ਅੰਮਿ੍ਤਸਰ 3 ਨਵੰਬਰ (ਵਰਿੰਦਰ ਸਿੰਘ ਖੁਰਮੀ)
ਸ਼੍ਰੋਮਣੀ ਅਕਾਲੀ ਦਲ ( ਟਕਾਸਲੀ ) ਤੇ ਪਾਰਟੀ ਦੀ ਕੋਰ ਕਮੇਟੀ ਤੇ ਸੀਨੀਅਰ ਲੀਡਰਸ਼ਿਪ ਵੱਲੋ 5 ਨਵੰਬਰ ਦੇ ਕੌਮੀ ਬੰਦ ਦੇ ਸੱਦੇ ਚ ਵੱਧ ਚੜ ਕੇ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ । ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਪਾਰਟੀ ਦੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮਹੁੰਮਦ ਨੇ ਹਮਾਇਤ ਕਰਦਿਆਂ ਕਿਹਾ ਕਿ ਕੇਦਰ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆ ਵਿਰੁੱਧ ਇਸ ਦਾ ਐਲਾਨ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਆਦੇਸ਼ ਤੇ ਕੀਤਾ ਗਿਆ ਹੈ । ਉਕਤ ਆਗੂਆਂ ਕਿਹਾ ਕਿ ਲੋਕਤੰਤਰ ਦੀਆਂ ਨੈਤਿਕ ਕਦਰਾਂ ਕੀਮਤਾਂ ਦੀ ਹਮਾਇਤ ਕਰਨ ਨਾਲ ਡਿਕਟੇਟਰ ਬਣੇ ਹੁਕਮਰਾਨਾਂ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ ਭਾਰਤ ਦੁਨੀਆ ਦਾ ਸਭ ਤੋ ਵੱਡਾ ਲੋਕਤੰਤਰੀ ਮੁਲਕ ਹੈ । ਇਥੇ ਵੱਖ ਵੱਖ ਭਸ਼ਾਵਾਂ ਤੇ ਸਭਿਆਚਾਰਕ ਪ੍ਰਪੰਰਾਵਾਂ ਹਨ। ਇਹ ਦੱਸਣਯੋਗ ਹੈ ਕਿ ਕਾਲੇ ਕਾਨੂੰਨਾਂ ਵਿਰੁੱਧ ਅੰਦੋਲਨ ਕਿਸਾਨ ਕਰ ਰਹੇ ਹਨ ਪਰ ਸਵਾ ਮਹੀਨੇ ਤੋ ਵੱਧ ਸਮਾ ਕਿਸਾਨ ਰੇਲਾਂ ਦੀ ਪਟੜੀਆਂ, ਸੜਕਾਂ ਤੇ ਅੰਦੋਲਨ ਕਰ ਰਹੇ ਹਨ । ਦੇਸ਼ ਭਰ ਦੇ ਕਿਸਾਨ ਸੰਗਠਨ 5 ਨਵੰਬਰ ਨੂੰ ਕੌਮੀ ਬੰਦ ਕਰ ਰਹੇ ਹਨ ।

