3.1 C
United Kingdom
Sunday, March 8, 2026

More

    ਨਜ਼ਰ ਪੰਜਾਬ ਨੂੰ ਜੇ ਲੱਗੀ

    ਰਜਨੀ ਵਾਲੀਆ
    ਨਜ਼ਰ ਪੰਜਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |
    ਨਜ਼ਰ ਗੁਲਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |
    ਨਜ਼ਰ ਪੰਜਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |

    ਜੇ ਪਾਣੀਆਂ ਚ ਮਿੱਠੇ ਦੀ ਥਾਂ,
    ਜ਼ਹਿਰ ਘੁਲ ਗਏ |
    ਜੇ ਛਾਵਾਂ ਦੀ ਥਾਂ ਵਿਹੜੇ ਚ,
    ਦੁਪਹਿਰ ਘੁਲ ਗਏ |
    ਨਜ਼ਰ ਝਨਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |
    ਨਜ਼ਰ ਪੰਜਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |

    ਜਿੰਦੇ ਸੁਪਨੇ ਸੀ ਬੜੇ ਜੋ,
    ਟੁੱਟਦੇ ਪਏ ਨੇਂ ਕਿਉਂ |
    ਜਿੰਦੇ ਕੀਮਤੀ ਸੀ ਰਿਸ਼ਤੇ ਜੋ,
    ਛੁੱਟਦੇ ਪਏ ਨੇ ਕਿਉਂ |
    ਨਜ਼ਰ ਖੁਆਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |
    ਨਜ਼ਰ ਪੰਜਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |

    ਨਸਿ਼ਆਂ ਦੇ ਆਦੀ ਪੁੱਤ,
    ਕਰਦੇ ਨੇ ਸਾੜਾ ਅੱਗੋਂ |
    ਜੇ ਪੁੱਛੀਏ ਕੋਈ ਗੱਲ ਤਾਂ,
    ਦੇਂਦੇ ਉੱਤਰ ਮਾੜਾ ਅੱਗੋਂ |
    ਨਜ਼ਰ ਜਵਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |
    ਨਜ਼ਰ ਪੰਜਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |

    ਦੱਸੋ ਸੁਰ ਕਿਹੜੀ ਗੱਲ ਤੋਂ,
    ਬੇਸੁਰੀ ਹੋ ਗਈ ਏ |
    ਦੱਸੋ ਕਾਹਤੋਂ ਕੱਲ ਤੋਂ,
    ਬੇਸੁਰੀ ਹੋ ਗਈ ਏ |
    ਨਜ਼ਰ ਰਬਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |
    ਨਜ਼ਰ ਪੰਜਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |

    ਸੈ਼ਲ ਤੇ ਸ਼ਬੀਲਿਆ ਦੇ,
    ਨਾਲ ਸਾਡੀ ਟੌਹਰ ਏ |
    ਭੰਗੜੇ ਤੇ ਗਿੱਧਿਆਂ ਦੇ,
    ਵਿੱਚ ਸਾਡੀ ਲੋਰ ਏ |
    ਨਜ਼ਰ ਖਿਤਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |
    ਨਜ਼ਰ ਪੰਜਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |

    ਹਾਏ ਢੋਲੇ,ਮਾਹੀਏ,ਟੱਪੇ ,
    ਦੱਸੋ ਗਏ ਜੇ ਗਵਾਚ ਤਾਂ |
    ਹਾਏ ਉੱਚੀਆਂ ਹੇਕਾਂ ਨੂੰ ਜੇ,
    ਰਜਨੀ ਆ ਗਈ ਆਂਚ ਤਾਂ |
    ਨਜ਼ਰ ਕਿਤਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |
    ਨਜ਼ਰ ਪੰਜਾਬ ਨੂੰ ਜੇ ਲੱਗੀ,
    ਤਾਂ ਫੇਰ ਕੀ ਕਰਾਂਗੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!