24.1 C
United Kingdom
Wednesday, June 24, 2026

More

    ਮਾਨਚੈਸਟਰ ਦੀ ਸੰਸਦ ਮੈਂਬਰ ਯਾਸਮੀਨ ਕੁਰੈਸ਼ੀ ਹੋਈ ਕੋਰੋਨਾ ਵਾਇਰਸ ਤੋਂ ਪੀੜਿਤ।

    ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ,  ਸੰਜੀਵ ਭਨੋਟ)

    ਗ੍ਰੇਟਰ ਮਾਨਚੇਸਟਰ ਦੀ ਇੱਕ ਸੰਸਦ ਮੈਂਬਰ ਯਾਸਮੀਨ ਕੁਰੈਸ਼ੀ ਕੋਰੋਨਾਂ ਵਾਇਰਸ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੈ। ਬੋਲਟਨ ਸਾਊਥ ਈਸਟ ਦੀ ਇਸ ਐੱਮ.ਪੀ. ਨੂੰ ਵਾਇਰਸ ਦੇ ਨਾਲ ਨਮੂਨੀਆਂ ਦੇ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। ਉਸਨੇ ਅੱਜ ਫੇਸਬੁੱਕ ‘ਤੇ ਪੋਸਟ ਕਰਕੇ ਦੱਸਿਆ ਕਿ ਉਸਨੇ ਦੋ ਹਫ਼ਤੇ ਪਹਿਲਾਂ  ਬਿਮਾਰੀ ਦੇ ਲੱਛਣਾਂ ਨੂੰ ਮਹਿਸੂਸ ਕੀਤਾ ਅਤੇ  ਫਿਰ ਕੋਵਿਡ -19 ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਤੁਰੰਤ ਘਰ ਵਿਚ ਇਕਾਂਤਵਾਸ ਵੀ ਕੀਤਾ। ਸੰਸਦ ਮੈਂਬਰ ਨੇ ਇਹ ਵੀ ਦੱਸਿਆ ਕਿ ਉਸਨੇ ਕਿਤੇ ਵੀ ਯਾਤਰਾ ਨਹੀਂ ਕੀਤੀ ਅਤੇ ਘਰ ਤੋਂ ਹੀ  ਕੰਮ ਕਰਨਾ ਜਾਰੀ ਰੱਖਿਆ ਪਰ 10 ਦਿਨਾਂ ਬਾਅਦ ਉਸਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਅਤੇ ਉਸਨੂੰ ਸ਼ਨੀਵਾਰ ਨੂੰ ਰਾਇਲ ਬੋਲਟਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਆਪਣੇ ਇਲਾਜ ਦੌਰਾਨ ਇਸ ਸੰਸਦ ਮੈਂਬਰ ਨੇ ਹਸਪਤਾਲ ਸਟਾਫ ਦੀ ਪ੍ਰਸ਼ੰਸਾ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!