3.5 C
United Kingdom
Sunday, March 8, 2026

More

    ਟਾਕਾਨੀਨੀ ਅਤੇ ਮੈਨੁਰੇਵਾ ਤੋਂ ਜਿੱਤੇ ਸੰਸਦ ਮੈਂਬਰ ਗੁਰਦੁਆਰਾ ਸਾਹਿਬ ਨਾਨਕਸਰ ਪਹੁੰਚੇ-ਕੀਤਾ ਧੰਨਵਾਦ

    ਧੰਨਵਾਦ: ਸੰਗਤ ਜੀ ਤੁਸੀਂ ਬਣਾਇਆ ਸਾਂਸਦ
    -ਐਲ. ਈ. ਸੀ. ਚੇਅਰ ਐਨ ਸਿੰਘ ਅਤੇ ਕੰਪੇਨ ਮੈਨੇਜਰ ਸ. ਖੜਗ ਸਿੰਘ ਨੇ ਵੀ ਕੀਤਾ ਸੰਬੋਧਨ
    -ਹਰਜਿੰਦਰ ਸਿੰਘ ਬਸਿਆਲਾ-
    ਆਕਲੈਂਡ, 25 ਅਕਤੂਬਰ, 2020: -ਬੀਤੀ 17 ਅਕਤੂਬਰ ਨੂੰ ਖਤਮ ਹੋਈਆਂ ਨਿਊਜ਼ੀਲੈਂਡ ਆਮ ਚੋਣਾਂ ਦੇ ਵਿਚ ਹਲਕਾ ਟਾਕਾਨੀਨੀ ਤੋਂ ਲੇਬਰ ਪਾਰਟੀ ਵੱਲੋਂ ਜਿੱਤ ਪ੍ਰਾਪਤ ਕਰਨ ਵਾਲੇ ਡਾ. ਨੀਰੂ ਲੇਵਾਸਾ ਅਤੇ ਹਲਕਾ ਮੈਨੁਰੇਵਾ ਤੋਂ ਲੇਬਰ ਪਾਰਟੀ ਦੀ ਤਰਫ ਤੋਂ ਜਿੱਤ ਪ੍ਰਾਪਤ ਕਰਨ ਵਾਲੀ ਅਰੀਨਾ ਵਿਲੀਅਮਜ ਅੱਜ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਪਹੁੰਚੇ। ਅੱਜ ਦੀ ਆਮ ਦਾ ਮੁੱਖ ਉਦੇਸ਼ ਹਾਲ ਦੇ ਵਿਚ ਪਈਆਂ ਵੋਟਾਂ ਬਾਅਦ ਸੰਗਤ ਦਾ ਧੰਨਵਾਦ ਕਰਨਾ ਸੀ। ਇਨ੍ਹਾਂ ਦੋਹਾਂ ਸੰਸਦ ਮੈਂਬਰਾਂ ਦੇ ਨਾਲ  ਲੇਬਰ ਇਲੈਕਟੋਰੇਟ ਕਮੇਟੀ ਦੀ ਚੇਅਰਪਰਸਨ ਐਨ ਸਿੰਘ ਅਤੇ ਕੰਪਨੇ ਮੈਨੇਜਰ ਸ. ਖੜਗ ਸਿੰਘ ਨਾਲ ਪਹੁੰਚੇ। ਹਫਤਾਵਾਰੀ ਸਮਾਗਮ ਦੇ ਅੰਤ ਵਿਚ ਸ. ਖੜਗ ਸਿੰਘ ਨੇ ਦੋਹਾਂ ਸੰਸਦ ਮੈਂਬਰਾਂ ਨਾਲ ਜਾਣ-ਪਹਿਚਾਣ ਕਰਵਾਈ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਵੇਲੇ ਵਾਅਦਾ ਕੀਤਾ ਸੀ ਕਿ ਵੋਟਾਂ ਦੇ ਖਤਮ ਹੋਣ ਬਾਅਦ ਉਹ ਇਨ੍ਹਾਂ ਉਮਦੀਵਾਰ ਨੂੰ ਸੰਗਤ ਦੇ ਰੂਬਰੂ ਜਰੂਰ ਕਰਨਗੇ। ਉਨ੍ਹਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੈਦਲ ਲੰਘਣ ਵਾਸਤੇ ਰਸਤੇ ਦੀ ਮੰਗ ਵੱਲ ਸੰਸਦ ਮੈਂਬਰਾਂ ਦਾ ਧਿਆਨ ਦਿਵਾਇਆ। ਉਨ੍ਹਾਂ ਨਵੀਂ ਪੀੜ੍ਹੀ ਨੂੰ ਰਾਜਨੀਤੀ ਦੇ ਵਿਚ ਪ੍ਰਵੇਸ਼ ਕਰਨ ਦੀ ਵੀ ਗੱਲ ਕੀਤੀ।
    ਇਸ ਉਪਰੰਤ ਵਾਰੋ-ਵਾਰੀ ਡਾ. ਨੀਰੂ ਲੇਵਾਸਾ ਅਤੇ ਅਰੀਨਾ ਵਿਲੀਅਮਜ਼ ਨੇ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਵੀ ਇਥੇ ਇਕ ਦਿਨ ਪ੍ਰਵਾਸੀ ਆਏ ਸਨ ਅਤੇ ਮਿਹਤਨ ਅਤੇ ਪੜ੍ਹਾਈ ਦੇ ਬਾਅਦ ਹੌਲੀ-ਹੌਲੀ ਇਸ ਮੁਕਾਮ ‘ਤੇ ਪਹੁੰਚੇ ਹਨ। ਉਨ੍ਹਾਂ ਵਾਅਦਾ ਕੀਤਾ ਕਿ ਉਹ ਸੰਗਤ ਦੇ ਲਈ ਹਮੇਸ਼ਾਂ ਹਾਜ਼ਿਰ ਰਹਿਣਗੇ। ਚੇਅਰਪਰਸਨ ਐਨ ਸਿੰਘ ਨੇ ਦੂਜੇ ਦੇਸ਼ ਦੀ ਹੋਣ ਦੇ ਬਾਵਜੂਦ ਪੰਜਾਬੀ ਦੇ ਵਿਚ ਸੰਗਤ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਸੰਗਤ ਨੇ ਵੋਟਾਂ ਪਾਈਆਂ ਹਨ ਅਤੇ ਸਾਰਿਆਂ ਦਾ ਹੱਕ ਹੈ ਕਿ ਉਹ ਆਪਣੇ ਸੰਸਦ ਮੈਂਬਰ ਨੂੰ ਕਮਿਊਨਿਟੀ ਕਾਰਜਾਂ ਬਾਰੇ ਪੁੱਛਣ ਅਤੇ ਕਰਨ ਵਾਸਤੇ ਕਹਿਣ। ਇਨ੍ਹਾਂ ਸਾਰੇ ਨੇਤਾਵਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾਏ ਪਾ ਕੇ ਸਨਮਾਨਿਤ ਕੀਤਾ ਗਿਆ। ਲੰਗਰ ਹਾਲ ਦੇ ਵਿਚ ਬਜ਼ੁਰਗਾਂ ਨੂੰ ਮਿਲਕੇ ਸੰਸਦ ਮੈਂਬਰ ਬਹੁਤ ਖੁਸ਼ ਹੋਏ ਅਤੇ ਚਾਹ ਪਕੌੜ ਛਕਿਆ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!