14.8 C
United Kingdom
Monday, June 22, 2026

More

    ਨਿਊਜ਼ੀਲੈਂਡ ਦੇ ਵਿਚ ਦਾਖਲ ਹੋਣ ਵਾਲੇ ਕਾਮਿਆਂ ਦੇ ਨਾਲ ਆ ਰਿਹੈ ਕਰੋਨਾ-25 ਨਵੇਂ ਕੇਸ ਸ਼ਾਮਿਲ

    ਫਿਕਰ: ਬਾਰਡਰ ਟੱਪਦਾ ਕਰੋਨਾ
    ਕੁੱਲ ਕਰੋਨਾ ਦੇ ਐਕਟਿਵ ਕੇਸ ਹੋਏ 56
    -ਹਰਜਿੰਦਰ ਸਿੰਘ ਬਸਿਆਲਾ-
    ਆਕਲੈਂਡ, 21 ਅਕਤੂਬਰ, 2020:-ਨਿਊਜ਼ੀਲੈਂਡ ਦੇ ਵਿਚ ਜਿੱਥੇ ਕੀਵੀ ਲੋਕ ਹੌਲੀ-ਹੌਲੀ ਕਰਕੇ ਵਾਪਿਸ ਆ ਰਹੇ ਹਨ ਉਥੇ ਕਾਮਿਆਂ ਦੀ ਘਾਟ ਪੂਰੀ ਕਰਨ ਵਾਸਤੇ ਕਈ ਕੰਪਨੀਆਂ ਵੀ ਅਜਿਹੇ ਉਪਰਾਲੇ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਕਾਮੇ ਮਿਲ ਜਾਣ। ਅਜਿਹੇ ਕੁਝ ਕੇਸਾਂ ਵਿਚ ਕਰੋਨਾ ਵੀ ਬਾਰਡਰ ਟੱਪ ਕੇ ਨਿਊਜ਼ੀਲੈਂਡ ਦਾਖਲ ਹੋ ਰਿਹਾ ਹੈ। ਪਿਛਲੇ ਦਿਨੀਂ ਇਥੇ ਪਹੁੰਚੇ ਮਛੇਰਿਆਂ ਵਿਚੋਂ 18 ਪਾਜੇਟਿਵ ਆ ਚੁੱਕੇ ਹਨ ਅਤੇ ਹੋਰਾਂ ਦੈ ਆਉਣ ਦੀ ਵੀ ਸੰਭਾਵਨਾ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਬੀਤੇ 24 ਘੰਟਿਆਂ ਵਿਚ 25 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 2 ਕੇਸ ਕਮਿਊਨਿਟੀ ਦੇ ਵੀ ਹਨ, ਜੋ ਬੰਦਰਗਾਹ ਉਤੇ ਕੰਮ ਕਰਨ ਵਾਲਿਆਂ ਨਾਲ ਜੁੜੇ ਹੋਏ ਹਨ। ਨਵੇਂ ਆਏ ਕਰੋਨਾ ਕੇਸਾਂ ਵਿਚ ਰੂਸ ਅਤੇ ਯੂਕ੍ਰੇਨ ਤੋਂ ਆਏ 18 ਵਿਦੇਸ਼ੀ ਮਛੇਰੇ ਸ਼ਾਮਿਲ ਹਨ।
    ਇਕੋ ਵਾਰ ਇਕੱਠੇ ਕੇਸ ਸਾਹਮਣੇ ਆਉਣ ਬਾਅਦ ਸਰਕਾਰ ਨੇ ਅਜੇ ਕਿਸੇ ਤਰ੍ਹਾਂ ਦੇ ਲਾਕਡਾਊਨ ਨੂੰ ਦੁਬਾਰਾ ਬਦਲੀ ਕਰਨ ਦਾ ਅਜੇ ਕੋਈ ਇਸ਼ਾਰਾ ਨਹੀਂ ਕੀਤਾ ਹੈ। ਦੇਸ਼ ਵਿੱਚ ਨਵੇਂ ਐਕਟਿਵ ਕੇਸਾਂ ਦੇ ਸ਼ਾਮਿਲ ਹੋਣ ਬਾਅਦ ਕੁੱਲ ਗਿਣਤੀ 56 ਹੋ ਗਈ ਹੈ। ਕੱਲ੍ਹ 6,308 ਟੈੱਸਟ ਕੀਤੇ ਗਏ, ਦੇਸ਼ ਭਰ ਵਿੱਚ ਹੁਣ ਤੱਕ ਕੀਤੇ ਕੁੱਲ ਟੈੱਸਟਾਂ ਦੀ ਗਿਣਤੀ 1,040,911 ਹੋ ਗਈ ਹੈ।
    ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1912 ਕੇਸ ਹੋਏ ਹਨ। ਜਿਨ੍ਹਾਂ ਵਿੱਚੋਂ 1,556 ਪੁਸ਼ਟੀ ਕੀਤੇ ਗਏ ਹਨ ਤੇ 356 ਸੰਭਾਵਿਤ ਕੇਸ ਹੀ ਹਨ। ਦੇਸ਼ ਵਿੱਚ ਬਾਰਡਰ ਪਾਰ ਤੋਂ ਆਏ ਕੁੱਲ 215 ਕੇਸ ਹੋ ਗਏ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1831 ਹੈ। ਨਿਊਜ਼ੀਲੈਂਡ ਵਿੱਚ ਕਰੋਨਾ ਪੀੜਤ ਵਾਲਾ ਕੋਈ ਵੀ ਹਸਪਤਾਲ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!