24.8 C
United Kingdom
Wednesday, June 24, 2026

More

    ਫਰਿਜ਼ਨੋ ਨਿਵਾਸੀ ਸੁਰਜੀਤ ਸਿੰਘ ਨਾਗੀ ਦੇ ਅਕਾਲ ਚਲਾਣੇ ‘ਤੇ ਨਾਗੀ ਪਰਿਵਾਰ ਨੂੰ ਭਾਰੀ ਸਦਮਾ

    ਫਰਿਜ਼ਨੋ (ਕੁਲਵੰਤ ਧਾਲੀਆਂ / ਗੁਰਿੰਦਰਜੀਤ ਨੀਟਾ ਮਾਛੀਕੇ)

    ਸਵ: ਸੁਰਜੀਤ ਸਿੰਘ ਨਾਗੀ

    ਬੀਤੇ ਦਿਨੀ ਫਰਿਜ਼ਨੋ ਨਿਵਾਸੀ ਸੁਰਜੀਤ ਸਿੰਘ ਨਾਗੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 23 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਉਮਰ 80 ਸਾਲ ਸੀ। ਉਨ੍ਹਾਂ ਦਾ ਪਿਛਲਾ ਪਿੰਡ ਜਨੇਰ ਸੀ, ਜੋ ਜਿਲ੍ਹਾਂ ਮੋਗਾ ਵਿੱਚ ਹੈ। ਸਵ: ਸੁਰਜੀਤ ਸਿੰਘ ਨਾਗੀ ਪਿਛਲੇ 22 ਸਾਲਾ ਤੋਂ ਆਪਣੇ ਪਰਿਵਾਰ ਸਮੇਤ ਫਰਿਜ਼ਨੋ ਸ਼ਹਿਰ ਵਿਖੇ ਰਹਿ ਰਹੇ ਸਨ। ਉਹ ਆਪਣੇ ਪਿੱਛੇ ਧਰਮ ਪਤਨੀ ਕੁਲਵੰਤ ਕੌਰ, ਦੋ ਪੁੱਤਰ ਅਤੇ ਤਿੰਨ ਧੀਆਂ ਦੀ ਹੱਸਦੀ-ਖੇਡਦੀ ਫੁਲਵਾੜੀ ਛੱਡ ਗਏ। ਇਹ ਸਾਰੇ ਇਲਾਕੇ ਵਿੱਚ ਪੰਜਾਬੀ ਭਾਈਚਾਰੇ ਦੀ ਸਤਿਕਾਰਯੋਗ ਸ਼ਖਸੀਅਤ ਸਨ। ਇੰਨ੍ਹਾਂ ਦਾ ਅੰਤਮ ਸੰਸ਼ਕਾਰ ਅਤੇ ਸਰਧਾਜ਼ਲੀਆਂ ਦੀ ਰਸ਼ਮ 31 ਅਕਤੂਬਰ, ਦਿਨ ਸ਼ਨੀਵਾਰ ਨੂੰ “ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ 11 ਵਜ਼ੇ ਤੋਂ 1 ਵਜ਼ੇ ਹੋਵੇਗੀ। ਜਿਸ ਦਾ ਪਤਾ: 4800 E. Clayton Ave, Fowler, CA 93625 ਹੈ। ਇਸ ਉਪਰੰਤ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਮ ਅਰਦਾਸ “ਨਾਨਕਸ਼ਰ“ ਚੈਰੀ ਐਵਨਿਊ ਫਰਿਜ਼ਨੋ ਵਿਖੇ ਬਾਅਦ ਦੁਪਹਿਰ 2:00 ਵਜ਼ੇ ਤੋਂ 4:00 ਵਜ਼ੇ ਤੱਕ ਹੋਵੇਗੀ। ਗੁਰੂਘਰ ਦਾ ਪਤਾ: 3060 S Cherry Ave, Fresno, CA-93706 ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਝਾ ਕਰਨ ਅਤੇ ਹੋਰ ਜਾਣਕਾਰੀ ਲਈ ਉਨ੍ਹਾਂ ਦੇ ਪੁੱਤਰ ਦਵਿੰਦਰ ਸਿੰਘ ਨਾਗੀ ਨਾਲ ਫੋਨ ਨੰਬਰ (559) 476-6791 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!