14.8 C
United Kingdom
Monday, June 22, 2026

More

    ਅੰਮ੍ਰਿਤਸਰ: 21 ਵੇਂ ਦਿਨ ਵੀ ਰੇਲਵੇ ਲਾਈਨਾਂ ਉੱਪਰ ਡਟੇ ਰਹੇ ਕਿਸਾਨ

    ਅੰਮ੍ਰਿਤਸਰ(ਰਾਜਿੰਦਰ ਰਿਖੀ)
    ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਮੋਰਚੇ ਵੱਲੋਂ ਅੰਮ੍ਰਿਤਸਰ ਜਿਲੇ ਅੰਦਰ ਅੱਜ 21 ਵੇਂ ਦਿਨ ਵੀ ਰੇਲਵੇ ਲਾਈਨਾਂ ਉੱਪਰ ਆਪਣੇ ਸ਼ੰਘਰਸ਼ ਦਾ ਬਿਗਲ ਵਜਾਇਆ। ਅੱਜ ਦੇ ਧਰਨੇ ਅੰਦਰ ਔਰਤਾਂ ਦੀ ਭਰਵੀਂ ਹਾਜਰੀ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਅੱਜ ਦੇ ਇਕੱਠ ਨੇ ਅੱਜ ਦੇ ਦਿਨ 32 ਸਾਲ ਪਹਿਲਾਂ ਪੰਜਾਬ ਦੀ ਅਮਨ ਸ਼ਾਤੀ ਵਾਸਤੇ ਸ਼ਹੀਦ ਹੋਏ ਮੁਲਾਜਿਮ ਆਗੂ ਨਛੱਤਰ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਕੱਠ ਨੇ ਇੱਕ ਮਤੇ ਰਾਂਹੀਂ ਰਾਜਨੀਤਿਕ ਆਗੂਆਂ ਵੱਲੋਂ ਸਮਗਲਿੰਗ ਕਰਕੇ ਲਿਆਦੇਂ ਜਾ ਰਹੇ ਝੋਨੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕੱਲ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਕਿਸਾਨੀ ਘੋਲ ਦੀ ਅਹਿਮ ਜਿੱਤ ਕਰਾਰ ਦਿੱਤਾ ।

    ਕਿਸਾਨ ਜਥੇਬੰਦੀਆਂ ਦੇ ਅਗਲੇ ਐਲਾਨ ਤੱਕ ਘੋਲ ਜਾਰੀ ਰੱਖਣ ਦਾ ਪ੍ਰਣ ਕੀਤਾ। ਕਿਸਾਨ ਆਗੂਆਂ ਮੁਖਤਿਆਰ ਸਿੰਘ ਮੱਲਾ,ਗੁਰਮੇਜ ਸਿੰਘ ਤਿੰਮੋਵਾਲ ,ਪ੍ਰਕਾਸ਼ ਸਿੰਘ ਥੋਥੀਆਂ ਯੁੱਧਵੀਰ ਸਿੰਘ ਸਰਜਾ,ਲੱਖਬੀਰ ਸਿੰਘ ਨਿਜਾਮ ਪੁਰ,ਬਲਕਾਰ ਸਿੰਘ ਦੁਧਾਲਾ,ਗੁਰਭੇਜ ਸਿੰਘ ਸੈਦੋ ਲ੍ਹੇਲ ਦਲਬੀਰ ਸਿੰਘ ਬੇਦਾਦ ਪੁਰਾ ਮਹਿੰਦਰ ਸਿੰਘ ਵੇਈਂ ਪੂਈ,ਪਰਗਟ ਸਿੰਘ ਪਰਿੰਗੜੀ,ਅਮਰ ਸਿੰਘ ਜੰਡਿਆਲਾ ਨੇ ਸੰਬੋਧਨ ਕੀਤਾ। ਅੱਜ ਆਗਨਵਾੜੀ ਵਰਕਰਾਂ ਦੀਆਂ ਆਗੂ ਸੁਖਜੀਤ ਕੌਰ ਦਨਿਆਲ,ਰਸ਼ਪਾਲ ਕੌਰ ਸਠਿਆਲਾ,ਪਰਮਿੰਦਰ ਕੌਰ ਸੱਤੋਵਾਲ ਅਤੇ ਜਨਵਾਦੀ ਇਸਤਰੀ ਸਭਾ ਦੀ ਹਰਿੰਦਰ ਕੌਰ ਬੁਟਾਰੀ ਨੇ ਸੰਬੋਧਨ ਕੀਤਾ। ਦਿਹਾਤੀ ਮਜਦੂਰ ਸਭਾ ਵੱਲੋਂ ਬਲਦੇਵ ਸਿੰਘ ਭੈਲ ,ਪੰਜਾਬ ਮਜਦੂਰ ਸਭਾ ਦੇ ਮੰਗਲ ਸਿੰਘ ਖਜਾਲਾ, ਪੇਡੂ ਮਜਦੂਰ ਯੂਨੀਅਨਦੇ ਦਲਬੀਰ ਸਿੰਘ ਛੱਜਲਵੱਡੀ ,ਕਮਲ ਕ੍ਰਾਤੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਹਰਮੀਤ ਸਿੰਘ ਦਾਊਦ ਨੇ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ,ਹਰਪ੍ਰੀਤ ਸਿੰਘ ਬੁਟਾਰੀ,ਬਲਵਿੰਦਰ ਸਿੰਘ ਦੁਧਾਲਾ,ਸਰਬਜੀਤ ਸਿੰਘ ਚੌਹਾਨ ਗੁਰਮੁਖ ਸਿੰਘ ਸ਼ੇਰਗਿੱਲ,ਸਰਬਜੀਤ ਸਿੰਘ ਭੋਰਸ਼ੀ ਗੁਰਜੰਟ ਸਿੰਘ ਮੁੱਛਲ, ਨਿਰਮਲ ਸਿੰਘ ਛੱਜਲਵੱਡੀ ਆਦਿ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!