18.3 C
United Kingdom
Friday, June 26, 2026

More

    ਨਗਰ ਨਿਗਮ ਦੇ ਕਮਿਸ਼ਨਰ ਨੇ ਦਿੱਤੀ ਜੌਗਰ ਪਾਰਕ ’ਚ ਦੱਬੇ ਆਟੇ ਬਾਰੇ ਸਫਾਈ

     ਅਸ਼ੋਕ ਵਰਮਾ
    ਬਠਿੰਡਾ, 29 ਅਕਤੂਬਰ2020: ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਅੱਜ ਜੌਗਰ ਪਾਰਕ ਵਿੱਚ ਟੋਆ ਪੁੱਟ ਕੇ ਦੱਬੇ ਆਟੇ ਸਬੰਧੀ ਸਫਾਈ ਦਿੱਤੀ। ਕਮਿਸ਼ਨਰ ਨੇ ਅੱਜ ਮੇਅਰ ਹਾਊਸ ’ਚ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਉਹ ਸਟੋਰ ਵੀ ਦਿਖਾਇਆ ਜਿੱਥੇ ਰਾਸ਼ਨ ਸਟੋਰ ਕੀਤਾ ਹੋਇਆ ਸੀ। ਹਾਲਾਂਕਿ ਉਹ ਮੀਡੀਆ ਵੱਲੋਂ ਪੁੱਛੇ ਕੁਝ ਸਵਾਲਾਂ ਦਾ ਢੁੱਕਵਾਂ ਉੱਤਰ ਨਹੀਂ ਦੇ ਸਕੇ ਪਰ ਉਹਨਾਂ ਆਟਾ ਦਬਾਉਣ ਲਈ ਐਕਸੀਅਨ ਦੀ ਭੂਮਿਕਾ ਤੇ ਉਂਗਲ ਉਠਾਈ।ਉਹਨਾਂ ਅੱਜ ਵੀ ਜੋਰ ਦੇਕੇ ਕਿਹਾ ਕਿ ਨਗਰ ਨਿਗਮ ਦਾ ਜਮੀਨ ’ਚ ਦੱਬੇ ਆਟੇ ਨਾਲ ਕੋਈ ਸਬੰਧ ਨਹੀਂ ਹੈ ਬਲਕਿ ਇਹ ਆਟਾ ਪ੍ਰਾਈਵੇਟ ਤੌਰ ਤੇ ਇਕੱਤਰ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ-ਪੜਤਾਲ ਲਈ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਵੱਲੋਂ ਦੋ ਉੱਚ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
                   ਉਹਨਾਂ ਦੱਸਿਆ ਕਿ ਏਡੀਸੀ (ਜ)  ਰਾਜਦੀਪ ਸਿੰਘ ਬਰਾੜ ਅਤੇ ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਜਸਪ੍ਰੀਤ ਸਿੰਘ ਕਾਹਲੋ ‘ਤੇ ਆਧਾਰਿਤ ਇਸ ਦੋ ਮੈਂਬਰੀ ਕਮੇਟੀ ਨੂੰ ਇਸ ਮਾਮਲੇ ਦੀ ਤਿੰਨ ਦਿਨਾਂ ਵਿੱਚ ਪੜਤਾਲ ਮੁਕੰਮਲ ਕਰਨ ਲਈ ਕਿਹਾ ਹੈ । ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਜਾਂਚ ਪੜਤਾਲ ਦੌਰਾਨ ਜੇਕਰ ਕੋਈ ਵੀ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ‘ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਸੂਬਾ ਸਰਕਾਰ ਵੱਲੋਂ ਜੋ ਵੀ  ਰਾਸ਼ਨ ਮੁਹੱਈਆ ਕਰਵਾਇਆ ਗਿਆ ਸੀ, ਉਹ ਸ਼ਹਿਰ ਨੂੰ 10 ਸੈਕਟਰਾਂ ਵਿੱਚ ਵੰਡ ਕੇ ਲੋੜਵੰਦ ਤੇ ਗਰੀਬਾਂ ਲੋਕਾਂ ਨੂੰ ਜ਼ਰੂਰਤ ਅਨੁਸਾਰ ਮੁਹੱਈਆ ਕਰਵਾਇਆ ਗਿਆ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਲਾਕਡਾਊਨ ਦੌਰਾਨ ਸਰਕਾਰੀ ਤੌਰ ‘ਤੇ ਲਗਭਗ 16,000 ਕਿੱਟਾਂ ਸੁੱਕੇ ਰਾਸ਼ਨ ਦੀਆਂ ਲੋੜਵੰਦ ਲੋਕਾਂ ਨੂੰ ਵੰਡੀਆਂ ਗਈਆਂ ।
                                   ਇਸ ਤੋਂ ਇਲਾਵਾ ਤਕਰੀਬਨ 30,000 ਹੋਰ ਸੁੱਕੇ ਰਾਸ਼ਨ ਦੀਆਂ ਕਿੱਟਾਂ ਇੱਥੋਂ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ , ਵਪਾਰਿਕ ਅਦਾਰਿਆਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਗਰੀਬ ਤੇ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।ਇਸ ਦੌਰਾਨ ਉਹਨਾਂ ਸਪੱਸ਼ਟ ਕੀਤਾ ਕਿ ਲਾਕਡਾਊਨ ਦੌਰਾਨ ਮੇਅਰ ਹਾਊਸ ਤੋਂ ਇਲਾਵਾ ਪ੍ਰਸਾਸ਼ਨ ਵੱਲੋਂ ਹੋਰ ਕੋਈ ਵੀ ਸਟੋਰ ਨਹੀਂ ਬਣਾਇਆ ਗਿਆ ਸੀ।  ਉਨਾਂ ਕਿਹਾ ਕਿ ਇਸ ਸਟੋਰ ਵਿੱਚ ਹੁਣ 500-700 ਦੇ ਲਗਭਗ ਸੁੱਕੇ ਰਾਸ਼ਨ ਦੀਆਂ ਕਿੱਟਾਂ ਬਕਾਇਆ ਪਈਆਂ ਹਨ। ਇਸ ਰਾਸ਼ਨ ਨੂੰ ਨਗਰ ਨਿਗਮ ਵੱਲੋਂ ਜਿਸ ਤਰਾਂ ਪਹਿਲਾਂ ਬਠਿੰਡਾ ਸ਼ਹਿਰ ਨੂੰ ਸਵੱਛ ਬਣਾਉਣ ਲਈ ਪਲਾਸਟਿਕ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ‘ਪਲਾਸਟਿਕ ਲਿਆਉ ਤੇ ਕੋਈ ਵੀ ਚੀਜ਼ ਲੈ ਜਾਉ’ ਵਾਂਗ ਸਵੱਛਤਾ 2021 ਤਹਿਤ ਵਿਸ਼ੇਸ਼ ਮੁਹਿੰਮ ਸ਼ੁਰੂ ਕਰਕੇ ਲੋੜਵੰਦ ਤੇ ਗਰੀਬ ਲੋਕਾਂ ਨੂੰ ਵੰਡਿਆ ਜਾਵੇਗਾ।  ਉਨਾਂ ਇਹ ਵੀ ਦੱਸਿਆ ਕਿ ਰਾਸ਼ਨ ਵੰਡਣ ਲਈ ਜਲਦੀ ਹੀ ਨਗਰ ਨਿਗਮ ਸ਼ਹਿਰ ਵਿੱਚ ਸਾਂਝੀ ਰਸੋਈ ਸ਼ੁਰੂ ਕਰਨ ਦੀ ਤਜਵੀਜ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!