17.3 C
United Kingdom
Thursday, June 25, 2026

More

    ਲੂਇਸੀਆਨਾ ਵਾਸੀ ਨੂੰ 3 ਚਰਚਾਂ ਅੱਗ ਦੀ ਭੇਂਟ ਚੜਾਉਣ ਦੇ ਦੋਸ਼ ਵਿੱਚ ਹੋਈ 25 ਸਾਲ ਦੀ ਕੈਦ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਫਰਿਜ਼ਨੋ ( ਕੈਲੀਫੋਰਨੀਆਂ), 3 ਨਵੰਬਰ 2020

    ਲੂਇਸੀਆਨਾ ਦੇ ਇਕ ਵਿਅਕਤੀ ਨੂੰ ਇਸ ਖੇਤਰ ਦੀਆਂ ਤਿੰਨ ਚਰਚਾਂ ਨੂੰ ਉਸ ਦੁਆਰਾ ਅੱਗ ਲਾਉਣ ਦੇ ਦੋਸ਼ ਨੂੰ ਮੰਨਣ ਤੇ ਸਜ਼ਾ ਸੁਣਾਈ ਗਈ ਹੈ। ਇਸ ਵਿਅਕਤੀ ਦੁਆਰਾ ਆਪਣੇ ਆਪ ਨੂੰ “ਬਲੈਕ ਮੈਟਲ” ਸੰਗੀਤਕਾਰ ਵਜੋਂ ਮਸ਼ਹੂਰ ਕਰਨ ਲਈ ਤਿੰਨ ਅਫਰੀਕੀ ਅਮਰੀਕੀ ਚਰਚਾਂ ਨੂੰ ਸਾੜ ਦਿੱਤਾ ਗਿਆ ਸੀ। ਜਿਸਦੇ ਦੋਸ਼ ਤਹਿਤ ਅਦਾਲਤ ਦੁਆਰਾ ਸੋਮਵਾਰ ਨੂੰ 25 ਸਾਲ ਕੈਦ ਦੀ ਸਜਾ ਸੁਣਾਈ ਗਈ ਅਤੇ ਚਰਚਾਂ ਨੂੰ 2.6 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦਾ ਆਦੇਸ਼ ਵੀ ਦਿੱਤਾ ਗਿਆ। ਸੰਯੁਕਤ ਰਾਜ ਦੇ ਅਟਾਰਨੀ ਅਲੈਗਜ਼ੈਂਡਰ ਵੈਨ ਹੁੱਕ ਨੇ ਇਕ ਨਿਊਜ਼ ਰੀਲੀਜ਼ ਵਿਚ ਦੱਸਿਆ ਕਿ ਲਫੈਯੇਟ ਦੇ ਜ਼ਿਲ੍ਹਾ ਜੱਜ ਰਾਬਰਟ ਸਮਰਹੇਜ ਨੇ ਹੋਲਡੇਨ ਮੈਥਿਊਜ਼ ਨਾਮ ਦੇ ਇਸ 23 ਸਾਲਾ ਵਿਅਕਤੀ ਨੂੰ ਸ਼ਜਾ ਦਿੱਤੀ ਹੈ ਜੋ ਕਿ ਪਹਿਲਾਂ ਹੀ 18 ਮਹੀਨੇ ਜੇਲ ਵਿਚ ਰਿਹਾ ਹੈ। ਇੱਕ ਬਿਆਨ ਅਨੁਸਾਰ ਮੈਥਿਊਜ਼ ਨੇ 1990 ਦੇ ਦਹਾਕੇ ਵਿਚ ਨਾਰਵੇ ਵਿਚ ਇਸ ਤਰ੍ਹਾਂ ਦੇ ਅਪਰਾਧ ਦੀ ਨਕਲ ਕਰਦਿਆਂ ‘ਬਲੈਕ ਮੈਟਲ’ ਸੰਗੀਤਕਾਰ ਵਜੋਂ ਉਸ ਦੀ ਪ੍ਰੋਫਾਈਲ ਬਨਾਉਣ ਲਈ ਇਨ੍ਹਾਂ ਇਮਾਰਤਾਂ ਦੀ ਧਾਰਮਿਕ ਮਹੱਤਤਾ ਕਾਰਕੇ ਅੱਗ ਲਗਾਉਣ ਦਾ ਦੋਸ਼ ਮੰਨਿਆ ਹੈ।ਕਿਉਂਕਿ ਨਾਰਵੇ ਵਿੱਚ ਬਲੈਕ ਮੈਟਲ ਸੰਗੀਤ ਦੀ ਕਿਸਮ ਨੂੰ ਕੁਝ ਮਾਮਲਿਆਂ ਵਿੱਚ ਈਸਾਈ ਗਿਰਜਾਘਰਾਂ ਵਿਚ ਅੱਗ ਲਾਉਣ ਨਾਲ ਜੋੜਿਆ ਗਿਆ ਹੈ। ਇਸ ਵਿਅਕਤੀ ਨੂੰ ਰਾਜ ਅਤੇ ਕੇਂਦਰ ਪੱਧਰ ਤੇ ਦੋਸ਼ੀ ਮੰਨਿਆ ਗਿਆ ਸੀ। ਜਿਕਰਯੋਗ ਹੈ ਕਿ ਮਾਰਚ ਅਤੇ ਅਪ੍ਰੈਲ 2019 ਵਿੱਚ ਇਹ ਤਿੰਨੇ ਚਰਚ ਸੜ ਗਏ ਸਨ ਪਰ ਅੱਗ ਲੱਗਣ ਵੇਲੇ ਚਰਚ ਖਾਲੀ ਸਨ ਅਤੇ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ। ਇਹ ਮੁੱਖ ਤੌਰ ਤੇ ਅਫਰੀਕੀ ਅਮਰੀਕੀ ਈਸਾਈਆਂ ਲਈ ਇਕੱਠੇ ਹੋਣ, ਅਰਦਾਸ ਕਰਨ, ਪੂਜਾ ਕਰਨ ਅਤੇ ਉਨ੍ਹਾਂ ਦੇ ਵਿਸ਼ਵਾਸ ਕਰਨ ਦੀ ਜਗ੍ਹਾ ਸਨ। ਜਿਹਨਾਂ ਨੂੰ ਕਿ ਦੋਸ਼ੀ ਨੇ ਅੱਗ ਦੇ ਹਵਾਲੇ ਕਰ ਦਿੱਤਾ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!