4 C
United Kingdom
Friday, March 6, 2026

More

    ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਹੋਈਆਂ ਆਮ ਫਲੂ ਨਾਲੋਂ ਜ਼ਿਆਦਾ ਮੌਤਾਂ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ),21 ਅਕਤੂਬਰ 2020

    ਕੋਰੋਨਾਂ ਵਾਇਰਸ ਮਹਾਂਮਾਰੀ ਨੇ ਸਾਰੀ ਦੁਨੀਆਂ ਤੇ ਆਪਣਾ ਪ੍ਰਕੋਪ ਢਾਹਿਆ ਹੈ। ਅਮਰੀਕਾ ਵਿੱਚ ਵੀ ਲੱਖਾਂ ਹੀ ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ। ਮੰਗਲਵਾਰ ਨੂੰ ਬਿਮਾਰੀ ਕੰਟਰੋਲ ਅਤੇ ਰੋਕਥਾਮ ਸੈਂਟਰ( ਸੀ ਡੀ ਸੀ) ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ
    ਯੂਨਾਈਟਿਡ ਸਟੇਟ ਵਿਚ ਲਗਭਗ 299,000 ਹੋਰ ਲੋਕ ਆਮ ਫਲੂ ਨਾਲੋਂ ਜ਼ਿਆਦਾ ਮਾਰੇ ਗਏ ਹਨ । ਇਨ੍ਹਾਂ ਵਿਚੋਂ ਦੋ ਤਿਹਾਈ ਕੋਵਿਡ -19 ਅਤੇ ਬਾਕੀ ਦੇ ਹੋਰ ਕਾਰਨਾਂ ਕਰਕੇ ਆਪਣੀ ਜਾਨ ਗਵਾ ਚੁੱਕੇ ਹਨ। ਸੀ ਡੀ ਸੀ ਅਨੁਸਾਰ ਵਾਇਰਸ ਨੇ ਜ਼ਿਆਦਾਤਰ 25 ਤੋਂ 44 ਸਾਲ ਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਜਿਸ ਦੀ ਮੌਤ ਦਰ ਪਿਛਲੇ ਸਾਲਾਂ ਨਾਲੋਂ 26.5 ਪ੍ਰਤੀਸ਼ਤ ਵੱਧ ਹੈ। ਸੀ.ਡੀ.ਸੀ. ਦੇ ਇਹ ਅੰਕੜੇ 1 ਫਰਵਰੀ ਤੋਂ 3 ਅਕਤੂਬਰ ਤੱਕ ਹਨ। ਇਸ ਵਾਇਰਸ ਦੀ ਲਾਗ ਕਰਕੇ ਮੌਤਾਂ ਦੀ ਗਿਣਤੀ ਸਾਲ ਦੇ ਅੰਤ ਤਕ 400,000 ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਵਾਸ਼ਿੰਗਟਨ ਪੋਸਟ ਅਤੇ ਯੇਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ ਇਹਨਾਂ ਮੌਤਾਂ ਦੇ ਦੋ ਮੁੱਖ ਕਾਰਨ ਵੀ ਦੱਸੇ ਹਨ। ਜ਼ਿਆਦਾਤਰ ਲੋਕ ਕੋਵਿਡ -19 ਦੀ ਲਾਗ ਕਰਕੇ ਮਰੇ ਹਨ ਜਦਕਿ ਕਈ ਹੋਰ ਘਰਾਂ ਜਾਂ ਨਰਸਿੰਗ ਹੋਮਾਂ ਵਿੱਚ ਦਿਲ ਦੇ ਦੌਰੇ, ਸ਼ੂਗਰ, ਸਟ੍ਰੋਕ ਅਤੇ ਅਲਜ਼ਾਈਮਰ ਆਦਿ ਬਿਮਾਰੀਆਂ ਕਰਕੇ ਵੀ ਜਾਨ ਗਵਾ ਬੈਠੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!