6.9 C
United Kingdom
Saturday, March 7, 2026

More

    ਅਮਰੀਕੀ ਸਰਹੱਦ ਨੇ 545 ਬੱਚਿਆਂ ਨੂੰ ਕੀਤਾ ਮਾਪਿਆਂ ਤੋਂ ਦੂਰ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ), 21 ਅਕਤੂਬਰ 2020

    ਕਈ ਸੁਪਨਿਆਂ ਨੂੰ ਦਿਲ ਵਿੱਚ ਲੈ ਕੇ ਲੱਖਾਂ ਹੀ ਲੋਕ ਕਾਨੂੰਨੀ ਜਾਂ ਗੈਰ-ਕਾਨੂੰਨੀ ਢੰਗ ਨਾਲ ਹਰ ਸਾਲ ਅਮਰੀਕਾ ਆਉਂਦੇ ਹਨ।ਗੈਰ ਕਾਨੂੰਨੀ ਤੌਰ ਤੇ ਇੱਥੇ ਦਾਖਲ ਹੋਣ ਵਾਲੇ ਲੋਕਾਂ ਲਈ ਸਰਕਾਰ ਨੂੰ ਸਖਤ ਰਵੱਈਆ ਅਖਤਿਆਰ ਕਰਨਾ ਪੈਂਦਾ ਹੈ,ਜਿਸ ਦੇ ਸਿੱਟੇ ਵਜੋਂ ਲੋਕ ਆਪਣੇ ਪਰਿਵਾਰਾਂ ਕੋਲੋਂ ਵਿਛੜ ਵੀ ਜਾਂਦੇ ਹਨ।ਇਸੇ ਹੀ ਮਾਮਲੇ ਵਿੱਚ ਅਮਰੀਕਾ ਦੀ ਸਰਹੱਦ ਨੇ 545 ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਕੋਲੋਂ ਅਲੱਗ ਕਰ ਦਿੱਤਾ ਹੈ। ਇੱਕ ਕੋਰਟ ਫਾਈਲਿੰਗ ਦੌਰਾਨ ਸਾਹਮਣੇ ਆਇਆ ਕਿ 2017 ਤੋਂ 2018 ਦੇ ਦਰਮਿਆਨ ਅਮਰੀਕੀ ਸਰਹੱਦੀ ਅਧਿਕਾਰੀਆਂ ਦੁਆਰਾ ਬੱਚੇ ਆਪਣੇ ਪਰਿਵਾਰ ਤੋਂ ਵੱਖ ਹੋ ਗਏ ਸਨ।ਅਦਾਲਤ ਵਿੱਚ ਇਹ ਅਰਜ਼ੀ ਜਸਟਿਸ ਵਿਭਾਗ ਅਤੇ ਅਮੈਰਿਕਨ ਸਿਵਲ ਲਿਬਰਟੀਜ਼ ਯੂਨੀਅਨ ਵੱਲੋਂ ਟਰੰਪ ਪ੍ਰਸ਼ਾਸਨ ਦੀ “ਜ਼ੀਰੋ ਟਾਲਰੈਂਸ” ਨੀਤੀ ਦੁਆਰਾ ਵੱਖ ਕੀਤੇ ਪਰਿਵਾਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਦੁਬਾਰਾ ਜੋੜਨ ਦੀ ਚੱਲ ਰਹੀ ਕੋਸ਼ਿਸ਼ ਦਾ ਹਿੱਸਾ ਹੈ। ਅਦਾਲਤ ਦੁਆਰਾ ਨਿਯੁਕਤ “ਸਟੀਅਰਿੰਗ ਕਮੇਟੀ” ਨੇ ਇਨ੍ਹਾਂ ਪਰਿਵਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ। 20 ਅਕਤੂਬਰ ਤੱਕ ਕਮੇਟੀ ਨੇ 1,030 ਬੱਚਿਆਂ ਦੇ ਪਰਿਵਾਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹਨਾਂ ਵਿੱਚੋਂ 545 ਬੱਚਿਆਂ ਦੇ ਮਾਪਿਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਹ ਮੰਨਿਆ ਜਾਂਦਾ ਹੈ ਕਿ ਮਾਪਿਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੋਵੇ। ਜਿਕਰਯੋਗ ਹੈ ਕਿ ਕੋਵਿਡ -19 ਨੇ ਪਰਿਵਾਰ ਜੋੜਨ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਪਾਈ ਹੈ ਪਰ ਅਟਾਰਨੀ ਨੇ ਪਰਿਵਾਰਾਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!