6.1 C
United Kingdom
Thursday, October 22, 2026

More

    ਯੂਕੇ ਆਉਣ ਲਈ ਹਾਂਗਕਾਂਗ ਵਾਸੀਆਂ ਦੇ ਖੁੱਲ੍ਹੇ ਭਾਗ, ਜਨਵਰੀ ਤੋਂ ਮਿਲ ਸਕੇਗੀ ਨਿਯਮਾਂ ਵਿੱਚ ਢਿੱਲ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਪ੍ਰਵਾਸੀਆਂ ਲਈ ਆਪਣੇ ਨਿਯਮਾਂ ਵਿੱਚ ਤਬਦੀਲੀ ਕਰਦਾ ਰਹਿੰਦਾ ਹੈ। ਇਸੇ ਤਬਦੀਲੀ ਤਹਿਤ ਜਨਵਰੀ ਤੋਂ ਹਾਂਗਕਾਂਗ ਵਾਸੀਆਂ ਲਈ ਇਮੀਗ੍ਰੇਸ਼ਨ ਨਿਯਮਾਂ ਵਿੱਚ ਨਰਮੀ ਹੋਣ ਜਾ ਰਹੀ ਹੈ।ਇਸ ਸੰਬੰਧ ਵਿੱਚ ਸਰਕਾਰੀ ਅਨੁਮਾਨਾਂ ਅਨੁਸਾਰ ਅਗਲੇ ਪੰਜ ਸਾਲਾਂ ਵਿੱਚ ਹਾਂਗਕਾਂਗ ਤੋਂ 10 ਲੱਖ ਲੋਕ ਨਵੇਂ ਵੀਜ਼ਾ ਪ੍ਰਬੰਧਾਂ ਤਹਿਤ ਯੂਕੇ ਆ ਸਕਦੇ ਹਨ। ਗ੍ਰਹਿ ਦਫਤਰ ਦੇ ਅਧਿਕਾਰੀਆਂ ਦੇ ਅਨੁਮਾਨਾਂ ਅਨੁਸਾਰ ਜਨਵਰੀ ਵਿਚ ਵੀਜ਼ਾ ਉਪਲਬਧ ਹੋਣ ਤੋਂ ਬਾਅਦ ਪਹਿਲੇ ਸਾਲ ਤਕਰੀਬਨ 500,000 ਲੋਕ ਇੱਥੇ ਪਹੁੰਚ ਸਕਦੇ ਹਨ।  ਇਹ ਸਿੱਟੇ ਵਿਭਾਗ ਦੁਆਰਾ ਕੀਤੇ ਮੁਲਾਂਕਣ ਦਾ ਹਿੱਸਾ ਹਨ ਜੋ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ (ਬੀ ਐਨ ਓ) ਨਾਗਰਿਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜੋ ਹਾਂਗਕਾਂਗ ਵਿੱਚ ਰਹਿੰਦੇ ਹਨ ਨੂੰ ਯੂਕੇ ਵਿੱਚ ਰਹਿਣ ਅਤੇ ਕੰਮ ਕਰਨ ਲਈ ਵੀਜ਼ਾ ਲਈ ਬਿਨੈ ਕਰਨ ਦੀ ਆਗਿਆ ਦੇਣ ਦੀ ਯੋਜਨਾ ਲਈ  ਤੈਅ ਕੀਤੇ ਗਏ ਸਨ।ਅਧਿਕਾਰੀਆਂ ਵਿੱਚ ਮਾਮਲੇ ਸੰਬੰਧੀ ਅਨਿਸ਼ਚਿਤਾ ਹੈ ਕਿ ਕੋਰੋਨਾਂ ਵਾਇਰਸ ਮਹਾਂਮਾਰੀ ਅਤੇ ਹੋਰ ਕਾਰਕਾਂ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਇਸ ਪੇਸ਼ਕਸ਼ ਨੂੰ ਸਵੀਕਾਰ ਵੀ ਕਰਨਗੇ।ਅਧਿਕਾਰੀ ਇੱਕ ਕੇਂਦਰੀ ਪੈਮਾਨੇ ਅਨੁਸਾਰ ਇਹ ਵੀ  ਅਨੁਮਾਨ ਲਗਾਉਂਦੇ ਹਨ ਕਿ ਪਹਿਲੇ ਸਾਲ ਵਿਚ 123,000 ਤੋਂ153,700 ਲੋਕ ਇੱਥੇ ਪਹੁੰਚ ਸਕਦੇ ਹਨ ਜਦਕਿ ਪੰਜ ਸਾਲਾਂ ਵਿਚ 258,000 ਤੋਂ 322,400 ਦੇ ਵਿਚਕਾਰ ਹਾਂਗਕਾਂਗ ਵਾਸੀਆਂ ਦੀ ਯੂਕੇ ਪਹੁੰਚਣ ਦੀ ਆਸ ਹੈ। ਇਹਨਾਂ ਪੰਜ ਸਾਲਾਂ ਵਿੱਚ ਆਮਦ ਕਰਨ ਵਾਲਿਆਂ ਤੋਂ  ਯੂਕੇ ਨੂੰ 2.4 ਬਿਲੀਅਨ ਪੌਂਡ ਤੋਂ ਲੈ ਕੇ ਅਤੇ 2.9 ਬਿਲੀਅਨ ਤੱਕ ਟੈਕਸ ਪ੍ਰਾਪਤ ਹੋ ਸਕਦਾ ਹੈ। ਇਸ ਸੰਬੰਧੀ ਯੂਕੇ ਨੇ ਹਾਂਗ ਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਦਿੱਤਾ ਹੈ। ਲਗਭਗ 30 ਲੱਖ ਲੋਕ ਬੀ ਐਨ ਓ ਲਈ ਯੋਗ ਸਮਝੇ ਜਾਂਦੇ ਹਨ ਜਦਕਿ ਇੱਥੇ ਲਗਭਗ 366,000 ਪਾਸਪੋਰਟ  ਹਨ। ਜਨਵਰੀ ਤੋਂ, ਬੀ ਐਨ ਓ ਅਤੇ ਉਨ੍ਹਾਂ ਦਾ ਨਜ਼ਦੀਕੀ ਪਰਿਵਾਰ ਬ੍ਰਿਟੇਨ ਵਿਚ ਰਹਿਣ, ਕੰਮ ਕਰਨ ਅਤੇ ਅਧਿਐਨ ਕਰਨ ਲਈ 30 ਮਹੀਨੇ ਜਾਂ ਪੰਜ-ਸਾਲਾਂ ਵੀਜ਼ਾ ਲਈ ਅਰਜ਼ੀ ਦੇ ਸਕਦਾ ਹੈ ਅਤੇ ਇਕ ਵਾਰ ਜਦੋਂ ਉਹ ਪੰਜ ਸਾਲ ਤੋਂ ਵੱਧ ਸਮੇਂ ਤੋਂ ਦੇਸ਼ ਵਿਚ ਰਿਹਾ  ਤਾਂ ਬ੍ਰਿਟਿਸ਼ ਨਾਗਰਿਕਤਾ ਵੀ ਪ੍ਰਾਪਤ ਕਰ ਸਕਦਾ ਹੈ। ਅਰਜ਼ੀ ਦੇਣ ਲਈ ਉਨ੍ਹਾਂ ਨੂੰ ਨੌਕਰੀ ਜਾਂ ਜਾਇਜ਼ ਪਾਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ।  ਉਹ ਆਪਣੀ ਪਛਾਣ  ਲਈ ਮਿਆਦ ਪੁੱਗੇ ਪਾਸਪੋਰਟ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ ਉਹਨਾਂ ਨੂੰ ਸ਼ੁਰੂਆਤ ਵਿੱਚ ਜਰੂਰੀ ਲਾਭ ਲੈਣ ਲਈ ਪਹਿਲੇ ਛੇ ਮਹੀਨਿਆਂ ਲਈ ਵਿੱਤੀ, ਮੈਡੀਕਲ ਅਤੇ ਅੰਗਰੇਜ਼ੀ ਭਾਸ਼ਾ ਲਈ ਸਬੂਤ ਦੇਣੇ ਪੈਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!