3.4 C
United Kingdom
Sunday, March 8, 2026

More

    “ਇਨਕਲਾਬ ਜ਼ਿੰਦਾਬਾਦ” ਰਾਹੀਂ ਹਾਜ਼ਰ ਹੈ ਗਾਇਕ/ਗੀਤਕਾਰ ਰੋਮੀ ਘੜਾਮੇਂ ਵਾਲ਼ਾ

    ਜਦੋਂ ਕਦੀ ਪੰਜਾਬ ਗਾਇਕੀ ਗੀਤਕਾਰੀ ਦੀ ਗੱਲ ਚੱਲਦੀ ਹੈ ਤਾਂ ਅਕਸਰ ਇਹੀ ਲੱਗਦਾ ਹੈ ਕਿ ਪੰਜਾਬੀ ਗਾਇਕੀ ਵਿੱਚ ਫੁਕਰਪੁਣੇ ਵਾਲੇ ਗੀਤਾਂ ਤੋਂ ਸਿਵਾ ਸ਼ਾਇਦ ਕੁਝ ਵੀ ਬਾਕੀ ਨਹੀਂ ਬਚਿਆ। ਇਹ ਧਾਰਨਾ ਬਣਨ ਦਾ ਕਾਰਣ ਸ਼ਾਇਦ ਬਹੁ-ਗਿਣਤੀ ਗਾਇਕਾਂ, ਗੀਤਕਾਰਾਂ ਵਲੋਂ ਮਸਾਲਾ ਟਾਈਪ ਜਾਂ ਚਾਲੂ ਕਿਸਮ ਦੇ ਗੀਤ ਲਗਾਤਾਰ ਪਰੋਸੇ ਜਾਣਾ ਵੀ ਹੈ। ਇਸ ਸਭ ਦੇ ਬਾਵਜੂਦ ਚੰਗੀ ਗਾਇਕੀ, ਗੀਤਕਾਰੀ ਨੇ ਦਮ ਨਹੀਂ ਤੋੜਿਆ ਬਲਕਿ ਕੁਝ ਨਵੇਂ ਗਾਇਕਾਂ ਨੇ ਵੀ ਇਸ ਪਾਸੇ ਨੂੰ ਤੁਰਨਾ ਚੁਣਿਆਂ ਹੈ। ਜਿਸ ਗਾਇਕ ਅਤੇ ਗੀਤਕਾਰ ਵਾਰੇ ਮੈਂ ਗੱਲ ਕਰਨ ਜਾ ਰਿਹਾ ਹਾਂ ਉਹਦਾ ਨਾਮ ਹੈ ਰੋਮੀ ਘੜਾਮੇਂ ਵਾਲ਼ਾ। ਰੋਮੀ ਸੋਸ਼ਲ ਮੀਡੀਆ ਤੇ ਜਾਣਿਆਂ ਪਹਿਚਾਣਿਆਂ ਨਾਮ ਹੈ ਜੋ ਲਿਖਣ ਦੇ ਖੇਤਰ ਵਿੱਚ ਕਾਫੀ ਲੰਬੇ ਸਮੇਂ ਤੋਂ ਸਰਗਰਮ ਹੈ ਅਤੇ ਆਪਣੇ ਗੀਤਾਂ, ਕਵਿਤਾਵਾਂ ਦੀ ਕਿਤਾਬ “ਬੇਬਾਕੀਆਂ” ਕੁਝ ਸਾਲ ਪਹਿਲਾਂ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਗੀਤਕਾਰੀ ਦੇ ਖੇਤਰ ਵਿੱਚ ਜਦੋਂ ਉਸਦਾ ਗੀਤ “ਮੁੰਡਾ ਚੌਂਕੀਦਾਰ ਲੱਗਿਆ” ਰਿਲੀਜ਼ ਹੋਇਆ ਤਾਂ ਉਸਨੇ ਜਿੱਥੇ ਕਾਫੀ ਵਾਹਵਾ ਖੱਟੀ ਉੱਥੇ ਨਾਲ ਹੀ ਕੁਝ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕੀਤਾ ਜਿਸ ਵਿੱਚ ਸੋਸ਼ਲ ਮੀਡੀਆ ਤੋਂ ਇਲਾਵਾ ਫੋਨ ਕਾਲਾਂ ਰਾਹੀਂ ਧਮਕੀਆਂ, ਗਾਹਲਾਂ ਆਦਿ ਸ਼ਾਮਿਲ ਸਨ। ਰੋਮੀ ਨੇ ਇਸ ਨੂੰ ਚੈਲਿੰਜ ਵਾਂਗ ਲਿਆ ਅਤੇ ਵਾਰ ਵਾਰ ਅਜਿਹੇ ਗੀਤ ਗਾਏ ਜੋ ਲੋਕਾਂ ਦੀ ਅਵਾਜ਼ ਸਨ ਅਤੇ ਹਾਕਮਾਂ ਲਈ ਵੰਗਾਰ।

    ਇਹਨਾਂ ਵਿੱਚ “ਮੁੰਡਾ ਚੌਂਕੀਦਾਰ ਲੱਗਿਆ”, ਜੁਮਲੇ ਲੈ ਲਉ ਜੁਮਲੇ, ਵੋਟਾਂ ਵਾਲ਼ੇ ਆਏ ਨੇ, ਗੋਦੀ ਮੀਡੀਆ, ਹਾਏ ਯੇ ਗੋਦੀ ਮੀਡੀਆ (ਹਿੰਦੀ), ਲਾਲ ਕਿਲੇ ਦੀ ਮੋਰੀ, ਵੀਹ ਲੱਖ ਕਰੋੜ ਸ਼ਾਮਿਲ ਹਨ। ਇਸੇ ਕੜੀ ਤਹਿਤ ਰੋਮੀ ਨੇ ਦੋ ਦਿਨ ਪਹਿਲਾਂ ਹੀ ਇੱਕ ਹੋਰ ਗੀਤ ਰਿਲੀਜ਼ ਕੀਤਾ ਹੈ “ਇਨਕਲਾਬ ਜ਼ਿੰਦਾਬਾਦ” । ਜੇਕਰ ਅਸੀਂ ਚਾਹੁੰਦੇ ਹਾਂ ਕਿ ਸਮਾਜ ਵਿੱਚ ਚੰਗੇ ਗੀਤ ਵੀ ਆਉੰਦੇ ਰਹਿਣ ਤਾਂ ਰੋਮੀ ਜਿਹੇ ਗੀਤਕਾਰਾਂ, ਗਾਇਕਾਂ ਨੂੰ ਉਤਸ਼ਾਹਿਤ ਕਰਨਾ ਸਾਡਾ ਫਰਜ ਹੈ। ਰੋਮੀ ਦੇ ਨਵੇਂ ਗੀਤ ਦਾ ਲਿੰਕ ਅਖੀਰ ਵਿੱਚ ਦਿੱਤਾ ਗਿਆ ਹੈ। ਇਸ ਗੀਤ ਨੂੰ ਸੁਣੋ ਜੇ ਚੰਗਾ ਲੱਗੇ ਤਾਂ ਅੱਗੇ ਸ਼ੇਅਰ ਵੀ ਕਰੋ।

    ਬਲਿਹਾਰ ਸੰਧੂ
    ਮੈਲਬੌਰਨ (ਅਸਟ੍ਰੇਲੀਆ)
    +61430441861

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!