25 C
United Kingdom
Thursday, June 25, 2026

More

    ਅਮਰੀਕਾ ਹਵਾਈ ਅੱਡਿਆਂ ‘ਤੇ ਯਾਤਰੀਆਂ ਨਾਲ ਵਾਪਿਸ ਪਰਤੀ ਰੌਣਕ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ) 20 ਅਕਤੂਬਰ 2020

    ਅਮਰੀਕਾ ਵਿੱਚ ਲੱਖਾਂ ਹੀ ਯਾਤਰੀ ਹਰ ਰੋਜ਼ ਹਵਾਈ ਸਫਰ ਕਰਦੇ ਹਨ। ਪਰ ਕੋਰੋਨਾਂ ਮਹਾਂਮਾਰੀ ਦੇ ਪ੍ਰਕੋਪ ਕਾਰਨ ਹਵਾਈ ਯਾਤਰਾ ਵਿੱਚ ਵਿਘਨ ਪੈ ਗਿਆ ਸੀ। ਇਸ ਸਫਰ ਨੂੰ ਹੁਣ ਕਾਫੀ ਅਰਸੇ ਬਾਅਦ ਯਾਤਰੀਆਂ ਨੇ ਫਿਰ ਸ਼ੁਰੂ ਕਰ ਲਿਆ ਹੈ। ਅਮਰੀਕਾ ਦੇ ਆਵਾਜਾਈ ਸੁਰੱਖਿਆ ਪ੍ਰਬੰਧਨ (ਟੀ ਐਸ ਏ) ਨੇ ਦੱਸਿਆ ਕਿ ਮਾਰਚ ਤੋਂ ਬਾਅਦ ਪਹਿਲੀ ਵਾਰ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਐਤਵਾਰ ਨੂੰ ਹਵਾਈ ਜਹਾਜ਼ਾਂ ‘ਤੇ ਯਾਤਰਾ ਕੀਤੀ ਹੈ। ਟੀ ਐਸ ਏ ਨੇ ਸੋਮਵਾਰ ਨੂੰ ਇੱਕ ਖ਼ਬਰ ਜਾਰੀ ਕਰਦਿਆਂ ਕਿਹਾ ਕਿ ਇਸਨੇ ਐਤਵਾਰ ਨੂੰ 10 ਲੱਖ ਤੋਂ ਵੱਧ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਹੈ ਜੋ ਕਿ 17 ਮਾਰਚ ਤੋਂ ਬਾਅਦ ਸਭ ਤੋਂ ਵੱਧ ਯਾਤਰੀਆਂ ਦੀ ਗਿਣਤੀ ਹੈ।ਇੰਨਾ ਹੀ ਨਹੀਂ ਸੋਮਵਾਰ 12 ਅਕਤੂਬਰ ਤੋਂ ਲੈ ਕੇ ਐਤਵਾਰ ਤੱਕ ਇੱਕ ਹਫ਼ਤੇ ਦੌਰਾਨ 6.1 ਮਿਲੀਅਨ ਤੋਂ ਵੀ ਵੱਧ ਲੋਕ ਚੈੱਕ ਪੁਆਇੰਟ ਵਿੱਚੋਂ ਲੰਘੇ ਹਨ। ਟੀ ਐਸ ਏ ਦੇ ਅੰਕੜਿਆਂ ਅਨੁਸਾਰ ਅਪ੍ਰੈਲ ਦੌਰਾਨ 100,000 ਤੋਂ ਵੀ ਘੱਟ ਲੋਕਾਂ ਨੇ ਉਡਾਣ ਭਰੀ ਸੀ ਜਿਸ ਨਾਲ ਕਿ 1960 ਦੇ ਅਰੰਭ ਅਤੇ 9/11 ਤੋਂ ਬਾਅਦ ਹੁਣ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਹਵਾਈ ਯਾਤਰਾ ਵਿੱਚ ਰਿਕਾਰਡ ਘਾਟਾ ਵੇਖਿਆ ਗਿਆ ਹੈ। ਟੀ ਐਸ ਏ ਨੇ ਕਿਹਾ ਕਿ ਯਾਤਰੀਆਂ ਦੀ ਗਿਣਤੀ ਅਜੇ ਵੀ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਹੈ ਪਰ ਇਕ ਦਿਨ ਵਿੱਚ ਇੱਕ ਮਿਲੀਅਨ ਯਾਤਰੀਆਂ ਦੀ ਗਿਣਤੀ ਮਹੱਤਵਪੂਰਨ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!