12.5 C
United Kingdom
Saturday, September 5, 2026

More

    ਫਰਿਜ਼ਨੋ ਦੇ ਕਾਰੋਬਾਰਾਂ ਨੂੰ ਵਧ ਰਹੇ ਕੋਵਿਡ -19 ਕੇਸਾਂ ਕਰਕੇ ਕਰਨਾ ਪੈ ਸਕਦਾ ਹੈ ਪਾਬੰਦੀਆਂ ਦਾ ਸਾਹਮਣਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ),25 ਅਕਤੂਬਰ 2020

    ਫਰਿਜ਼ਨੋ ਵਿੱਚ ਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋਣਾ ਲਗਾਤਾਰ ਜਾਰੀ ਹੈ। ਇਸ ਮਾਰੂ ਬਿਮਾਰੀ ਦੇ ਵਧ ਹੋ ਰਹੇ ਕੇਸਾਂ ਦੇ ਮੱਦੇਨਜ਼ਰ ਇਸ ਖੇਤਰ ਵਿੱਚ ਰੈਸਟੋਰੈਂਟਾਂ, ਕਾਰੋਬਾਰਾਂ ਅਤੇ ਸਕੂਲਾਂ ਨੂੰ ਨਵੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਰਿਜ਼ਨੋ ਦੇ ਸਿਹਤ ਅਧਿਕਾਰੀ ਡਾ. ਰਾਇਸ ਵੋਹਰਾ ਨੇ ਸ਼ੁੱਕਰਵਾਰ ਨੂੰ ਇੱਕ ਮੀਡੀਆ ਬ੍ਰੀਫਿੰਗ ਵਿੱਚ 140 ਤੋਂ ਵੱਧ ਨਵੇਂ ਕੇਸਾਂ ਅਤੇ ਛੇ ਵਾਧੂ ਮੌਤਾਂ ਦੀ ਰਿਪੋਰਟ ਦਿੰਦਿਆਂ ਇਹ ਚਿੰਤਾ ਜ਼ਾਹਿਰ ਕੀਤੀ ਹੈ। ਵਾਇਰਸ ਦੇ ਸੰਬੰਧ ਵਿੱਚ ਫਰਿਜ਼ਨੋ ਕਾਉਂਟੀ ਕੈਲੀਫੋਰਨੀਆ ਦੇ ਚਾਰ-ਪੱਧਰੀ, ਰੰਗ-ਕੋਡ ਵਾਲੇ ਬਲੂਪ੍ਰਿੰਟ ਟੀਅਰ 2 ਵਿੱਚ ਹੈ। ਇਸ ਵਿੱਚ ਜੋਖਮ ਨੂੰ ਦਰਸਾਉਣ ਲਈ ਲਾਲ ਰੰਗ ਦਾ ਕੋਡ ਦਿੱਤਾ ਗਿਆ ਹੈ। ਪਰ ਸਤੰਬਰ ਦੇ ਅਖੀਰ ਵਿਚ ਟੀਅਰ 2 ਵਿਚ ਦਾਖਲ ਹੋਣ ਤੋਂ ਬਾਅਦ ਇੱਥੇ ਹੋਰਾਂ ਖੇਤਰਾਂ ਦੀ ਤਰ੍ਹਾਂ ਜਾਮਨੀ ਟੀਅਰ 1 ਵਿਚ ਵਾਪਿਸ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਜਿਸ ਵਿੱਚ ਕਾਰੋਬਾਰ, ਚਰਚ ਅਤੇ ਸਕੂਲਾਂ ਆਦਿ ਦੇ ਖੁੱਲਣ ਤੇ ਪਾਬੰਦੀ ਹੈ। ਜਦਕਿ ਟੀਅਰ 2 ਦੇ ਤਹਿਤ, ਰੈਸਟੋਰੈਂਟ 25% ਤੱਕ ਦੀ ਸਮਰੱਥਾ ਤੇ ਇਨਡੋਰ ਡਾਇਨਿੰਗ ਦੀ ਪੇਸ਼ਕਸ਼ ਕਰ ਸਕਦੇ ਹਨ ,ਚਰਚ 25% ਸਮਰੱਥਾ ਤੇ ਖੁੱਲ੍ਹ ਸਕਦੇ ਹਨ ਅਤੇ ਜਿੰਮ ਵੀ 10% ਤੱਕ ਦੀ ਸਮਰੱਥਾ ਤੇ ਖੁੱਲ ਸਕਦੇ ਹਨ। ਜੇਕਰ ਸਿਹਤ ਵਿਭਾਗ ਮੰਗਲਵਾਰ (27 ਅਕਤੂਬਰ) ਨੂੰ ਆਪਣਾ ਅਗਲਾ ਅਪਡੇਟ ਜਾਰੀ ਕਰਦਾ ਹੈ ਅਤੇ ਫਰਿਜ਼ਨੋ ਨੂੰ ਵਾਪਿਸ ਟੀਅਰ 1 ਵਿੱਚ ਸ਼ਾਮਿਲ ਕਰਦਾ ਹੈ ਤਾਂ ਰਾਜ ਵਿੱਚ ਸਿਹਤ , ਚਰਚ ਅਤੇ ਜਿਮ ਆਦਿ ਅੰਦਰੂਨੀ ਸੇਵਾਵਾਂ ਨਹੀਂ ਦੇ ਸਕਦੇ ਅਤੇ ਰੈਸਟੋਰੈਂਟਾਂ ਨੂੰ ਸੇਵਾ ਸੀਮਤ ਕਰਨੀ ਪਵੇਗੀ। ਵੋਹਰਾ ਅਨੁਸਾਰ ਜੇ ਫਰਿਜ਼ਨੋ ਵਾਪਿਸ ਜਾਮਨੀ ਰੰਗ ਵਿੱਚ ਜਾਂਦਾ ਹੈ ਤਾਂ ਕਾਰੋਬਾਰਾਂ ਵਿੱਚ ਵੱਡੀ ਰੁਕਾਵਟ ਪਵੇਗੀ। ਟੀਅਰ 2 ਵਿੱਚ ਬਣੇ ਰਹਿਣ ਲਈ ਇਸ ਖੇਤਰ ਨੂੰ ਇਸਦੇ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ। ਇਸ ਤੋਂ ਇਲਾਵਾ ਫਰਿਜ਼ਨੋ ਵਾਸੀਆਂ ਨੂੰ ਵੀ ਪੂਰੀ ਸਾਵਧਾਨੀ ਵਰਤਣ ਦੀ ਜਰੂਰਤ ਹੈ, ਜਿਸ ਨਾਲ ਕਾਰੋਬਾਰਾਂ ਤੇ ਕੋਈ ਸੰਕਟ ਨਾ ਆ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!