12.5 C
United Kingdom
Saturday, September 5, 2026

More

    ਹਮਬਰਗ: ਭਾਰਤੀ ਕੌਂਸਲੇਟ ਜਨਰਲ ਵੱਲੋਂ ਸੋਸਲ ਮੀਡੀਆ ‘ਤੇ ਸਿੱਖ ਡਾਇਸਪੋਰਾ ਦੇ ਅੰਕੜੇ ਇਕੱਠੇ ਕਰਨ ਵਾਲੀ ਖਬਰ ਦਾ ਸਪਟੀਕਰਨ

    ਹਮਬਰਗ (ਅਮਰਜੀਤ ਸਿੰਘ ਸਿੱਧੂ)

    ਸੋਸ਼ਲ ਮੀਡੀਆ ਤੇ ਟਵੀਟ ਰਾਹੀਂ ਡਾ: ਮਾਨਵੀ ਵੱਲੋਂ ਭਾਰਤੀ ਕੌਸਲੇਟ ਜਨਰਲ ਹਮਬਰਗ (ਜਰਮਨੀ) ਤੇ ਸਿੱਖ ਡਾਈਸਪੋਰਾ ਦੇ ਅੰਕੜੇ ਇਕੱਠੇ ਕਰਨ ਬਾਰੇ ਪੁੱਛਗਿੱਛ ਕੀਤੀ ਤੇ ਉਸ ਨੇ ਕੌਸਲੇਟ ਦੁਆਰਾ ਭੇਜੇ ਗਏ ਸੰਦੇਸ਼ ਦਾ ਹਵਾਲਾ ਦਿੱਤਾ ਜੋ ਕੌਸਲੇਟ ਵੱਲੋਂ ਉਸ ਦੇ ਅਧਿਕਾਰ ਖੇਤਰ ਵਿਚ ਆਉਦੀਆਂ ਡਾਇਸਪੋਰਾ ਐਸੋਸੀਏਸਨਾਂ ਨੂੰ ਭੇਜਿਆ ਗਿਆ ਸੀ। ਟਵੀਟ ਦੀਆਂ ਇਹਨਾਂ ਸਤਰਾਂ ਨੇ ਇਸ ਪ੍ਰਕਿਿਰਆ ਦੇ ਮਨੋਰਥ ਬਾਰੇ ਪ੍ਰਵਾਸੀ ਭਾਰਤੀਆਂ (ਸਿੱਖਾਂ) ਵਿਚ ਸ਼ੱਕ ਪੈਦਾ ਕੀਤਾ।
    ਜਦ ਪ੍ਰੈਸ ਵੱਲੋਂ ਇਸ ਮੁੱਦੇ ਤੇ ਤੱਥਾਂ ਦੀ ਜਾਣਕਾਰੀ ਹਾਸਲ ਕਰਦਿਆਂ ਕੌਸਲੇਟ ਜਨਰਲ ਤੋਂ ਸਪਸਟੀਕਰਨ ਮੰਗਿਆ ਗਿਆ ਤਾਂ ਹਮਬਰਗ ਦੇ ਕੌਸਲੇਟ ਜਨਰਲ ਨੇ ਦੱਸਿਆ ਕਿ ਪ੍ਰਵਾਸੀਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਉਕਤ ਸੰਦੇਸ਼ ਨੂੰ ਵਾਪਸ ਲੈ ਲਿਆ ਗਿਆ ਹੈ ਹਾਲਾਂਕਿ ਇਹ ਅਭਿਆਸ ਚੰਗੇ ਇਰਾਦੇ ਕਰਕੇ ਸੀ ਜਿਸ ਨੇ ਇੱਕ ਬੇਲੋੜਾ ਤੇ ਗੈਰ ਜਰੂਰੀ ਮੁੱਦਾ ਪੈਦਾ ਕੀਤਾ। ਕੌਸਲੇਟ ਦੁਆਰਾ ਇਹ ਵੀ ਪੁਸ਼ਟੀ ਕੀਤੀ ਗਈ ਕਿ ਕਿਸੇ ਵੀ ਭਾਰਤੀ ਡਾਇਸਪੋਰਾ ਐਸੋਸੀਏਸ਼ਨ ਨੇ ਕੌਸਲੇਟ ਨੂੰ ਕੋਈ ਡਾਟਾ ਨਹੀਂ ਦਿੱਤਾ ਕਿਉਂ ਕਿ ਇਹ ਸੰਦੇਸ਼ ਨੂੰ ਤੁਰੰਤ ਵਾਪਸ ਲੈ ਲਿਆ ਗਿਆ ਸੀ
    ਕੌਸਲਰ ਜਨਰਲ ਵੱਲੋਂ ਸਪਸਟੀਕਰਨ ਦਿੰਦਿਆਂ ਕਿਹਾ ਗਿਆ ਕਿ, ਸਰਕਾਰ ਵਿਦੇਸ਼ਾਂ ਵਿਚ ਆਪਣੇ ਦੂਤਘਰਾਂ ਅਤੇ ਕੌਸਲੇਟਾਂ ਰਾਹੀਂ ਸਮੇਂ ਸਮੇਂ ਸਿਰ ਭਾਰਤੀ ਪ੍ਰਵਾਸੀਆਂ ਦੇ ਸਬੰਧ ਵਿਚ ਅੰਕੜਿਆਂ ਦੀ ਅੱਪਡੇਟ ਕਰਦੀ ਹੈ ਜੋ ਕਿ ਜਰੂਰਤ ਅਤੇ ਪ੍ਰੇਸ਼ਾਨੀ ਦੀਆਂ ਸਥਿਤੀਆਂ ਵਿਚ ਸਹਾਇਤਾ ਕਰਨ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ। ਇਹ ਕਦੇ ਵੀ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਜਾਂ ਨੁਕਸਾਨ ਪਹੁੰਚਾਣ ਲਈ ਨਹੀਂ ਹੁੰਦਾ। ਇਹ ਸਮੁੱਚੇ ਭਾਰਤੀ ਡਾਇਸਪੋਰਾ( ਬਿੰਨਾਂ ਕਿਸੇ ਜਾਤ, ਖੇਤਰ, ਧਰਮ ਆਦਿ) ਲਈ ਕੀਤਾ ਜਾਂਦਾ ਹੈ।
    ਇਸ ਵਾਰ ਇਸ ਵਿਸ਼ੇਸ਼ ਮਾਮਲੇ ਵਿਚ ਭਾਰਤ ਸਰਕਾਰ ਦੀ ਸਿੱਖ ਡਾਇਸਪੋਰਾ ਤੱਕ ਪਹੁੰਚ ਕਰਨ ਦੀ ਕੋਸਿ਼ਸ਼ ਸੀ। ਕਿਉਂ ਕਿ ਕੁਝ ਦੇਸ਼ਾਂ ਵਿਚ ਸਿੱਖ ਘੱਟ ਗਿਣਤੀਆਂ ਨੂੰ ਪ੍ਰੇਸ਼ਾਨ ਕਰਨ ਦੀਆਂ ਸ਼ਕਾਇਤਾਂ ਮਿਲੀਆਂ ਸਨ। ਇਸ ਲਈ ਸਰਕਾਰ ਦੀ ਕੋਸਿ਼ਸ਼ ਸੀ ਕਿ ਕਾਫੀ ਵੱਡੇ ਸਿੱਖ ਡਾਇਸਪੋਰਾ ਵਾਲੇ ਰਾਜਦੂਤਾਂ ਅਤੇ ਕੌਸਲਟਾਂ ਦੀ ਪਹਿਚਾਣ ਕੀਤੀ ਜਾਵੇ।
    ਇਹ ਸਿਰਫ ਹਮਬਰਗ (ਜਰਮਨੀ)ਵਿਚਲੇ ਭਾਰਤੀ ਕੌਸਲੇਟ ਦੁਆਰਾ ਹੀ ਨਹੀਂ ਕੀਤਾ ਗਿਆ ਸੀ ਬਲਕਿ ਵਿਦੇਸ਼ਾਂ ਵਿਚ ਸਧਾਰਣ ਤੌਰ ਤੇ ਸਾਰੇ ਭਾਰਤੀ ਰਾਜਦੂਤਾਂ ਅਤੇ ਕੌਸਲੇਟਾਂ ਦੁਆਰਾ ਵਿਸਵ ਪੱਧਰ ਤੇ ਪਹੁੰਚ ਕਰਨ ਦਾ ਇੱਕ ਯਤਨ ਸੀ ਜਿਨ੍ਹਾਂ ਦੇਸ਼ਾਂ ਵਿਚ ਵੱਡੇ ਪੱਧਰ ਤੇ ਼ਸਿੱਖ ਡਾਇਸਪੋਰਾ ਦੀ ਮੌਜਦੂਗੀ ਹੈ। ਪਰ ਅਫਸ਼ੋਸ਼ ਕਿ ਇਸ ਮਸਲੇ ਨੂੰ ਡਾਇਸਪੋਰਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਬੇਲੋੜਾ ਹੁਲਾਰਾ ਦਿੱਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!