24.8 C
United Kingdom
Wednesday, June 24, 2026

More

    ਯੂਕੇ: ਲਿਵਰਪੂਲ ਵਿਚ ਸ਼ੁਰੂ ਹੋਵੇਗਾ ਕੋਵਿਡ-19 ਟੈਸਟਾਂ ਲਈ “ਓਪਰੇਸ਼ਨ ਮੂਨਸ਼ਾਟ”

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਵਿੱਚ ਇਸ ਸਮੇਂ ਵਾਇਰਸ ਦੇ ਵਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੌਮੀ ਪੱਧਰ ਦੀ ਤਾਲਾਬੰਦੀ ਦੀ ਘੋਸ਼ਣਾ ਕੀਤੀ ਗਈ ਹੈ। ਵਾਇਰਸ ਦੀ ਲਾਗ ਦੇ ਫੈਲਣ ਵਿੱਚ ਕਈ ਲੋਕਾਂ ਦਾ ਇਸਦੇ ਟੈਸਟ ਤੋਂ ਵਾਂਝੇ ਰਹਿ ਜਾਣਾ ਵੀ ਜਿੰਮੇਵਾਰ ਹੈ। ਸਰਕਾਰ ਦੁਆਰਾ ਹੁਣ ਲਾਗ ਨੂੰ ਕਾਬੂ ਕਰਨ ਲਈ ਜੰਗੀ ਪੱਧਰ ‘ਤੇ ਕੋਰੋਨਾਂ ਟੈਸਟ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ। ਇਸ ਮੁਹਿੰਮ ਨੂੰ “ਓਪਰੇਸ਼ਨ ਮੂਨਸ਼ਾਟ” ਦਾ ਨਾਮ ਦਿੱਤਾ ਗਿਆ ਹੈ। ਇਸ ਤਹਿਤ ਸਭ ਤੋਂ ਪਹਿਲਾਂ  ਲਿਵਰਪੂਲ ਵਿਚ ਰਹਿਣ ਵਾਲੇ ਲਗਭਗ 500,000 ਲੋਕਾਂ ਨੂੰ ਇਕ ਮਹੱਤਵਪੂਰਣ ਜਨਤਕ ਟੈਸਟਿੰਗ ਸਕੀਮ ਦੇ ਹਿੱਸੇ ਵਜੋਂ ਹਫਤਾਵਾਰੀ ਕੋਵਿਡ -19 ਟੈਸਟ ਕੀਤੇ ਜਾਣਗੇ। ਸ਼ੁੱਕਰਵਾਰ ਤੋਂ, ਸ਼ਹਿਰ ਵਿਚ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ ਹਰੇਕ ਵਿਅਕਤੀ ਨੂੰ ਨਿਯਮਤ ਤੌਰ ‘ਤੇ ਟੈਸਟ ਕਰਵਾਉਣ ਲਈ ਕਿਹਾ ਜਾਵੇਗਾ। ਇਸ ਤਹਿਤ ਜੇਕਰ ਕਿਸੇ ਨੂੰ ਵਾਇਰਸ ਦੇ ਲੱਛਣ ਨਾ ਵੀ ਹੋਣ ਤਾਂ ਵੀ ਟੈਸਟ ਲਈ ਯੋਗ ਹੋਣਗੇ। ਇਸ ਸੰਬੰਧੀ ਬੋਰਿਸ ਜੌਹਨਸਨ ਨੇ ਕਿਹਾ ਕਿ  ਇਹ ਸਕੀਮ ‘ਕੋਵਿਡ -19’ ਵਿਰੁੱਧ  ਲੜਾਈ ਵਿਚ   ਇਕ ਨਵਾਂ ਸ਼ਕਤੀਸ਼ਾਲੀ ਹਥਿਆਰ ਬਣਨ ਦੀ ਸੰਭਾਵਨਾ ਰੱਖਦੀ ਹੈ ਅਤੇ ਵਾਇਰਸ ਵਿਰੁੱਧ ਦੇਸ਼ ਦੀ ਲੜਾਈ ਵਿੱਚ ਇੱਕ ‘ਗੇਮ ਚੇਂਜਰ’ ਵੀ ਸਿੱਧ ਹੋ ਸਕਦੀ ਹੈ। ਇਸ ਦਾ ਉਦੇਸ਼ ਲਾਗ ਦੇ ਕੇਸਾਂ ਦਾ ਪਤਾ ਲਗਾਉਣਾ ਹੈ ਤਾਂ ਕਿ ਕਮਿਊਨਿਟੀ ਵਿਚ ਵਾਇਰਸ ਦੇ ਸੰਚਾਰ ਨੂੰ ਰੋਕਣ ਅਤੇ ਘਟਾਉਣ ਵਿਚ ਸਹਾਇਤਾ ਮਿਲ ਸਕੇ। ਇਸ ਯੋਜਨਾ ਤਹਿਤ ਲਗਭਗ 2000 ਹਥਿਆਰਬੰਦ ਸੈਨਾ ਦੇ ਜਵਾਨ NHS ਸਟਾਫ ਦੇ ਨਾਲ ਮਿਲ ਕੇ ਹਜ਼ਾਰਾਂ ਨਿਵਾਸੀਆਂ ਨੂੰ  ਤੇਜ਼ੀ ਨਾਲ ਟੈਸਟ ਕਰਵਾਉਣ  ਵਿੱਚ ਮੱਦਦ ਕਰਨਗੇ। ਇਹ ਟੈਸਟਿੰਗ ਲਿਵਰਪੂਲ ਦੀਆਂ ਨਵੀਆਂ ਅਤੇ ਮੌਜੂਦਾ ਕੋਵਿਡ -19 ਸਾਈਟਾਂ ਵਿੱਚ ਕੀਤੀ ਜਾਵੇਗੀ ਜਿਸ ਵਿੱਚ ਹਸਪਤਾਲ, ਕੇਅਰ ਹੋਮਜ਼, ਸਕੂਲ, ਯੂਨੀਵਰਸਿਟੀ, ਕੰਮ ਸਥਾਨ ਆਦਿ ਸ਼ਾਮਿਲ ਹਨ। ਲੋਕ ਇਹਨਾਂ ਟੈਸਟਾਂ ਨੂੰ ਆਨਲਾਈਨ, ਵਾਕ-ਇਨ ਦੁਆਰਾ ਬੁੱਕ ਕਰ ਸਕਦੇ ਹਨ । ਲਿਵਰਪੂਲ ਜੋ ਕਿ ਲਗਭਗ ਤਿੰਨ ਹਫ਼ਤਿਆਂ ਤੋਂ ਪਾਬੰਦੀਆਂ ਦੇ ਅਧੀਨ ਹੈ ਅਤੇ ਇਸ ਖੇਤਰ ਵਿੱਚ ਕੋਰੋਨਾਂ ਵਾਇਰਸ  ਦੇ ਕੇਸ ਤੇਜ਼ੀ ਨਾਲ ਫੈਲ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!