23.7 C
United Kingdom
Sunday, June 21, 2026

More

    ਜਾਰਜੀਆ ਦੇ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ‘ਤੇ ਲੱਗੇ ਡਾਕਟਰੀ ਸ਼ੋਸ਼ਣ ਦੇ ਇਲਜ਼ਾਮ

    ਗੁਰਿੰਦਰਜੀਤ ਨੀਟਾ / ਕੁਲਵੰਤ ਧਾਲੀਆਂ ਮਾਛੀਕੇ,ਫਰਿਜ਼ਨੋ(ਕੈਲੀਫੋਰਨੀਆਂ), 23 ਅਕਤੂਬਰ 2020

    ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਗਲੇਰੀ ਕਾਰਵਾਈ ਕਰਨ ਲਈ ਨਜ਼ਰਬੰਦੀ ਕੇਂਦਰਾਂ ਵਿੱਚ ਭੇਜਿਆ ਜਾਂਦਾ ਹੈ ਪਰ ਕਈ ਵਾਰ ਇਹਨਾਂ ਕੇਂਦਰਾਂ ਵਿੱਚ ਨਜ਼ਰਬੰਦ ਲੋਕਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ। ਜਿਸਦੀ ਮਿਸ਼ਾਲ ਜਾਰਜੀਆ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਵਿੱਚ ਸਾਹਮਣੇ ਆਈ ਹੈ। ਇੱਕ ਰਿਪੋਰਟ ਦੁਆਰਾ ਇਹ ਖੁਲਾਸਾ ਹੋਇਆ ਹੈ ਕਿ ਇੱਥੋਂ ਦੇ ਇੱਕ ਕੇਂਦਰ ਵਿੱਚ ਘੱਟੋ ਘੱਟ 19 ਔਰਤਾਂ ਨੇ ਇੱਕ ਡਾਕਟਰ ਤੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਬੇਲੋੜੀ ਸਰਜਰੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਨਵੀਂ ਰਿਪੋਰਟ ਨੂੰ ਪ੍ਰਮਾਣਿਤ ਓ ਬੀ- ਗਾਈਐਨਜ਼ ਦੇ ਨੌਂ ਮੈਂਬਰਾਂ ਅਤੇ ਦੋ ਨਰਸਿੰਗ ਮਾਹਰਾਂ ਦੀ ਟੀਮ ਦੁਆਰਾ ਲਿਖਿਆ ਗਿਆ ਹੈ। ਇਰਵਿਨ ਕਾਊਂਟੀ ਦੇ ਇਸ ਹਿਰਾਸਤ ਕੇਂਦਰ ਦਾ ਮਾਮਲਾ ਇੱਕ ਨਰਸ ਦੁਆਰਾ ਇਸ ਕੇਂਦਰ ਵਿਚ ਪਰਵਾਸੀ ਔਰਤਾਂ ਦੀ ਦੇਖਭਾਲ ਸੰਬੰਧੀ ਜਾਂਚ ਦੀ ਇਕ ਲੜੀ ਸਥਾਪਤ ਕਰਨ ਤੋਂ ਇਕ ਮਹੀਨਾ ਬਾਅਦ ਆਇਆ ਹੈ, ਜਿਸ ਦੀ ਨਿਗਰਾਨੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੁਆਰਾ ਕੀਤੀ ਜਾ ਰਹੀ ਹੈ। ਰਿਪੋਰਟ ਅਨੁਸਾਰ 19 ਔਰਤਾਂ ਇਰਵਿਨ ਕਾਉਂਟੀ ਨਜ਼ਰਬੰਦੀ ਕੇਂਦਰ ਦੇ ਮੁੱਖ ਗਾਇਨੀਕੋਲੋਜਿਸਟ ਡਾ. ਮਹਿੰਦਰ ਅਮੀਨ ਦੀਆਂ ਮਰੀਜ਼ ਸਨ। ਉਨ੍ਹਾਂ ਸਭ ਨੇ ਇਸ ਡਾਕਟਰ ਤੇ ਸਹਿਮਤੀ ਤੋਂ ਬਿਨਾਂ ਸਰਜ਼ਰੀ ਕਰਨ ਦਾ ਦੋਸ਼ ਲਗਾਇਆ ਹੈ ਜਿਹੜੀ ਕਿ ਉਹਨਾਂ ਦੇ ਪ੍ਰਜਣਨ ਤੰਤਰ ਨਾਲ ਸੰਬੰਧਿਤ ਸੀ ਅਤੇ ਇਸ ਸੰਬੰਧ ਵਿੱਚ ਪੈਥੋਲੋਜੀ ਅਤੇ ਰੇਡੀਓਲੌਜੀ ਰਿਪੋਰਟਾਂ, ਸਹਿਮਤੀ ਫਾਰਮ, ਟੈਲੀਫੋਨ ਇੰਟਰਵਿਊਜ਼ ਅਤੇ ਹੋਰ ਕਾਗਜ਼ਾਤ, ਡਾਕਟਰ ਦੁਆਰਾ ਔਰਤਾਂ ਦੇ ਡਾਕਟਰੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਗਵਾਹੀ ਦਿੰਦੇ ਹਨ। ਇਹਨਾਂ ਪੀੜਿਤਾਂ ਵਿਚੋਂ ਜ਼ਿਆਦਾਤਰ ਕਾਲੇ, ਲਾਤੀਨੋ, ਕੈਰੇਬੀਅਨ, ਅਫਰੀਕਾ ਅਤੇ ਲੇਟਿਨ ਅਮਰੀਕਾ ਤੋਂ ਹਨ ਜੋ ਆਪਣੇ ਨਾਲ ਹੋਈ ਬਦਸਲੂਕੀ ਬਾਰੇ ਦੱਸਣ ਲਈ ਅੱਗੇ ਆ ਰਹੇ ਹਨ। ਪਰ ਇਸ ਮਾਮਲੇ ਵਿੱਚ ਡਾ. ਅਮਿਨ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸਦੇ ਵਕੀਲ ਗਰੂਬਮਨ ਅਨੁਸਾਰ ਡਾ. ਅਮੀਨ ਇੱਕ ਬਹੁਤ ਹੀ ਸਤਿਕਾਰਯੋਗ ਡਾਕਟਰ ਹੈ ਜਿਸ ਨੇ ਆਪਣੀ ਜ਼ਿੰਦਗੀ ਨੂੰ ਪੇਂਡੂ ਜਾਰਜੀਆ ਵਿੱਚ ਲੋਕਾਂ ਦੇ ਇਲਾਜ ਲਈ ਸਮਰਪਿਤ ਕੀਤਾ ਹੈ। ਡਾ. ਅਮੀਨ ਜਾਂਚਕਰਤਾਵਾਂ ਦਾ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਜਾਂਚ ਦਾ ਇੰਤਜ਼ਾਰ ਕਰ ਵੀ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!