ ਵਿਸ਼ਵ ਵਿੱਚ ਵਿਗੜੇ ਹੋਏ ਹਾਲਾਤ ਅਤੇ ਅਸ਼ਾਂਤੀ ਨੂੰ ਵੇਖਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਪੂਰੀ ਦੁਨੀਆਂ ਵਿੱਚ ਪਹੁੰਚਾ ਕੇ ਨਫਰਤ ਦੀ ਅੱਗ ਨੂੰ ਬੁਝਾਇਆ ਜਾ ਸਕਦਾ ਹੈ। ਇਹਨਾਂ ਕਾਰਜਕ੍ਰਮਾਂ ਦਾ ਸਫਲ ਸੰਚਾਲਨ ਕਰਨ ਵਿੱਚ ਡਾ.ਸੱਚਿਦਾਨੰਦ ਜੋਸ਼ੀ, ਮੈਂਬਰ ਸੈਕੇਟਰੀ, ਡਾ.ਅਚਲ ਪੰਡਯਾ, ਚੀਫ ਕੋਆਰਡੀਨੇਟਰ ਦਾ ਵੀ ਸਹਿਯੋਗ ਮਿਲ ਰਿਹਾ ਹੈ। ਵੈਬੀਨਾਰਾਂ ਦੇ ਸੰਚਾਲਨ ਵਿੱਚ ਸ.ਹਰਭਜਨ ਸਿੰਘ ਦਿਓਲ, ਮੈਂਬਰ ਸੰਚਾਲਨ ਕਮੇਟੀ, ਭਾਰਤ ਸਰਕਾਰ, ਪ੍ਰਮੁੱਖ ਕਵੀ ਦਰਬਾਰ ਬਾਖੂਬੀ ਅੰਜਾਮ ਦੇ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!