ਰਜਨੀ ਵਾਲੀਆ
ਹਮੇਸ਼ਾਂ ਔਰਤ ਦੀ ਤੁਲਨਾ,
ਚੰਦਰਮਾਂ ਨਾਲ ਕੀਤੀ ਜਾਂਦੀ ਹੈ |
ਜਦ ਕੁਝ ਕਹਿਣਾ ਚਾਹੁੰਦੀ ਹੈ ਔਰਤ,
ਤਦ ਉਸਦੀ ਜੁਬਾਨ ਸੀਤੀ ਜਾਂਦੀ ਹੈ |
ਸ਼ਇਰ ਅਕਸਰ ਲਿਖਦੇ ਨੇ,
ਚੌਧਵੀਂ ਦਾ ਚੰਨ,
ਖੂਬਸੂਰਤੀ ਦਾ ਪ੍ਰਤੀਕ,
ਚੰਨ ਤੇ ਔਰਤ ਪਰ ਚੰਨ ,
ਵਿੱਚ ਤੇ ਦਾਗ ਹੁੰਦਾ |
ਓ ਪੂਰਾ ਵੀ ਕਿੱਥੇ ਹੁੰਦਾ,
ਉਹ ਕਦੇ ਵਧਦਾ ਤੇ ਕਦੇ ਘਟਦਾ |
ਕਦੇ ਤੇਜ਼ ਰੌਸ਼ਨੀ ਦੇ ਨਾਲ,
ਅੰਬਰ ਸਰਸ਼ਾਰ ਕਰ ਦੇਂਦਾ |
ਤੇ ਕਦੇ ਬਸ ਲੋਅ ਜਿਹੀ ਦੇਂਦਾ |
ਆਪਣੀ ਉਹ ਹੋਂਦ ਦੀ ਬਸ,
ਸੋ਼ਅ ਜਿਹੀ ਦੇਂਦਾ |
ਪਰ ਤੂੰ ਮੇਰੀ ਤੁਲਨਾ ਚੰਨ ਨਾਲ ਨਹੀਂ,
ਸੂਰਜ ਨਾਲ ਕਰੀਂ |
ਜੋ ਭਟਕਦੇ ਰਾਹੀਆਂ ਨੂੰ ਰਸਤੇ ਤੇ,
ਚਾਨਣ ਖਿਲਾਰਕੇ ਰਾਹ ਦਿਖਾ ਦੇਂਦੈ |
ਔਰਤ ਕਮਜੋਰ ਨਹੀ ਰਹੀ,
ਹੁਣ ਸੌ ਸਾਲ ਪੁਰਾਣਾ ਦੌਰ ਨਹੀ ਹੈ |
ਹੁਣ ਉਹ ਲੜ ਲਏ ਚੋਰਾਂ ਡਾਕੂਆਂ ਦੇ ਨਾਲ,
ਆਤਮ ਰੱਖਿਆ ਕਰਨੀ ਸਿੱਖ ਗਈ,
ਏ ਹੁਣ ਚਾਕੁਆਂ ਦੇ ਨਾਲ |
ਉਹ ਹੋਣ ਨਈਂ ਦੇਂਦੀ ਕਦੇ ਵੀ ਜਬਰ ਆਪਣੇ ਤੇ,
ਬਣਨ ਨਹੀਂ ਦੇਂਦੀ ਕਦੇ ਵੀ ਖਬਰ ਆਪਣੇ ਤੇ |
ਤੇ ਜੇ ਲੋੜ ਪਵੇ ਤਾਂ ਲੂਹ ਦੇਂਦੀ,ਸਾੜ ਦੇਂਦੀ,
ਤਪਾ ਦੇਂਦੀ ਆਪਣੇਂ ਵਜੂਦ ਦੀ ਖਾਤਿਰ |
ਹੁਣ ਜੁੱਤੀ ਰਹੀ ਨਈਂ ਪੈਰ ਦੀ,
ਤੇ ਨਾ ਹੀ ਤਰਸ ਦੀ ਪਾਤਰ |
ਹਾਂ ਸ਼ਾਇਰੋ,
ਅੱਜ ਦੀ ਔਰਤ ਦੀ ਤੁਲਨਾ ਚੰਨ ਨਾਲ,
ਨਾ ਕਰ ਬੈਠਿਓ |
ਹੁਣ ਉਹ ਸੰਗਦੀ ਨਹੀਂ |
ਪੜ-ਲਿਖ ਕਮਾਉਣਾ ਜਾਣ ਗਈ ਆਪੇ,
ਕਿਸੇ ਤੋਂ ਮੰਗਦੀ ਨਹੀਂ |
ਸਿਰੜੀ-ਸਿਦਕੀ ਬਣ ਗਈ ਏ,
ਤਦੇ ਸੂਰਜ ਵਾਂਗੂ ਮਘਦੀ ਏ |
ਉਹ ਪੱਥਰ ਤੋਂ ਵੀ ਮਜਬੂਤ ਬੜੀ,
ਦੇਖਣ ਨੂੰ ਮੋਮ ਜੇਹੀ ਲਗਦੀ ਏ |
ਮੰਗਵਾਂ ਮਿਲਿਆ ਪਾਉਂਦੀ ਨਹੀਂ,
ਸਭ ਆਪਣੇਂ ਸੌ਼ਕ ਪੁਗਾਉਂਦੀ ਏ |
ਵਾਧੂ-ਘਾਟੂ ਸੁਣਦੀ ਨਹੀ,
ਰਜਨੀ,
ਆਪਣੀਂ ਹੀ ਅਲਖ ਜਗਾਉਂਦੀ ਏ |
ਓ ਹੁਣ ਫੁੱਲਾਂ ਵਾਂਗੂ ਕੋਮਲ ਨਹੀਂ,
ਉਹ ਹਾਣੀ ਏ ਹੁਣ ਖਾਰਾਂ ਦੀ |
ਨਫਰਟ ਨੂੰ ਨਫਰਤ ਨਾਲ ਤੋਲੇ,
ਤੇ ਵਿਉਪਾਰੀ ਹੈ ਪਿਆਰਾਂ ਦੀ |
ਓ ਸ਼ਾਇਰੋ,
ਏਥੇ ਈ ਰੁੱਕ ਜਾਵੋ,
ਅੱਜ ਦੀ ਨਾਰੀ ਸੂਰਜ ਹੈ,
ਤੁਸੀਂ ਚੰਨ ਨਾਲ ਤੁਲਨਾ ਕਰਿਓ ਨਾ |
ਓ ਖਾਰਾਂ ਜੇਹੀ ਤਿੱਖੀ ਏ,
ਤੁਸੀਂ ਤੁਲਨਾ-ਫੁੱਲ ਨਾ ਕਰਿਓ ਨਾ |