2 C
United Kingdom
Saturday, March 7, 2026

More

    ਹਿਊਸਟਨ ਦੇ ਅਪਾਰਟਮੈਂਟ ਵਿੱਚ ਹੋਈ ਗੋਲੀਬਾਰੀ ‘ਚ ਹੋਈ ਪੁਲਿਸ ਅਧਿਕਾਰੀ ਦੀ ਮੌਤ

    ਗੁਰਿੰਦਰਜੀਤ ਨੀਟਾ / ਕੁਲਵੰਤ ਧਾਲੀਆਂ ਮਾਛੀਕੇ,ਫਰਿਜ਼ਨੋ(ਕੈਲੀਫੋਰਨੀਆਂ), 21 ਅਕਤੂਬਰ 2020

    ਟੈਕਸਾਸ ਦੇ ਹਿਊਸਟਨ ਵਿੱਚ ਇੱਕ ਰਹਾਇਸੀ ਕੰਪਲੈਕਸ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋਣ ਦੀ ਘਟਨਾਂ ਵਾਪਰੀ ਹੈ।ਅਧਿਕਾਰੀਆਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਕ ਪੁਲਿਸ ਅਧਿਕਾਰੀ ਨੂੰ ਮੰਗਲਵਾਰ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜਦਕਿ ਇੱਕ ਹੋਰ ਜ਼ਖਮੀ ਹੋ ਗਿਆ ਹੈ। ਹਊਸਟਨ ਦੇ ਪੁਲਿਸ ਮੁਖੀ ਆਰਟ ਅਸੀਵੇਡੋ ਨੇ ਇਕ ਕਾਨਫਰੰਸ ਵਿਚ ਕਿਹਾ ਕਿ 65 ਸਾਲਾ ਹੈਰੋਲਡ ਪ੍ਰੈਸਟਨ ਅਤੇ ਹੋਰ ਦੋ ਅਧਿਕਾਰੀ ਦੱਖਣੀ ਹਿਊਸਟਨ ਦੀ ਇੱਕ ਅਪਾਰਟਮੈਂਟ ਬਿਲਡਿੰਗ ਵਿਚ ਘਰੇਲੂ ਗੜਬੜੀ ਦੀ ਸੂਚਨਾ ਮਿਲਣ ਤੇ ਉੱਥੇ ਗਏ ਸਨ। ਜਿੱਥੇ ਇੱਕ ਔਰਤ ਨੂੰ ਸਮਾਨ ਸਮੇਤ ਅਪਾਰਟਮੈਂਟ ਵਿੱਚੋ ਬਾਹਰ ਕੱਢ ਦਿੱਤਾ ਗਿਆ ਸੀ। ਔਰਤ ਨਾਲ ਗੱਲਬਾਤ ਕਰਨ ਤੋਂ ਬਾਅਦ ਜਦ ਅਧਿਕਾਰੀ ਅਪਾਰਟਮੈਂਟ ਵਿੱਚ ਗਏ ਤਾਂ ਦੋਸ਼ੀ ਵਿਅਕਤੀ ਨੇ ਹਥਿਆਰ ਨਾਲ ਕਈ ਵਾਰ ਗੋਲੀਆਂ ਚਲਾਈਆਂ ਜਿਸ ਵਿੱਚ ਪਰੈਸਟਨ ਅਤੇ ਇਕ ਹੋਰ ਅਧਿਕਾਰੀ ਜ਼ਖਮੀ ਹੋ ਗਏ ਪਰ ਹਸਪਤਾਲ ਵਿੱਚ ਇਸ ਅਧਿਕਾਰੀ ਦੀ ਮੌਤ ਹੋ ਗਈ। ਇਸ ਮਾਮਲੇ ਦੇ ਦੋਸ਼ੀ ਨੇ ਮੰਗਲਵਾਰ ਸਵੇਰੇ ਅਧਿਕਾਰੀਆਂ ਨੂੰ ਸਮਰਪਣ ਕਰ ਦਿੱਤਾ ਪਰ ਉਸਨੂੰ ਕਤਲ ਦੇ ਦੋਸ਼ ਦਾ ਸਾਹਮਣਾ ਕਰਨਾ ਪਵੇਗਾ। ਪੁਲਿਸ ਮੁਖੀ ਨੇ ਆਪਣੇ ਸਾਥੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!