3.1 C
United Kingdom
Sunday, March 8, 2026

More

    ਪਿੰਡ ਹਿੰਮਤਪੁਰਾ ਵਿੱਚ ਨੌਜਵਾਨ ਭਾਰਤ ਸਭਾ ਦੀ ਪਿੰਡ ਕਮੇਟੀ ਦੀ ਚੋਣ ਹੋਈ।

    ਨਿਹਾਲ ਸਿੰਘ ਵਾਲਾ, 02 ਨਵੰਬਰ (ਪੰਜ ਦਰਿਆ ਬਿਊਰੋ)

    ਪਿੰਡ ਹਿੰਮਤਪੁਰਾ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪਿੰਡ ਕਮੇਟੀ ਦੀ ਚੋਣ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਇਲਾਕਾ ਆਗੂ ਗੁਰਮੁਖ ਸਿੰਘ ਹਿੰਮਤਪੁਰਾ ਨੇ ਕੀਤੀ। ਉਹਨਾਂ ਨੌਜਵਾਨਾਂ ਨੂੰ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਜੱਥੇਬੰਦਕ ਕਰਨ ਦੀ ਬਹੁਤ ਲੋੜ ਹੈ ਕਿਉਂਕਿ ਨੌਜਵਾਨਾਂ ਵਿੱਚ ਜਜ਼ਬਾ ਹੁੰਦਾ ਹੈ ਕਿ ਉਹ ਮਜ਼ਦੂਰਾਂ ਕਿਸਾਨਾਂ ਨੂੰ ਜੱਥੇਬੰਦਕ ਕਰਨ ਸਕਦੇ ਹਨ ਜਿਨ੍ਹਾਂ ਨੇ ਜੱਥੇਬੰਦ ਤਾਕਤ ਦੇ ਜ਼ੋਰ ਤੇ ਇਸ ਲੋਕ ਵਿਰੋਧੀ ਪ੍ਰਬੰਧ ਨੂੰ ਬਦਲਣਾ ਹੈ। ਸੂਬਾ ਕਮੇਟੀ ਮੈਂਬਰ ਅਤੇ ਇਲਾਕਾ ਜੱਥੇਬੰਦਕ ਸਕੱਤਰ ਕਰਮ ਰਾਮਾਂ ਨੇ ਕਿਹਾ ਨੌਜਵਾਨ ਭਾਰਤ ਸਭਾ ਪਾਰਲੀਮੈਂਟ ਚੋਣ ਪ੍ਰਬੰਧ ਨੂੰ ਰੱਦ ਕਰਦੀ ਹੈ। ਸਾਨੂੰ ਸਾਰਿਆਂ ਨੂੰ ਚੋਣਾਂ ਤੋਂ ਭਲੇ ਦੀ ਝਾਕ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਕੁੱਲ ਲੋਕਾਈ ਦੀ ਮੁਕਤੀ ਚੋਣਾਂ ਰਾਹੀਂ ਨਹੀਂ ਹੋਣੀ ਬਲਕਿ ਇਹ ਮੁਕਤੀ ਲੰਮੇ ਜਾਨਹੂਲਵੇ ਜੱਥੇਬੰਦਕ ਸੰਘਰਸ਼ ਰਾਹੀਂ ਹੋਵੇਗੀ।ਜਿਸਦੀ ਉਦਾਹਰਣ ਸਾਡੇ ਗੁਰੂਆਂ ਨੇ ਦਿੱਤੀ ਹੈ। ਉਹਨਾਂ ਕਮੇਟੀ ਬਣਾ ਰਹੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਸਾਨੂੰ ਸਾਰਿਆਂ ਨੂੰ ਮਾਨਸਿਕ ਤੌਰ ਤਿਆਰ ਹੋਣਾ ਪਵੇਗਾ ਤਾਂ ਹੀ ਅਸੀਂ ਸ਼ਹੀਦ ਭਗਤ ਸਿੰਘ ਵੱਲੋਂ ਬਣਾਈ ਨੋਜਵਾਨ ਭਾਰਤ ਸਭਾ ਦੇ ਰਹਿੰਦੇ ਕਾਰਜ ਨੂੰ ਨੇਪਰੇ ਚਾੜ੍ਹ ਸਕਾਂਗੇ। ਉਹਨਾਂ ਕਿਹਾ ਸਮੇਂ ਦੀਆਂ ਸਰਕਾਰਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸ਼ਹੀਦ ਭਗਤ ਸਿੰਘ ਦਾ ਰਹਿੰਦਾ ਕਾਰਜ ਇਸ ਜਵਾਨੀ ਨੇ ਪੂਰਾ ਕਰਨਾ ਹੈ ਤਾਂ ਉਹਨਾਂ ਗਿਣ ਮਿੱਥ ਕੇ ਇਸ ਜਵਾਨੀ ਨੂੰ ਉਸ ਰਸਤੇ ਤੋਂ ਲਾਂਭੇ ਕਰਨ ਲਈ ਨੀਤੀ ਤਹਿਤ ਸਾਮਰਾਜੀ ਖਪਤਕਾਰ ਸੱਭਿਆਚਾਰ ਲੈਣ ਕੇ ਆਦਾ ਹੈ। ਜਿਹੜਾ ਨੌਜਵਾਨਾਂ ਨੂੰ ਅਯਾਸ਼ ਬਣਨ, ਨਸ਼ੇ ਕਰਨ, ਗੈਗਸਟਰ ਬਣਨ, ਗੰਦੇ ਗੀਤਾਂ ਅਤੇ ਗੰਦੀਆਂ ਫ਼ਿਲਮਾਂ ਵਿੱਚ ਗਲਤਾਨ ਹੋਣ ਆਦਿ ਹੋਰ ਸਮਾਜਿਕ ਕੁਰੀਤੀਆਂ ਵੱਲ ਧੱਕ ਰਿਹਾ ਹੈ। ਸਭਾ ਸਮਝਦੀ ਹੈ ਕਿ ਇਸ ਸਾਰੇ ਵਿੱਚ ਪੰਜਾਬ ਅਤੇ ਮੁਲਕ ਦੀ ਜਵਾਨੀ ਦਾ ਕੋਈ ਕਸੂਰ ਨਹੀਂ ਹੈ ਉਹ ਰੁਜ਼ਗਾਰ ਦੀ ਅਣਹੋਂਦ ਅਤੇ ਹੋਰ ਸਹੂਲਤਾਂ ਕਰਕੇ ਉਹਨਾਂ ਨੂੰ ਇਸ ਪਾਸੇ ਵੱਲ ਸੋਚੀ ਸਮਝੀ ਸਾਜ਼ਿਸ਼ ਤਹਿਤ ਧੱਕਿਆ ਜਾ ਰਿਹਾ ਹੈ।ਇਸ ਹਾਲਤ ਇਕੱਲੇ ਨੌਜਵਾਨਾਂ ਦੀ ਨਹੀਂ ਬਲਕਿ ਕੁੱਲ ਲੋਕਾਈ ਦੀ ਵੀ ਬਣੀ ਪਈ ਹੈ ਅਤੇ ਇਸ ਨੂੰ ਹੋਰ ਭਿਆਨਕ ਹਾਲਤ ਬਣਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਤਾਰ ਕੰਮ ਕਰ ਰਹੀਆਂ ਹਨ।ਅਜਿਹੇ ਹਾਲਤਾਂ ਵਿੱਚ ਜਵਾਨੀ ਨੂੰ ਜੱਥੇਬੰਦਕ ਕਰਨ ਲਈ ਜਤਨ ਕਰਨਾ ਸੁਲੱਖਣਾ ਵਰਤਾਰਾ ਹੈ। ਆਗੂ ਨੇ ਕਿਹਾ ਸਥਾਪਿਤ ਕੀਤੀ ਕਿਸਾਨ ਘੋਲ਼ ਸਹਾਇਤਾ ਕਮੇਟੀ ਨਿਹਾਲ ਸਿੰਘ ਵਾਲਾ ਵੱਲੋਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਲੋਕਾਈ ਤੱਕ ਲਿਜਾਣ ਬਲਾਕ ਦੇ ਪਿੰਡਾਂ ਵਿੱਚ ਮੀਟਿੰਗਾਂ ਕਰੇਗੀ ਹੈ। ਪਿੰਡਾਂ ਵਿੱਚ ਹੋਣ ਵਾਲੀਆਂ ਨੌਜਵਾਨਾਂ, ਔਰਤਾਂ, ਮਜ਼ਦੂਰਾਂ ਦੀ ਮੀਟਿੰਗ ਵਿੱਚ ਜਿੱਥੇ ਸਭਾ ਪੂਰਾ ਜ਼ੋਰ ਲਾ ਕੇ ਮੱਦਦ ਕਰੇਗੀ ਅਤੇ ਉੱਥੇ ਕਿਸਾਨਾਂ ਦੇ ਹੋਰ ਕੰਮਾਂ ਦਾ ਭਾਰ ਹੌਲਾ ਕਰੇਗੀ। ਇਸ ਸਮੇਂ ਨੌਜਵਾਨ ਆਗੂ ਨਿਰਮਲ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਨਵੇਂ ਚੁਣੇ ਕਮੇਟੀ ਅਹੁਦੇਦਾਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਸੱਤ ਕਮੇਟੀ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਮਨਜਿੰਦਰ ਸਿੰਘ ਪ੍ਰਧਾਨ, ਰਵਿੰਦਰਪਾਲ ਸਿੰਘ ਹੈਪੀ ਮੀਤ ਪ੍ਰਧਾਨ, ਹਨੀ ਕੁਮਾਰ ਜੱਗੀ ਖਜ਼ਾਨਚੀ, ਅਮਰਦੀਪ ਸਿੰਘ ਮਿੰਟਾ ਸਕੱਤਰ, ਜਸਪ੍ਰੀਤ ਸਿੰਘ ਜੱਸਾ,ਡਿਪਲ ਸਿੰਘ ਅਤੇ ਸੁਖਦੀਪ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!