13.1 C
United Kingdom
Tuesday, September 8, 2026

More

    ਫਰਿਜ਼ਨੋ ਵਿੱਚ ਪੀੜਿਤਾਂ ਨੇ ਦੋਸ਼ੀ ਪਾਦਰੀਆਂ ਦੇ ਨਾਮ ਰੋਕਣ ‘ਤੇ ਕੀਤੀ ਗਿਰਜਾਘਰ ਸੰਸਥਾਵਾਂ ਦੀ ਨਿੰਦਿਆ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਫਰਿਜ਼ਨੋ(ਕੈਲੀਫੋਰਨੀਆਂ), 27 ਅਕਤੂਬਰ 2020

    ਅਮਰੀਕਾ ਦੇ ਫਰਿਜ਼ਨੋ ਵਿੱਚ ਇਹ ਗੱਲ ਅਜੇ ਵੀ ਸਾਫ ਨਹੀਂ ਹੈ ਕਿ ਰੋਮਨ ਕੈਥੋਲਿਕ ਸੰਸਥਾ ਲੋਕਾਂ ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ੀ ਪਾਦਰੀਆਂ ਦੀ ਸੂਚੀ ਜਨਤਕ ਤੌਰ ਤੇ ਸਾਹਮਣੇ ਲੈ ਕੇ ਆਉਣ ਦੀ ਪੁਸ਼ਟੀ ਦੇ ਦੋ ਸਾਲ ਬਾਅਦ ਵੀ ਸੂਚੀ ਜਾਰੀ ਕਰੇਗਾ । ਇੱਕ ਸੰਸਥਾ ਅਨੁਸਾਰ ਮੁਲਜ਼ਮ ਪੁਜਾਰੀਆਂ ਦੇ ਨਾਵਾਂ ਤੇ ਰੋਕ ਇਸ ਕਰਕੇ ਹੈ ਕਿਉਂਕਿ ਸੰਸਥਾ ਪੀੜਤਾਂ ਤੋਂ ਹੋਰ ਮੁਕੱਦਮਿਆਂ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੁੰਦੀ। ਇਸ ਮਾਮਲੇ ਵਿੱਚ ਕੈਲੀਫੋਰਨੀਆਂ ਵਿਚ ਲਗਭਗ ਸਾਰੇ ਗਿਰਜਾਘਰਾਂ ਨੇ ਆਪਣੀਆਂ ਸੂਚੀਆਂ ਜਾਰੀ ਕੀਤੀਆਂ ਹਨ ਪਰ ਫਰਿਜ਼ਨੋ ਦੇ ਡਾਇਓਸੀਜ਼ ਨੇ ਅਜੇ ਤਕ ਜਨਤਾ ਨਾਲ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਸਤੰਬਰ 2018 ਵਿੱਚ, ਸਾਬਕਾ ਬਿਸ਼ਪ ਅਰਮਾਂਡੋ ਐਕਸ ਓਚੋਆ ਨੇ ਇਹ ਨਿਰਧਾਰਤ ਕਰਨ ਲਈ ਇੱਕ ਸਮੀਖਿਆ ਬੋਰਡ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਕਿ ਫਰਿਜ਼ਨੋ ਦਾ ਡਾਇਓਸੀਜ਼ ਕਿਹੜੀ ਜਾਣਕਾਰੀ ਜਨਤਕ ਕਰੇਗਾ ਫਿਰ ਫਰਵਰੀ 2019 ਵਿਚ, ਅਧਿਕਾਰੀਆਂ ਨੇ ਘੋਸ਼ਣਾ ਕੀਤੀ ਕਿ ਰਾਜਧਾਨੀ ਨੇ ਕਿਨਸਾਲੇ ਮੈਨੇਜਮੈਂਟ ਨੂੰ 1950 ਦੇ ਦਹਾਕੇ ਦੇ ਰਿਕਾਰਡਾਂ ਦੀ ਸਮੀਖਿਆ ਕਰਨ ਲਈ ਨਿਯੁਕਤ ਕੀਤਾ ਸੀ । ਉਸ ਸਮੇਂ ਇਕ ਅਧਿਕਾਰੀ ਨੇ ਕਿਹਾ ਸੀ ਕਿ ਯੌਨ ਅਪਰਾਧ ਦੇ ਦੋਸ਼ੀ ਪਾਦਰੀਆਂ ਦੇ ਨਾਮ ਇਕ ਸਾਲ ਦੇ ਅੰਦਰ ਜਾਰੀ ਕਰ ਦਿੱਤੇ ਜਾਣਗੇ, ਜੋ ਕਿ 2020 ਦੇ ਸ਼ੁਰੂ ਵਿਚ ਹੋਣੇ ਸਨ। ਇਸ ਸੰਬੰਧੀ ਫਰਿਜ਼ਨੋ ਦੇ ਗਿਰਜਾਘਰਾਂ ਦੇ ਚਾਂਸਲਰ, ਸ਼ੈਰਲ ਸਰਕਿਸੀਅਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਜਾਂਚ “ਕੰਮ ਚਲ ਰਿਹਾ ਹੈ।” ਜਦਕਿ ਸਹ ਸ਼ਪੱਸ਼ਟ ਨਹੀਂ ਹੈ ਕਿ ਜਾਂਚ ਨੂੰ ਪੂਰਾ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ ਜਾਂ ਇਸ ਵਿੱਚ ਕੀ ਦੇਰੀ ਹੋ ਰਹੀ ਹੈ।ਫਰਿਜ਼ਨੋ ਦਾ ਇਹ ਡਾਇਓਸੀਜ਼ ਫਰਿਜ਼ਨੋ, ਤੁਲੇਰੇ, ਕਿੰਗਜ਼, ਕੇਰਨ, ਇਨਯੋ, ਮਡੇਰਾ, ਮਰਸਡੀ ਅਤੇ ਮਾਰੀਪੋਸਾ ਕਾਉਂਟੀਜ਼ ਵਿਚ 87 ਪਾਦਰੀਆਂ ਦੀ ਨਿਗਰਾਨੀ ਕਰਦਾ ਹੈ। ਸੂਤਰਾਂ ਅਨੁਸਾਰ ਫਰਿਜ਼ਨੋ ਦੇ ਪਾਦਰੀਆਂ ਵਾਲੀ ਇਹ ਸੰਸਥਾ ਇਸ ਦੀਆਂ ਸੂਚੀਆਂ ਜਾਰੀ ਕਰਨ ਵਿਚ ਦੇਰੀ ਵੀ ਕਰ ਸਕਦੀ ਹੈ ਕਿਉਂਕਿ ਬਾਲ ਪੀੜਤ ਐਕਟ, ਜਿਸ ਨੂੰ ਅਸੈਂਬਲੀ ਬਿੱਲ 218 ਵੀ ਕਿਹਾ ਜਾਂਦਾ ਹੈ, ਦੇ ਨਤੀਜੇ ਵਜੋਂ ਪੀੜਤ ਲੋਕਾਂ ਦੇ ਮੁਕੱਦਮੇ ਲਟਕ ਰਹੇ ਹਨ, ਜੋ ਜਨਵਰੀ ਵਿਚ ਲਾਗੂ ਹੋਏ ਸਨ। ਪੁਜਾਰੀਆਂ ਦੇ ਨਾਮ ਹੋਣ ਨਾਲ ਹੋਰ ਮੁਕੱਦਮਿਆਂ ਨੂੰ ਵੀ ਰਾਸਤਾ ਮਿਲ ਸਕਦਾ ਹੈ। ਇਸ ਮਾਮਲੇ ਵਿੱਚ ਫਰਿਜ਼ਨੋ ਵਿੱਚ ਪੀੜਿਤ ਲੋਕਾਂ ਦੇ ਬਚਾਅ ਸਮੂਹ ਨੇਇਕੱਠੇ ਹੋ ਕਿ ਪਾਦਰੀਆਂ ਅਤੇ ਗਿਰਜਾਘਰਾਂ ਦੀ ਸੰਸਥਾ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!