9.6 C
United Kingdom
Saturday, March 7, 2026

More

    ਬੋਸਟਨ ਵਿੱਚ ਚਰਚ ਦੀਆਂ ਸੇਵਾਵਾਂ ਨਾਲ ਜੁੜੇ ਹੋਏ ਪਾਏ ਗਏ ਲਗਭਗ 150 ਕੋਵਿਡ ਕੇਸ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਫਰਿਜ਼ਨੋ( ਕੈਲੀਫੋਰਨੀਆਂ), 2 ਨਵੰਬਰ 2020

    ਕੋਰੋਨਾਂ ਵਾਇਰਸ ਦੇ ਸੰਬੰਧ ਵਿੱਚ ਇੱਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਲਗਭੱਗ 150 ਦੇ ਕਰੀਬ ਕੋਰੋਨਾਂ ਵਾਇਰਸ ਕੇਸ 18 ਅਕਤੂਬਰ ਨੂੰ ਮੈਸੇਚਿਉਸੇਟਸ ਦੇ ਫਿਚਬਰਗ ਵਿਚ ਇਕ ਚਰਚ ਵਿਚ ਸਾਹਮਣੇ ਆਏ ਹਨ ਜਿਹੜੇ ਕਿ ਇਸ ਦੀਆਂ ਸੇਵਾਵਾਂ ਅਤੇ ਪ੍ਰੋਗਰਾਮਾਂ ਨਾਲ ਜੁੜੇ ਹੋਏ ਹਨ। ਸ਼ਹਿਰ ਦੇ ਸਿਹਤ ਵਿਭਾਗ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਇਹ ਕੇਸ ਕਰਾਸਰੋਡਜ਼ ਚਰਚ ਨਾਲ ਜੁੜੇ ਹੋਏ ਸਨ। ਸਿਹਤ ਵਿਭਾਗ ਨੇ ਦੱਸਿਆ ਕਿ ਟੈਸਟ ਲੈਣ ਵਾਲਿਆਂ ਨੇ ਇੱਥੇ ਆਈਸ ਅਤੇ ਡੈੱਕ ਹਾਕੀ ਨਾਲ ਸਬੰਧਤ 40 ਤੋਂ ਵੱਧ ਕੋਵਡ -19 ਮਾਮਲਿਆਂ ਦੀ ਪਛਾਣ ਕੀਤੀ ਹੈ। ਇਸਦੇ ਨਾਲ ਹੀ ਐਫ ਐਚ ਡੀ ਨੇ ਇਹ ਚਿੰਤਾ ਜ਼ਾਹਿਰ ਕੀਤੀ ਇਹ ਵਾਇਰਸ ਦੇ ਕੇਸ ਹੈ ਕਮਿਊਨਿਟੀ ਵਿਚ ਲਾਗ ਦੇ ਹੋਰ ਫੈਲਣ ਵਿਚ ਯੋਗਦਾਨ ਪਾ ਸਕਦੇ ਹਨ। ਇਸ ਸੰਬੰਧੀ ਸਥਾਨਕ ਅਧਿਕਾਰੀਆਂ ਦੁਆਰਾ ਵਾਇਰਸ ਤੇ ਕਾਬੂ ਪਾਉਣ ਅਤੇ ਇਸਦੇ ਫੈਲਣ ਨੂੰ ਰੋਕਣ ਲਈ ਮੰਗਲਵਾਰ ਨੂੰ ਸ਼ਹਿਰ ਵਿਚ ਮੁਫਤ ਕੋਰੋਨਾਂ ਵਾਇਰਸ ਟੈਸਟਿੰਗ ਦਾ ਪ੍ਰਬੰਧ ਕੀਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!