15.9 C
United Kingdom
Sunday, September 6, 2026

More

    ਅਲਾਸਕਾ ਵਿੱਚ ਵੱਜੀ ਖਤਰੇ ਦੀ ਘੰਟੀ , ਸੁਨਾਮੀ ਆਉਣ ਦਾ ਖਦਸ਼ਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ) 19ਅਕਤੂਬਰ 2020

    ਇੱਕ ਨਵੀਂ ਖੋਜ ਅਨੁਸਾਰ ਅਲਾਸਕਾ ਅਤੇ ਦੁਨੀਆ ਭਰ ਦੀਆਂ ਹੋਰ ਉੱਚੀਆਂ ਅਤੇ ਠੰਢੀਆਂ ਥਾਵਾਂ ਵਿਚ ਪਹਾੜ ਇੱਕ ਦੂਜੇ ਨਾਲ ਟਕਰਾ ਰਹੇ ਹਨ ਕਿਉਂਕਿ ਪਰਮਾਫਰੋਸਟ ਜੋ ਪਹਾੜਾਂ ਤੇ ਪਕੜ ਕਰਕੇ ਰੱਖਦਾ ਹੈ ਹੌਲੀ ਹੌਲੀ ਪਿਘਲ ਰਿਹਾ ਹੈ। ਇਸ ਕਰਕੇ ਪਹਾੜਾਂ ਦੇ ਸਮੁੰਦਰ ਵਿੱਚ ਡਿੱਗਣ ਕਰਕੇ ਸੁਨਾਮੀ ਆਉਣ ਦਾ ਡਰ ਹੈ। ਇਸ ਸੰਬੰਧੀ ਵਿਗਿਆਨੀ ਚੇਤਾਵਨੀ ਦੇ ਰਹੇ ਹਨ ਕਿ ਆਬਾਦੀ ਵਾਲੇ ਖੇਤਰ ਅਤੇ ਪ੍ਰਮੁੱਖ ਯਾਤਰੀ ਥਾਵਾਂ ਜੋਖਮ ਵਿੱਚ ਹਨ। ਇੱਥੇ ਚਿੰਤਾ ਦਾ ਵਿਸ਼ਾ ਅਲਾਸਕਾ ਦੇ ਬੈਰੀ ਆਰਮ ਵਿੱਚ ਫਜੋਰਡ ਨਾਮ ਦੀ ਇੱਕ ਢਲਾਨ ਹੈ। ਬੈਰੀ ਆਰਮ ਦੀ ਇਹ ਸਲਾਈਡ ਪਿਛਲੀ ਸਦੀ ਦੇ ਸ਼ੁਰੂ ਵਿੱਚ ਢਲਣੀ ਸ਼ੁਰੂ ਹੋਈ ਸੀ ਪਰ ਇੱਕ ਦਹਾਕੇ ਪਹਿਲਾਂ ਇਸਦੀ ਗਤੀ ਜ਼ਿਆਦਾ ਤੇਜ਼ ਹੋ ਗਈ ਸੀ। ਇਸ ਸਾਲ ਸੈਟੇਲਾਈਟ ਫੋਟੋਆਂ ਦੀ ਵਰਤੋਂ ਨਾਲ ਖੋਜ ਕੀਤੀ ਗਈ ਕਿ ਇਸਦੇ ਢਿੱਲੇ ਪੈ ਜਾਣ ਨਾਲ ਲਹਿਰਾਂ ਸਮੁੰਦਰੀ ਜਹਾਜ਼ ਨਾਲ ਟਕਰਾ ਸਕਦੀਆਂ ਹਨ ਅਤੇ ਨਾਲ ਹੀ ਇਹ ਕਿਸੇ ਸਥਾਨ ਨੂੰ ਦਲਦਲ ਵਿਚ ਬਦਲ ਸਕਦੀ ਹੈ।ਸੈਟੇਲਾਈਟ ਫੋਟੋਆਂ ਦੀ 30 ਸਾਲਾਂ ਦੀ ਜਾਂਚ ਕਰਨ ਤੋਂ ਬਾਅਦ ਭੂਗੋਲ ਵਿਗਿਆਨੀ ਐਰਿਨ ਬੇਸੈੱਟ ਨੇ ਪਾਇਆ ਹੈ ਕਿ ਅਲਾਸਕਾ ਦੇ ਸੇਂਟ ਇਲੀਅਸ ਪਹਾੜ ਅਤੇ ਗਲੇਸ਼ੀਅਰ ਬੇਅ ਗਰਮ ਸਾਲਾਂ ਵਿੱਚ ਖਿਸਕਦੇ ਹਨ। ਇਸਦੇ ਇਲਾਵਾ ਕੈਲਗਰੀ ਯੂਨੀਵਰਸਿਟੀ ਦੇ ਇਕ ਭੂ-ਵਿਗਿਆਨੀ ਡੈਨ ਸ਼ੁਗਰ ਦਾ ਇਕ ਤਾਜ਼ਾ ਪੇਪਰ ਵੀ ਦੱਸਦਾ ਹੈ ਕਿ ਗਲੇਸ਼ੀਅਰ ਸੁੰਗੜ ਗਏ ਹਨ ਜਿਸ ਨਾਲ ਇਸ ਦੀਆਂ ਝੀਲਾਂ ਵੀ ਵਧੀਆਂ ਹਨ, ਦੋਵਾਂ ਦੀ ਗਿਣਤੀ ਵਿਚ 50% ਦਾ ਉਛਾਲ ਵੀ ਆਇਆ ਹੈ। ਪਿਛਲੀ ਸਦੀ ਦੌਰਾਨ ਵੀ ਲਗਭੱਗ 14 ਸੁਨਾਮੀਆਂ ਪਹਾੜੀ ਇਲਾਕਿਆਂ ਵਿੱਚ ਦਰਜ਼ ਕੀਤੀਆਂ ਗਈਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!