3.5 C
United Kingdom
Sunday, March 8, 2026

More

    ਕਾਵਿ ਰੇਖਾ ਚਿੱਤਰ ਰਮੇਸ਼ ਰਿੰਪੀ

    ਦੁੱਖਭੰਜਨ ਰੰਧਾਵਾ
    0351920036369

    ਪੰਜਾਬੀ ਰੇਡੀਓ ਪਾਵੇ ਧਮਾਲ,
    ਰਮੇਸ਼ ਰਿੰਪੀ ਸਦਾ ਕਰੇ ਕਮਾਲ |
    ਪੰਜਾਬੀ ਰੇਡੀਓ ਪਾਵੇ ਧਮਾਲ,

    ਚੰਗਾ ਸੁਭਾ ਦਾ ਤੇ ਮਨ ਦਾ ਹੀਰਾ,
    ਖਰਿਆਂ ਨਾਲ ਖਰਾ ਨਹੀਂ ਬੇਪੀਰਾ,
    ਚਲਦਾ ਸਦਾ ਹੀ ਆਪਣੀਂ ਚਾਲ |
    ਪੰਜਾਬੀ ਰੇਡੀਓ ਪਾਵੇ ਧਮਾਲ,
    ਰਮੇਸ਼ ਰਿੰਪੀ ਸਦਾ ਕਰੇ ਕਮਾਲ |

    ਪੀ.ਟੀ.ਸੀ ਪੰਜਾਬੀ ਦਾ ਪੱਤਰਕਾਰ,
    ਹੈ ਦਿਲ ਦਾ ਦਲੇਰ ਯਾਰਾਂ ਦਾ ਯਾਰ,
    ਘੜ-ਘੜ ਰੱਖਦਾ ਕੋਲ ਸਵਾਲ |
    ਪੰਜਾਬੀ ਰੇਡੀਓ ਪਾਵੇ ਧਮਾਲ,
    ਰਮੇਸ਼ ਰਿੰਪੀ ਸਦਾ ਕਰੇ ਕਮਾਲ |

    ਆਇਰਲੈਂਡ ਵਿੱਚ ਰਿਜ਼ਕ ਕਮਾਵੇ,
    ਛੇਈਂ ਛਮਾਹੀਂ ਬਟਾਲੇ ਨੂੰ ਜਾਵੇ,
    ਆਪਣੇਂ ਮਾਂ ਪਿਉ ਦਾ ਲਾਲ |
    ਪੰਜਾਬੀ ਰੇਡੀਓ ਪਾਵੇ ਧਮਾਲ,
    ਰਮੇਸ਼ ਰਿੰਪੀ ਸਦਾ ਕਰੇ ਕਮਾਲ |

    ਕਾਦੀਆਂ ਦੇ ਵਿੱਚ ਵੱਡਾ ਹੋਇਆ,
    ਆਇਰਲੈਂਡ ਫਿਰ ਅੱਡਾ ਹੋਇਆ,
    ਕਰੇ ਰਿਸ਼ਤਿਆਂ ਦੀ ਸੰਭਾਲ |
    ਪੰਜਾਬੀ ਰੇਡੀਓ ਪਾਵੇ ਧਮਾਲ,
    ਰਮੇਸ਼ ਰਿੰਪੀ ਸਦਾ ਕਰੇ ਕਮਾਲ |

    ਨਿੱਤ ਰੇਡੀਓ ਉੱਤੇ ਚਲਾਵੇ ਗਾਣੇਂ,
    ਸਦਾ ਰੱਬ ਦੇ ਮੰਨੇ ਹੱਸ-ਹੱਸ ਭਾਣੇਂ,
    ਰਿੰਪੀ ਉੱਚੀ ਕਦੇ ਨਾ ਮਾਰੇ ਛਾਲ |
    ਪੰਜਾਬੀ ਰੇਡੀਓ ਪਾਵੇ ਧਮਾਲ,
    ਰਮੇਸ਼ ਰਿੰਪੀ ਸਦਾ ਕਰੇ ਕਮਾਲ |

    ਹੈ ਸੱਤ ਭੈਣਾਂ ਦਾ ਇੱਕੋ ਭਾਈ,
    ਜਿੰਦਗੀ ਗੁਜ਼ਰ ਰਹੀ ਸੁੱਖਦਾਈ,
    ਰੱਖਦਾ ਸਭਨਾ ਦਾ ਖਿਆਲ |
    ਪੰਜਾਬੀ ਰੇਡੀਓ ਪਾਵੇ ਧਮਾਲ,
    ਰਮੇਸ਼ ਰਿੰਪੀ ਸਦਾ ਕਰੇ ਕਮਾਲ |

    ਜਸਵੰਤ ਰਾਏ ਜੀ ਦਾ ਪੁੱਤਰ ਪਿਆਰਾ,
    ਮਾਂ ਰਾਜ ਰਾਏ ਦੀ ਅੱਖ ਦਾ ਤਾਰਾ,
    ਵੀਰ ਹੈ ਦਿਲ ਦਾ ਬਹੁਤ ਵਿਸ਼ਾਲ |
    ਪੰਜਾਬੀ ਰੇਡੀਓ ਪਾਵੇ ਧਮਾਲ,
    ਰਮੇਸ਼ ਰਿੰਪੀ ਸਦਾ ਕਰੇ ਕਮਾਲ |

    ਸੰਤੋਸ਼ ਜੀ ਜਿੰਦਗੀ ਦੇ ਵਿੱਚ ਆਏ,
    ਤਾਂ ਦੋ ਬੱਚਿਆਂ ਦੇ ਸੁੱਖ ਕਮਾਏ ,
    ਸੁੱਖ ਸੁਖਬੀਰ,ਅਵੰਤਿਕਾ ਨਾਲ |
    ਪੰਜਾਬੀ ਰੇਡੀਓ ਪਾਵੇ ਧਮਾਲ,
    ਰਮੇਸ਼ ਰਿੰਪੀ ਸਦਾ ਕਰੇ ਕਮਾਲ |

    ਅਸੋ਼ਕ,ਬਲਜੀਤ ਤੇ ਆਸੂ਼ ਸ਼ਰਮਾਂ ਆੜੀ,
    ਦੁੱਖਭੰਜਨਾਂ ਸਾਰੇ ਹੀ ਨੇਂ ਬੜੇ ਜੁਗਾੜੀ,
    ਸਭ ਜਿੱਤ ਲੈਂਦੇ ਦਿਲ ਨੂੰ ਹਰ ਹਾਲ |
    ਪੰਜਾਬੀ ਰੇਡੀਓ ਪਾਵੇ ਧਮਾਲ,
    ਰਮੇਸ਼ ਰਿੰਪੀ ਸਦਾ ਕਰੇ ਕਮਾਲ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!