23.1 C
United Kingdom
Sunday, June 21, 2026

More

    ਅਮਰੀਕਾ: ਡੀਬੇਟ ਕਮਿਸ਼ਨ ਬਹਿਸ ਦੌਰਾਨ ਕਰੇਗਾ ਇਹ ਅਹਿਮ ਕਾਰਵਾਈ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ) 20 ਅਕਤੂਬਰ 2020

    ਅਮਰੀਕਾ ਵਿੱਚ ਇਸ ਵੇਲੇ ਰਾਸ਼ਟਰਪਤੀ ਪਦ ਲਈ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਇਸ ਪਦ ਦੇ ਉਮੀਦਵਾਰ ਚੋਣ ਮੁਹਿੰਮਾਂ ਵਿੱਚ ਪੂਰਾ ਜ਼ੋਰ ਲਗਾ ਰਹੇ ਹਨ। ਇਹਨਾਂ ਮੁਹਿੰਮਾਂ ਦੌਰਾਨ ਇਸ ਪਦ ਦੇ ਉਮੀਦਵਾਰਾਂ ਵਿਚਕਾਰ ਬਹਿਸ ਹੋਣਾ ਵੀ ਇੱਕ ਮਹੱਤਵਪੂਰਨ ਭਾਗ ਹੈ। ਕਈ ਬਾਰ ਬਹਿਸ ਦੌਰਾਨ ਰਕਾਵਟਾਂ ਪੈਦਾ ਹੋ ਜਾਂਦੀਆਂ ਹਨ ਜਿਸ ਕਰਕੇ ਇਹ ਪ੍ਰਕਿਰਿਆ ਸਫਲ ਨਹੀਂ ਹੁੰਦੀ। ਪਰ ਹੁਣ ਰਾਸ਼ਟਰਪਤੀ ਦੇ ਬਹਿਸਾਂ ਬਾਰੇ ਕਮਿਸ਼ਨ ਨੇ ਸੋਮਵਾਰ ਨੂੰ ਇਕ ਫੈਸਲੇ ਵਿਚ ਐਲਾਨ ਕੀਤਾ ਹੈ ਕਿ ਇਸ ਵਾਰ ਦੇ ਉਮੀਦਵਾਰ ਸਾਬਕਾ ਉਪ ਰਾਸ਼ਟਰਪਤੀ ਜੋਏ ਬਿਡੇਨ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵੀਰਵਾਰ ਰਾਤ ਨੂੰ ਦੂਜੀ ਅਤੇ ਅੰਤਮ ਰਾਸ਼ਟਰਪਤੀ ਬਹਿਸ ਦੇ ਕੁਝ ਹਿੱਸਿਆਂ ਦੌਰਾਨ ਆਪਣੇ ਮਾਈਕ੍ਰੋਫੋਨ ਬੰਦ ਕਰਾਉਣਗੇ। ਇਹ ਫੈਸਲਾ ਸੋਮਵਾਰ ਦੁਪਹਿਰ ਬਾਅਦ ਨਿਯਮਾਂ ਵਿੱਚ ਤਬਦੀਲੀਆਂ ਬਾਰੇ ਵਿਚਾਰ ਵਟਾਂਦਰੇ ਲਈ ਕਮਿਸ਼ਨ ਦੀ ਮੁਲਾਕਾਤ ਤੋਂ ਬਾਅਦ ਆਇਆ ਹੈ।ਕਮਿਸ਼ਨ ਅਨੁਸਾਰ ਇਹਨਾਂ ਤਬਦੀਲੀਆਂ ਦੀ ਜ਼ਰੂਰਤ ਸੀ ਕਿਉਂਕਿ ਬਿਡੇਨ ਅਤੇ ਟਰੰਪ ਵਿਚਲੀ ਪਹਿਲੀ ਬਹਿਸ ਹਫੜਾ-ਦਫੜੀ ਵਿਚ ਬਦਲ ਗਈ ਸੀ ਜਿਸ ਵਿੱਚ ਰਾਸ਼ਟਰਪਤੀ ਦੁਆਰਾ ਸਾਬਕਾ ਉਪ ਰਾਸ਼ਟਰਪਤੀ ਦੀ ਗੱਲ ਵਿੱਚ ਵਿਘਨ ਪਾਇਆ ਗਿਆ ਸੀ। ਕਮਿਸ਼ਨ ਦੇ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਮਾਈਕ੍ਰੋਫੋਨਾਂ ਨੂੰ ਮਿਊਟ ਕਰਨ ਦੇ ਫੈਸਲੇ ਵਿੱਚ ਇਸਦੇ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ। ਇਸ ਨਵੇਂ ਨਿਯਮ ਤਹਿਤ ਬਹਿਸ ਦੇ ਛੇ ਭਾਗਾਂ ਵਿਚੋਂ ਹਰੇਕ ਦੀ ਸ਼ੁਰੂਆਤ ਵਿਚ, ਹਰੇਕ ਉਮੀਦਵਾਰ ਨੂੰ ਸ਼ੁਰੂਆਤੀ ਪ੍ਰਸ਼ਨ ਦਾ ਉੱਤਰ ਦੇਣ ਲਈ ਦੋ ਮਿੰਟ ਦਿੱਤੇ ਜਾਣਗੇ ਅਤੇ ਉਸ ਹਿੱਸੇ ਦੌਰਾਨ ਵਿਰੋਧੀ ਉਮੀਦਵਾਰ ਦਾ ਮਾਈਕ੍ਰੋਫੋਨ ਮਿਊਟ ਕਰ ਦਿੱਤਾ ਜਾਵੇਗਾ। ਬਹਿਸ ਕਮਿਸ਼ਨ ਨੇ ਇਸ ਫੈਸਲੇ ਬਾਰੇ ਰਾਸ਼ਟਰਪਤੀ ਪਦ ਦੇ ਉਮੀਦਵਾਰਾਂ ਕੋਲੋਂ ਸਹਿਯੋਗ ਦੀ ਉਮੀਦ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!