15.9 C
United Kingdom
Sunday, September 6, 2026

More

    ਬਾਬਾ ਫ਼ਰੀਦ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਨੇ ਐਲੂਮਨੀ ਗੱਲਬਾਤ ਕਰਵਾਈ

    ਅਸ਼ੋਕ ਵਰਮਾ
    ਬਠਿੰਡਾ,19 ਅਕਤੂਬਰ2020: ਵਿਦਿਆਰਥੀਆਂ ਨੂੰ ਉਨਾਂ ਦੇ ਕੈਰੀਅਰ ਪ੍ਰਤੀ ਉਤਸ਼ਾਹਿਤ ਰੱਖਣ ਲਈ ਬਾਬਾ ਫ਼ਰੀਦ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਨੇ ਮਾਈਕਰੋਸਾਫ਼ਟ ਟੀਮਜ਼ ਦੇ ਰਾਹੀਂ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਲਈ ਐਲੂਮਨੀ ਗੱਲਬਾਤ ਕਰਵਾਈ । ਇਸ ਸੈਸ਼ਨ ਵਿੱਚ ਮੁੱਖ ਬੁਲਾਰੇ ਵਜੋਂ ਸੰਸਥਾ ਦੇ ਬੈਚ 2018-20 ਤੋਂ ਪੁਰਾਣੀ ਵਿਦਿਆਰਥਣ (ਐਲੂਮਨੀ) ਮਿਸ ਅਰਸ਼ਦੀਪ ਕੌਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜੋ ਕਿ ਮੌਜੂਦਾ ਸਮੇਂ ਵਿੱਚ ਵੇਦਾਂਤਾ ਵਿਖੇ ਸੀਨੀਅਰ ਅਕਾਦਮਿਕ ਕੌਂਸਲਰ ਵਜੋਂ ਕੰਮ ਕਰ ਰਹੀ ਹੈ।  ਇਸ ਸੈਸ਼ਨ ਦੀ ਸ਼ੁਰੂਆਤ ਵਿੱਚ ਐਲੂਮਨੀ ਨੇ ਬੀ.ਬੀ.ਏ. ਦੇ ਵਿਦਿਆਰਥੀਆਂ ਨੂੰ ਜੀਵਨ ਦੇ ਅਰਥਾਂ ਅਤੇ ਇਸ ਦੇ ਉਦੇਸ਼ਾਂ ਨੂੰ ਸਮਝਣ ਲਈ ਪ੍ਰੇਰਿਤ ਕਰਦਿਆਂ ਸੈਸ਼ਨ ਦੀ ਸ਼ੁਰੂਆਤ ਕੀਤੀ। ਉਸ ਨੇ ਬੀ.ਐਫ.ਜੀ.ਆਈ. ਤੋਂ ਲੈ ਕੇ ਆਪਣੇ ਖ਼ੁਦ ਦੇ ਸਫ਼ਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਐਮ.ਬੀ.ਏ. ਕਰਦਿਆਂ ਉਸ ਦੀ ਪਲੇਸਮੈਂਟ ਹੋਈ। ਉਸ ਨੇ ਹਵਾਲਾ ਦਿੱਤਾ ਕਿ ਉਸ ਦੇ ਸੁਪਨਿਆਂ ਨੂੰ ਦਿ੍ਰੜਤਾ ਤੋਂ ਬਗੈਰ ਹਕੀਕਤ ਵਿੱਚ ਬਦਲਣਾ ਸੰਭਵ ਨਹੀਂ ਸੀ । ਉਸ ਨੇ ਕਾਰਪੋਰੇਟ ਜਗਤ ਵਿੱਚ ਇੰਟਰਵਿਊ ਨੂੰ ਪਾਸ ਕਰਨ ਲਈ ਕਈ ਸੁਝਾਅ ਵੀ ਸਾਂਝੇ ਕੀਤੇ। ਉਸ ਨੇ ਖ਼ਾਸ ਤੌਰ ’ਤੇ ਸੇਵਾ ਦੇ ਖੇਤਰ ਵਿਚ ਵਿਸ਼ਵਾਸ ਅਤੇ ਸੰਚਾਰ ਹੁਨਰ ਦੀ ਮਹੱਤਤਾ ਬਾਰੇ ਦੱਸਿਆ। ਸੈਸ਼ਨ ਦੇ ਅਖੀਰ ਵਿੱਚ ਬੁਲਾਰੇ  ਨੇ ਵਿਦਿਆਰਥੀਆਂ ਨਾਲ ਉਨਾਂ ਦੇ ਕੈਰੀਅਰ ਦੇ ਟੀਚਿਆਂ ਬਾਰੇ ਪੁੱਛ-ਗਿੱਛ ਵੀ ਕੀਤੀ । ਉਸ ਨੇ ਸੁਝਾਅ ਦਿੱਤਾ ਕਿ ਸਫਲਤਾ ਵੱਲ ਨੂੰ ਯਾਤਰਾ ਸਾਡੇ ਆਰਾਮ ਖੇਤਰ ਵਿੱਚੋਂ ਬਾਹਰ ਆਉਣ ਨਾਲ ਹੀ ਸ਼ੁਰੂ ਹੁੰਦੀ ਹੈ। ਪੂਰੇ ਸੈਸ਼ਨ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਉਨਾਂ ਨੂੰ ਜ਼ਿੰਦਗੀ ਵਿਚ ਕੁੱਝ ਕਰਨ ਦੀ ਪ੍ਰੇਰਨਾ ਦਿੱਤੀ । ਬਹੁਤ ਸਾਰੇ ਵਿਦਿਆਰਥੀਆਂ ਨੇ ਵਿਸ਼ੇ ਸੰਬੰਧੀ ਪ੍ਰਸ਼ਨ ਵੀ ਪੁੱਛੇ ਅਤੇ ਆਪਣੇ ਸ਼ੰਕੇ ਦੂਰ ਕੀਤੇ। ਕੁਲ ਮਿਲਾ ਕੇ ਇਹ ਇੱਕ ਜਾਣਕਾਰੀ ਭਰਪੂਰ ਸਫਲ ਸੈਸ਼ਨ ਰਿਹਾ। ਅੰਤ ਵਿੱਚ, ਮੈਨੇਜਮੈਂਟ ਵਿਭਾਗ ਦੀ ਮੁਖੀ ਮਿਸ ਸੋਨਾਲੀ ਘਈ ਨੇ ਅਲੂਮਨੀ ਅਰਸ਼ਦੀਪ ਕੌਰ ਲਈ ਧੰਨਵਾਦੀ ਸ਼ਬਦ ਕਹੇ ਅਤੇ ਉਸ ਦੇ ਚੰਗੇਰੇ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!