



ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਵਾਸ਼ਿੰਗਟਨ (ਸਿਆਟਲ) 19 ਅਕਤੂਬਰ 2020
ਸਿਆਟਲ ਨੇੜਲੇ ਰੈਂਟਨ ਸ਼ਹਿਰ ਦੇ ਗੁਰਦਵਾਰਾ ਸਿੰਘ ਸਭਾ ਵਾਸਿੰਗਟਨ ਟੈਂਪਲ ਵਿੱਚ ਐਂਤਵਾਰ ਨੂੰ ਸ਼ਾਮੀਂ ਦੋ ਢਾਈ ਵਜੇ ਦੇ ਕਰੀਬ ਦੋ ਧੜਿਆਂ ਦੀ ਖੂਨੀ ਲੜਾਈ ਹੋਈ ਜਿਸ ਵਿੱਚ ਬੇਸ ਬਾਲ ਬੈਟ, ਕਿਰਪਾਨਾ ਨਾਲ ਇੱਕ ਦੂਜੇ ਤੇ ਜੰਮਕੇ ਵਾਰ ਕੀਤੇ ਗਏ। ਇਸ ਲੜਾਈ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਸੱਟਾ ਲੱਗੀਆ ਅਤੇ ਉਸਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ, ਲੜਾਈ ਵਿੱਚ ਕਈ ਲੋਕਾਂ ਦੀਆਂ ਪੱਗਾ ਲੱਥ ਗਈਆ ‘ਤੇ ਕਿਸੇ ਦੇ ਹੱਥ ਤੇ ਸੱਟ ਲੱਗੀ ਤੇ ਕਿਸੇ ਦਾ ਸਿਰ ਪਾਟ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਰੈਂਟਨ ਪੁਲਿਸ ਵਿਭਾਗ ਅਤੇ ਰੈਂਟਨ ਫਾਇਰਫਾਈਟਰ ਨੇ ਘਟਨਾਂ ਸਥਾਨ ਤੇ ਪਹੁੰਚਕੇ ਸਥਿਤੀ ਤੇ ਕਾਬੂ ਪਾਇਆ। ਪੁਲਿਸ ਬਰੀਕੀ ਨਾਲ ਘਟਨਾਂ ਦੀ ਜਾਂਚ ਕਰ ਰਹੀ ਹੈ।