13.1 C
United Kingdom
Sunday, September 6, 2026

More

    ਸਪੀਕਰ ਨੈਨਸੀ ਪੇਲੋਸੀ ਨੇ ਆਰਥਿਕ ਸੌਦਾ ਤੈਅ ਕਰਨ ਲਈ ਦਿੱਤਾ 48 ਘੰਟੇ ਦਾ ਸਮਾਂ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ(ਕੈਲੀਫੋਰਨੀਆਂ) 19ਅਕਤੂਬਰ2020-

    ਅਮਰੀਕਾ ਵਿੱਚ ਹਾਊਸ ਸਪੀਕਰ ਨੈਨਸੀ ਪੇਲੋਸੀ ਨੇ ਚੋਣਾਂ ਤੋਂ ਪਹਿਲਾਂ ਇੱਕ ਨਵੇਂ ਆਰਥਿਕ ਸੌਦੇ ਨੂੰ ਪੂਰਾ ਕਰਨ ਲਈ 48 ਘੰਟੇ ਦੀ ਇੱਕ ਸਖਤ ਸਮਾਂ ਰੇਖਾ ਨਿਰਧਾਰਤ ਕੀਤੀ ਹੈ। ਐਤਵਾਰ ਨੂੰ ਪੇਲੋਸੀ ਨੇ ਸੁਝਾਅ ਦਿੱਤਾ ਕਿ ਜੇਕਰ ਸੰਸਦ ਮੈਂਬਰ ਅਗਲੇ 48 ਘੰਟਿਆਂ ਵਿੱਚ ਕਿਸੇ ਸਮਝੌਤੇ ਤੇ ਨਹੀਂ ਪਹੁੰਚਦੇ ਤਾਂ 3 ਨਵੰਬਰ ਤੋਂ ਪਹਿਲਾਂ ਇੱਕ ਨਵਾਂ ਪੈਕੇਜ ਪਾਸ ਕਰਨ ਦਾ ਸਮਾਂ ਨਹੀਂ ਬਚੇਗਾ। ਪੇਲੋਸੀ ਅਤੇ ਖਜ਼ਾਨਾ ਸਕੱਤਰ ਸਟੀਵਨ ਮਨੂਚਿਨ ਗਰਮੀਆਂ ਤੋਂ ਹੀ ਇੱਕ ਨਵੇਂ ਪੈਕਜ ਬਾਰੇ ਗੱਲਬਾਤ ਕਰ ਰਹੇ ਹਨ, ਪਰ ਖਰਚੇ ਦੇ ਦਾਇਰੇ ਨੂੰ ਲੈ ਕੇ ਰਾਜ ਅਤੇ ਸਥਾਨਕ ਫੰਡਿੰਗ ਦੇ ਪ੍ਰਬੰਧਾਂ ਅਤੇ ਰਿਪਬਲਿਕਨ ਮੈਂਬਰਾਂ ਦੁਆਰਾ ਇਸ ਬਾਰੇ ਅਸਹਿਮਤੀ ਜਤਾਈ ਗਈ ਹੈ। ਉਨ੍ਹਾਂ ਦੀ ਗੱਲਬਾਤ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸੰਖੇਪ ਰੂਪ ਵਿਚਾਰਿਆ ਸੀ ਅਤੇ ਅਕਤੂਬਰ ਦੇ ਸ਼ੁਰੂ ਵਿਚ ਪਾਰਟੀਆਂ ਨੂੰ ਇਸ ਬਾਰੇ ਅੱਗੇ ਵਧਣ ਲਈ ਵੀ ਕਿਹਾ ਸੀ। ਪੇਲੋਸੀ ਅਤੇ ਮਨੂਚਿਨ ਨੇ ਵ੍ਹਾਈਟ ਹਾਊਸ ਨੂੰ ਇਕ ਵਿਸ਼ਾਲ ਪੈਕੇਜ ਬਿੱਲ 1.8 ਟ੍ਰਿਲੀਅਨ ਡਾਲਰ ਦਾ ਸੁਝਾਅ ਦਿੱਤਾ ਹੈ ਪਰ ਸੈਨੇਟ ਦੇ ਰਿਪਬਲਿਕਨ ਇਸ ਗੱਲ ‘ਤੇ ਅੜੇ ਹਨ ਕਿ ਇਹ ਪੈਕੇਜ ਘੱਟ ਹੋਣਾ ਚਾਹੀਦਾ ਹੈ। ਸ਼ਨੀਵਾਰ ਨੂੰ ਬਹੁਗਿਣਤੀ ਨੇਤਾ ਮਿਚ ਮੈਕਕੌਨੈਲ ਨੇ ਘੋਸ਼ਣਾ ਕੀਤੀ ਕਿ ਸੈਨੇਟ ਮੈਂਬਰ ਇਸ ਹਫਤੇ $ 500 ਬਿਲੀਅਨ ‘ਤੇ ਵੋਟ ਪਾਉਣਗੇ। ਜਿਸ ਵਿੱਚ ਸਕੂਲਾਂ ਲਈ ਫੰਡਿੰਗ, ਵਿਸਥਾਰ ਬੇਰੁਜ਼ਗਾਰੀ ਬੀਮਾ, ਅਤੇ ਕੋਰਨਾ ਵਾਇਰਸ ਟੈਸਟ ਸ਼ਾਮਲ ਹੋਣਗੇ। ਜਿਕਰਯੋਗ ਹੈ ਕਿ ਦੇਸ਼ ਵਿੱਚ ਅਜਿਹੇ ਪੈਕੇਜ ਦੀ ਜਰੂਰਤ ਹੈ ਕਿਉਂਕਿ ਇਸ ਸਮੇਂ ਦੌਰਾਨ ਮਹਾਂਮਾਰੀ ਤੋਂ ਆਰਥਿਕ ਗਿਰਾਵਟ ਜਾਰੀ ਹੋਣ ਦੇ ਕਾਰਨ ਲੱਖਾਂ ਲੋਕ ਬੇਦਖਲੀ, ਬੇਰੁਜ਼ਗਾਰੀ ਅਤੇ ਕਾਰੋਬਾਰ ਦੇ ਬੰਦ ਹੋਣ ਨਾਲ ਜੂਝ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!