
ਦੁੱਖਭੰਜਨ ਰੰਧਾਵਾ
0351920036369
ਤੇਰੇ ਸ਼ਹਿਰੋਂ ਮੈਂ ਅੱਜ,
ਮੁੜਦਿਆਂ ਬੜਾ ਰੋਇਆ |
ਦੂਰ ਤੈਥੋਂ ਹੋਣ ਦਾ,
ਦੁੱਖ ਵੀ ਬੜਾ ਹੋਇਆ |
ਤੇਰੇ ਸ਼ਹਿਰੋਂ ਮੈਂ ਅੱਜ,
ਮੁੜਦਿਆਂ ਬੜਾ ਰੋਇਆ |
ਤੇਰੀ ਰੂਹ ਨਾ ਸਾਂਝ ਪੈ ਗਈ,
ਜਿਹੜੀ ਰਹੇਗੀ ਹਮੇਸ਼ਾਂ |
ਜਿੰਦ ਤੇਰਿਆਂ ਦੁੱਖਾਂ ਨੂੰ,
ਨੀ ਸਹੇਗੀ ਹਮੇਸ਼ਾਂ |
ਹੰਝੂਆਂ ਦੀ ਪੰਡ ਬੰਨ ਲਈ,
ਸੀ ਉਹਨੂੰ ਬੜਾ ਢੋਇਆ |
ਤੇਰੇ ਸ਼ਹਿਰੋਂ ਮੈਂ ਅੱਜ,
ਮੁੜਦਿਆਂ ਬੜਾ ਰੋਇਆ |
ਨੈਣੀ ਛਾਇਆ ਸੀ ਹਨੇਰਾ,
ਨੀ ਓਦਾਂ ਦਿਨ ਸੀ ਬਥੇਰਾ |
ਨੀ ਇੱਕੋ ਮੰਗੀ ਤੂੰ ਦੁਆ,
ਚੇਤਾ ਘੱਟ ਆਵੇ ਤੇਰਾ |
ਤੇਰੀ ਮਹਿਕ ਸੀ ਬਥੇਰੀ,
ਮਹਿਕੜਾ ਬੜਾ ਸਮੋਇਆ |
ਤੇਰੇ ਸ਼ਹਿਰੋਂ ਮੈਂ ਅੱਜ,
ਮੁੜਦਿਆਂ ਬੜਾ ਰੋਇਆ |
ਮੈਂ ਖੇਡੀ ਇੱਕੋ ਤਕਦੀਰ,
ਨਾਲ ਬਾਜੀ ਹਰਿਆ |
ਜਾਣਾ ਮੈਂ ਜਾਂ ਮੇਰਾ ਰੱਬ,
ਮੈਂ ਕੀ-ਕੀ ਜਰਿਆ |
ਪਾਇਆ ਕੱਖ ਵੀ ਨਈ,
ਹਾਲੇ ਮੈਂ ਬੜਾ ਖੋਇਆ |
ਤੇਰੇ ਸ਼ਹਿਰੋਂ ਮੈਂ ਅੱਜ,
ਮੁੜਦਿਆਂ ਬੜਾ ਰੋਇਆ |
ਮੈਂ ਕਦੋਂ ਝਾਂਜਰਾਂ ਬਣਾਈਆਂ,
ਨੀ ਕਦੋਂ ਪੈਰੀਂ ਬੰਨੀਆਂ |
ਤੇਰੀਆਂ ਕਿਹੜੀਆਂ ਨੇ,
ਜਿਹੜੀਆਂ ਮੈਂ ਨਈ ਮੰਨੀਆਂ |
ਮੈਂ ਆਪਣੇਂ ਅੰਦਰ ਨੂੰ ਥਾਂ-ਥਾਂ,
ਤੋਂ ਬੜਾ ਟੋਇਆ |
ਤੇਰੇ ਸ਼ਹਿਰੋਂ ਮੈਂ ਅੱਜ,
ਮੁੜਦਿਆਂ ਬੜਾ ਰੋਇਆ |
ਮੈਂ ਅੱਧੀ-ਅੱਧੀ ਰਾਤ ਨੂੰ,
ਨਾਂ ਜਾਗ-ਜਾਗ ਰੋਵਾਂ |
ਨੀ ਨੀਂਦ ਆ ਜਾਵੇ ਦੱਸ,
ਕਿੱਥੇ ਜਾ ਕੇ ਸੌਂਵਾਂ |
ਮੈਨੂੰ ਫੁੱਲਾਂ ਨੇਂ ਨਾ ਸਮਝਿਆ,
ਮੈਂ ਖਾਰਾਂ ਨਾ ਖਲੋਇਆ |
ਤੇਰੇ ਸ਼ਹਿਰੋਂ ਮੈਂ ਅੱਜ,
ਮੁੜਦਿਆਂ ਬੜਾ ਰੋਇਆ |
ਦੁੱਖਭੰਜਨ ਨੇ ਕੀਤਾ ਤੇਰੇ,
ਨਾਲ ਜੱਗੋਂ ਅੱਡ |
ਮਰ ਜਾਊ ਪਲਾਂ ਵਿੱਚ ਜੇ,
ਤੂੰ ਦਿੱਤਾ ਛੱਡ |
ਜਿੰਦ ਆਪਣੀ ਨੂੰ ਉਹਨੇ,
ਹੱਥੀਂ ਆਪਣੇਂ ਹੀ ਕੋਇਆ |
ਤੇਰੇ ਸ਼ਹਿਰੋਂ ਮੈਂ ਅੱਜ,
ਮੁੜਦਿਆਂ ਬੜਾ ਰੋਇਆ |