ਦੁੱਖਭੰਜਨ ਰੰਧਾਵਾ
0351920036369
ਤੈਨੂੰ ਇੱਕ ਗਲਤੀ ਕਰਕੇ,
ਪਛਤਾਉਣਾ ਪੈ ਜਾਵੇ ਨਾ |
ਮੇਰੇ ਹਿੱਸੇ ਦਾ ਵੀ ਦੁੱਖ,
ਹੰਢਾਉਣਾ ਪੈ ਜਾਵੇ ਨਾ |
ਮਹਿਲ ਬਣਾਇਆ ਸੱਧਰਾਂ ਦਾ,
ਮੈਨੂੰ ਢਾਹੁਣਾ ਪੈ ਜਾਵੇ ਨਾ |
ਦੁੱਖਭੰਜਨ
ਨੂੰ ਮੌਤ ਦੇ ਫਨੀਅਰ ਡੰਗਣਾ,
ਤੈਨੂੰ ਕੁਰਲਾਉਣਾ ਪੈ ਜਾਵੇ ਨਾ |
ਦੋਹੜਾ
ਦੁਨੀਆ ਪਾਈ ਮੁਖੌਟੇ ਫਿਰਦੀ,
ਓਏ ਤੈਨੂੰ ਝੱਟ ਲੈਂਦੀ ਭਰਮਾ |
ਤੇਰੀ ਕਮੀ ਦਾ ਫਾਇਦਾ ਚੱਕਣਾ,
ਗਿਆ ਈ ਕਿਸੇ ਨੂੰ ਆ |
ਰਿਹਾ ਨਾ ਮਤਲਦ ਤੇਰੇ ਨਾਲ ਕੋਈ,
ਤੂੰ ਹੁਣ ਭਾਵੇਂ ਜੀਅ ਭਾਵੇਂ ਮਰ ਜਾ |
ਦੁੱਖਭੰਜਨ ਮੋਇਆ ਵੀ ਤੇਰੇ ਕੰਮ ਆਊ,
ਸਿਵਿਆ ਚੋਂ ਲੈ ਜਾਈਂ ਉਹਦੀ ਸਵਾਹ |
ਦੋਹੜਾ
ਦਿਲ ਵਿੱਚ ਨਾ ਹੋਵੇ ਫਰੇਬ ਤਾਂ,
ਏ ਦੁਨੀਆਂ ਚੰਗੀ ਲਗਦੀ |
ਤੇਰੇ ਵਰਗੇ ਮੂਰਖ ਮੱਤ ਨੂੰ,
ਫਿਰੇ ਮੋੜ-ਮੋੜ ਥੀਂ ਠਗਦੀ |
ਏਥੇ ਇਸ਼ਕ ਮੁਹੱਬਤ ਕੋਈ ਨਾ ਜਾਣੇਂ,
ਦੁੱਖਭੰਜਨਾਂ ਗੰਗਾ ਈ ਉਲਟੀ ਵਗਦੀ |
ਫਿਰ ਤੇਰਾ ਈ ਤੇਰਾ ਤੋਲ ਕੇ ਰੱਖਦੀ,
ਜਦ ਅੱਖ ਬਾਬੇ ਦੀ ਜਗਦੀ |
ਦੋਹੜਾ
ਬਈ ਉਥੇ ਦੁੱਖ ਨਾ ਦੱਸੀਏ,
ਜਿੱਥੋਂ ਦਵਾ ਨਈਂ ਜੁੜਨੀ |
ਇੱਕ ਵਾਰੀ ਜੇ ਕੱਢ ਲਈ ਕਾਦਰ,
ਮੁੜ ਉਹ ਰੂਹ ਨਈਂ ਮੁੜਨੀ |
ਤੈਨੂੰ ਚੜ-ਚੜ ਜਾਣੀਆਂ ਖੁਸੀ਼ਆਂ,
ਨਾਲੇ ਤੇਰੀ ਕਿਹੜੀ ਸੈ਼ਅ ਥੁੜਨੀ |
ਦੁੱਖ ਲੱਗਿਆ ਜਿਨੂੰ ਰੋ ਲੈਣਾ ਉਹਨੇ,
ਅਸਥੀ ਤਾਂ ਦੁੱਖਭੰਜਨ ਦੀ ਰੁੜਨੀ |