ਪਵਨ ਸਦਿਓੜਾ (ਟੋਰਾਂਟੋ)
ਵਾਪਰ ਰਿਹਾ ਜੋ ਇਸਦਾ ਸੰਤਾਪ ਕਈ ਸਾਲਾਂ ਤੱਕ ਭੋਗੇਂਗਾ,
ਬੰਦਿਆ ਤੂੰ ਹੀ ਇੱਕ ਦਿਨ ਦੁਨੀਆ ਨੂੰ ਡੋਬੇਂਗਾ।

ਬੇਗੁਨਾਹਾਂ, ਬੇਜ਼ੁਬਾਨਾਂ ‘ਤੇ ਜੇਕਰ ਜ਼ੁਲਮ ਢਾਵੇਂਗਾ,
ਮਰਿਆ ਤਾਂ ਕੀ , ਜਿਉਂਦਿਆਂ ਨੂੰ ਵੀ ਖਾਵੇਂਗਾ।
ਤਸੀਹਿਆਂ ਦੀ ਮੌਤ ਜੇ ਤੂੰ ਉਹਨਾਂ ਸਿਰ ਥੋਪੇਂਗਾ।
ਬੰਦਿਆਂ ਤੂੰ ਹੀ…………….।
ਗਲਤੀ ਹੈ ਕੁਝ ਦੀ, ਪਰ ਸਜ਼ਾਵਾਂ ਕਈ ਪਾਉਣਗੇ,
ਕਈ ਮੌਤ ਕੋਲੋਂ ਲੁਕਣਗੇ, ਕਈ ਜ਼ਿੰਦਗੀ ਲਈ ਰੋਣਗੇ,
ਕਈ ਸੂਰਮੇ ਦਲੇਰਾਂ ਦੇ ਤੂੰ ਪੈਰੀਂ ਕੰਡੇ ਚੋਭੇਂਗਾ।
ਬੰਦਿਆਂ ਤੂੰ ਹੀ …………..।
ਤੜਿਆਂ ਹੈ ਘਰਾਂ ਚ, ਬਾਹਰ ਪੰਛੀ ਚਹਿਚਹਾਉਂਦੇ ਨੇ,
ਤਾਜ਼ੀਆਂ ਹਵਾਵਾਂ ਵਿੱਚ ਉਡਾਰੀਆਂ ਉਹ ਲਾਉਂਦੇ ਨੇ।
ਨਾਂ ਸੁਧਰਿਆ ਤਾਂ ਖ਼ੰਜਰ ਆਪਣੇ ਹੀ ਖੋਭੇਂਗਾ।
ਬੰਦਿਆਂ ਤੂੰ ਹੀ ……………..।