12.5 C
United Kingdom
Saturday, September 5, 2026

More

    ਅਮਰੀਕਾ ਵਿੱਚ ਚੋਣਾਂ ਤੋਂ ਪਹਿਲਾਂ ਹੋਈ ਰਿਕਾਰਡ ਵੋਟਿੰਗ ਨੇ 2016 ਦੀ ਗਿਣਤੀ ਨੂੰ ਛੱਡਿਆ ਪਿੱਛੇ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ),26 ਅਕਤੂਬਰ 2020

    ਕੋਰੋਨਾਂ ਵਾਇਰਸ ਮਹਾਂਮਾਰੀ ਦੇ ਕਾਲ ਦੌਰਾਨ ਵੀ ਇਸ ਵਾਰ ਦੀਆਂ ਚੋਣਾਂ ਨੂੰ ਲੈ ਕੇ ਅਮਰੀਕੀ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ। ਇਸੇ ਉਤਸ਼ਾਹ ਦੇ ਚਲਦਿਆਂ ਨਵੰਬਰ ਦੀਆਂ ਚੋਣਾਂ ਲਈ ਪੂਰਵ-ਚੋਣ ਵੋਟਿੰਗ ਨੇ 2016 ਦੀਆਂ ਸ਼ੁਰੂਆਤੀ ਵੋਟਾਂ ਦੀ ਗਿਣਤੀ ਨੂੰ ਪਾਰ ਕਰ ਲਿਆ ਹੈ ਜਦਕਿ ਚੋਣ ਦਿਵਸ ਵਿੱਚ ਅਜੇ ਵੀ ਕੁੱਝ ਦਿਨ ਬਾਕੀ ਹਨ। ਚੋਣ ਅਧਿਕਾਰੀਆਂ ਦੁਆਰਾ ਦੇਸ਼ ਦੇ 50 ਰਾਜਾਂ ਅਤੇ ਵਾਸ਼ਿੰਗਟਨ ਡੀ.ਸੀ ਦੇ ਕੀਤੇ ਇੱਕ ਸਰਵੇਖਣ ਅਨੁਸਾਰ ਹੁਣ ਤੱਕ 58.7 ਮਿਲੀਅਨ ਤੋਂ ਵੱਧ ਅਮਰੀਕੀ ਵੋਟ ਪਾ ਚੁੱਕੇ ਹਨ। ਜਦਕਿ ਇੱਕ ਵਿਸ਼ਲੇਸ਼ਣ ਅਨੁਸਾਰ ਸਾਲ 2016 ਵਿੱਚ, ਚੋਣਾਂ ਤੋਂ ਪਹਿਲਾਂ ਲਗਭਗ 58.3 ਮਿਲੀਅਨ ਮਤਦਾਨ ਹੋਏ ਸਨ, ਜਿਨ੍ਹਾਂ ਵਿੱਚ ਉਸ ਸਾਲ ਤਿੰਨ ਵੋਟ ਮੇਲ ਪੱਤਰਾਂ ਵਿੱਚ ਬੈਲਟ ਸ਼ਾਮਲ ਸਨ।ਕੋਰੋਨਾਂ ਵਾਇਰਸ ਮਹਾਂਮਾਰੀ ਦੇ ਦੇਸ਼ ਭਰ ਵਿੱਚ ਫੈਲੇ ਹੋਣ ਦੇ ਬਾਵਜੂਦ ਵੀ ਚੋਣ ਦਿਨ ਤੋਂ ਪਹਿਲਾਂ ਦੀ ਵੋਟਿੰਗ ਚੱਲ ਰਹੀ ਹੈ, ਅਤੇ ਰਾਜਾਂ ਵਿੱਚ ਰਿਕਾਰਡ ਤੋੜ ਮਤਦਾਨ ਦੀ ਰਿਪੋਰਟ ਦਿੱਤੀ ਜਾ ਰਹੀ ਹੈ ਕਿਉਂਕਿ ਵੋਟਰ ਡਾਕ ਰਾਹੀਂ ਜਾਂ ਨਵੰਬਰ ਦੇ ਸ਼ੁਰੂ ਵਿੱਚ ਵਿਅਕਤੀਗਤ ਤੌਰ ਤੇ ਵੋਟ ਪਾਉਣ ਲਈ ਉਤਸ਼ਾਹਿਤ ਹਨ।ਇਸ ਸਾਲ 58.7 ਮਿਲੀਅਨ ਵੋਟਾਂ ਵਿਚੋਂ 54 ਪ੍ਰਤੀਸ਼ਤ ਵੋਟਾਂ ਵੱਧ ਮੁਕਾਬਲੇ ਵਾਲੇ ਰਾਜਾਂ ਵਿੱਚ ਪਈਆਂ ਹਨ ਜੋ ਇਹ ਨਿਰਧਾਰਤ ਕਰਨ ਵਿਚ ਇਕ ਅਹਿਮ ਭੂਮਿਕਾ ਨਿਭਾਉਣਗੇ ਕਿ ਇਸ ਸਾਲ ਰਾਸ਼ਟਰਪਤੀ ਪਦ ਕਿਸਨੇ ਜਿੱਤਿਆ ਹੈ। ਉਨ੍ਹਾਂ ਰਾਜਾਂ ਵਿਚੋਂ, ਮਿਨੀਸੋਟਾ ਵਿਚ ਮੌਜੂਦਾ ਸਮੇਂ ਵੋਟਾਂ ਦੀ ਪ੍ਰਤੀਸ਼ਤਤਾ ਵਿੱਚ ਵਾਧਾ ਹੋਇਆ ਹੈ। ਇਸ ਸਾਲ ਦੀਆਂ ਰਾਸ਼ਟਰਪਤੀ ਵੋਟਾਂ ਵਿੱਚ ਛੋਟੀ ਉਮਰ ਦੇ ਵੋਟਰਾਂ ( 18-29) ਵਿੱਚ ਜਿਆਦਾ ਉਤਸ਼ਾਹ ਹੈ ‘ਤੇ ਉਹ ਵਧੇਰੇ ਵੋਟ ਪਾ ਰਹੇ ਹਨ ਜਦਕਿ 30 ਅਤੇ 65 ਸਾਲ ਤੋਂ ਵੱਧ ਦੀ ਉਮਰ ਦੇ ਲੋਕਾਂ ਦਾ ਰੁਝਾਨ 2016 ਦੀਆਂ ਵੋਟਾਂ ਨਾਲੋਂ ਘਟਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!