19.2 C
United Kingdom
Sunday, June 21, 2026

More

    ਕਾਵਿ ਰੇਖਾ ਚਿੱਤਰ- ਡਾ. ਲਖਵਿੰਦਰ ਸਿੰਘ ਜੌਹਲ

    ਤੁਹਾਡਾ ਦਾਇਰਾ ਬਹੁਤ ਵਿਸ਼ਾਲ ਏ,
    ਡਾ. ਲਖਵਿੰਦਰ ਸਿੰਘ ਜੌਹਲ ਜੀ |
    ਸ਼ਬਦਾਂ ਦਾ ਰੱਥ ਤੁਹਾਡੇ ਨਾਲ ਏ,
    ਡਾ. ਲਖਵਿੰਦਰ ਸਿੰਘ ਜੌਹਲ ਜੀ |
    ਤੁਹਾਡਾ ਦਾਇਰਾ ਬਹੁਤ ਵਿਸ਼ਾਲ ਏ,
    ਡਾ. ਲਖਵਿੰਦਰ ਸਿੰਘ ਜੌਹਲ ਜੀ |

    ਖੁਸੀ਼ ਮਿਲੇ ਸਿਰ ਮੱਥੇ ਲਾਉਦਾ,
    ਦੁੱਖ ਨੂੰ ਰੱਬ ਦਾ ਭਾਣਾ ਮੰਨੇ |
    ਸੂਝਵਾਨ ਗੱਲ ਸੁਲਝੀ ਕਰਦੈ,
    ਦਰ ਗੁਰਾਂ ਦਾ ਉਹ ਟਿਕਾਣਾਂ ਮੰਨੇਂ |
    ਹਰ ਰੁੱਤ ਨੂੰ ਰੀਝ ਨਾਲ ਮਾਣਦਾ,
    ਚਾਹੇ ਗਰਮੀ ਚਾਹੇ ਸਿਆਲ ਏ,
    ਡਾ. ਲਖਵਿੰਦਰ ਸਿੰਘ ਜੌਹਲ ਜੀ |
    ਤੁਹਾਡਾ ਦਾਇਰਾ ਬਹੁਤ ਵਿਸ਼ਾਲ ਏ,
    ਡਾ. ਲਖਵਿੰਦਰ ਸਿੰਘ ਜੌਹਲ ਜੀ |

    ਹੀਰੇ ਮਾਣਕ ਵਰਗਾ ਜੌਹਲ,
    ਲਿਸ਼ਕਦਾ ਸੋਹਣੀਂ ਭਾਅ ਮਾਰਦਾ |
    ਉਸਦੇ ਦਰ ਜਿੱਤ ਦੇ ਸਦਾ ਨਗਾੜੇ,
    ਵੱਜਣ ਜਿੱਤਦਾ ਉਹ ਨਹੀਂ ਹਾਰਦਾ |
    ਰੀਝਾਂ ਕਰਦਾ ਆਏ ਗਏ ਦੀਆਂ,
    ਮਨ ਤਾਂ ਬਹੁਤ ਦਿਆਲ ਏ |
    ਡਾ. ਲਖਵਿੰਦਰ ਸਿੰਘ ਜੌਹਲ ਦਾ |
    ਤੁਹਾਡਾ ਦਾਇਰਾ ਬਹੁਤ ਵਿਸ਼ਾਲ ਏ,
    ਡਾ. ਲਖਵਿੰਦਰ ਸਿੰਘ ਜੌਹਲ ਜੀ |

    ਜਦੋਂ ਪਿਤਾ ਗੁਰਦੀਪ ਸਿੰਘ ਦੇ ਘਰ ਵਿੱਚ,
    ਲਖਵਿੰਦਰ ਜੌਹਲ ਨੇਂ ਰੌਣਕ ਲਾਈ ਸੀ |
    ਸੀ ਬਨੇਰੇ ਨਾਲ ਚਿਰਾਗਾਂ ਭਰ ਗਏ,
    ਤੇ ਹਰ ਪਾਸਿਓਂ ਮਿਲੀ ਵਧਾਈ ਸੀ |
    ਰੱਖੀਆਂ ਸਨ ਘਰੇ ਬੂਰੀਆਂ ਬਾਪੂ ਚੋਂਦਾ,
    ਸੀ ਧਾਰਾਂ ਤੇ ਦੁੱਧ ਪੀਤਾ ਛੰਨਿਆਂ ਨਾਲ ਏ |
    ਤੁਹਾਡਾ ਦਾਇਰਾ ਬਹੁਤ ਵਿਸ਼ਾਲ ਏ,
    ਡਾ. ਲਖਵਿੰਦਰ ਸਿੰਘ ਜੌਹਲ ਜੀ |

    ਤੁਸੀਂ ਕਰਮਾਂ ਵਾਲੇ ਹੋ ਜੀਵਨ ਭਰ ਜੀਵਨ ਸਾਥੀ,
    ਬਣਕੇ ਪਰਮਜੀਤ ਜੀ ਨੇਂ ਸਾਥ ਨਿਭਾਇਆ |
    ਤੇ ਬੇਟੀ ਜਸਲੀਨ ਕੌਰ ਤੇ ਪੁੱਤਰ ਜਸ਼ਨਜੋਤ ਨੂੰ,
    ਤੁਸੀਂ ਦੋਵਾਂ ਨੇਂ ਰਲ ਅਾਪਣੇਂ ਹੱਥੀਂ ਖਿਡਾਇਆ |
    ਦੋਵਾਂ ਬੱਚੇ-ਬੱਚੀਆਂ ਨੇ ਆਪਣੀਂ ਮੰਜਿ਼ਲ,
    ਪਾ ਲ ਰਿਹਾ ਨਾ ਕੋਈ ਸਵਾਲ ਏ |
    ਤੁਹਾਡਾ ਦਾਇਰਾ ਬਹੁਤ ਵਿਸ਼ਾਲ ਏ,
    ਡਾ. ਲਖਵਿੰਦਰ ਸਿੰਘ ਜੌਹਲ ਜੀ |

    ਰਾਜਿੰਦਰ ਕੌਰ ਮਾਂ ਨੇਂ ਖਵਾ ਕੇ ਖੁਰਾਕਾਂ,
    ਪੁੱਤਰ ਲਾਡਲਾ ਸੀ ਸੇ਼ਰ ਬਣਾਇਆ |
    ਪੜ-ਲਿਖਕੇ ਦੂਰਦਰਸ਼ਨ ਕੇਂਦਰ ਜਲੰਧਰ,
    ਵਿੱਚ ਸੀ ਖੂਬ ਨਾਮ ਚਮਕਾਇਆ |
    ਤੁਸੀਂ ਵਧੀਆ ਰੱਖੀ ਵਿਚਾਰਧਾਰਾ,
    ਤੇ ਬੜਾ ਸੋਹਣਾ ਰੱਖਿਆ ਖਿਆਲ ਏ |
    ਤੁਹਾਡਾ ਦਾਇਰਾ ਬਹੁਤ ਵਿਸ਼ਾਲ ਏ,
    ਡਾ. ਲਖਵਿੰਦਰ ਸਿੰਘ ਜੌਹਲ ਜੀ |

    ਨਵਜੀਤ ਤੇ ਸਤਨਾਮ ਚਾਨਾ ਨਾਲ ਪਿੰਡ,
    ਵਿੱਚ ਜੋ ਤੁਸੀ ਖੇਡਿਆ ਗੁੱਲੀ ਗੁੱਲੀ ਡੰਡਾ |
    ਅਖਤਰ ਹੁਸੈਨ ਨੇਂ ਝੱਟ ਕੱਢਿਆ ਜਦੋਂ ਵੀ,
    ਤੁਹਾਡੇ ਕਦੀ ਵੀ ਪੈਰ ਚ ਚੁਭਿਆ ਕੰਡਾ |
    ਪਿੰਡ ਜੰਡਿਆਲੇ ਦੀਆਂ ਯਾਦਾਂ ਨੇਂ ,
    ਔਖੇ ਵੇਲੇ ਵੀ ਤੁਹਾਨੂੰ ਲਿਆ ਸੰਭਾਲ ਏ |
    ਤੁਹਾਡਾ ਦਾਇਰਾ ਬਹੁਤ ਵਿਸ਼ਾਲ ਏ,
    ਡਾ. ਲਖਵਿੰਦਰ ਸਿੰਘ ਜੌਹਲ ਜੀ |

    ਜੀ ਦੁੱਖਭੰਜਨ ਦੀ ਸਮਝ ਮੁਤਾਬਕ ,
    ਹੋ ਤੁਸੀਂ ਵਧੀਆ ਬਹੁਤ ਲਿਖਾਰੀ |
    ਜਿੰਦਗੀ ਭਰ ਤੁਸੀਂ ਕਰਮ ਕਮਾਏ,
    ਤੇ ਵਧੀਆ ਕੀਤੀ ਜੋ ਵੀ ਤੁਸੀਂ ਧਾਰੀ |
    ਹੋ ਤੁਸੀਂ ਉੱਤਮ ਸੋਚ ਦੇ ਧਾਰਨੀ ਤੇ,
    ਤੁਹਾਡੀ ਫੱਕਰਾਂ ਵਰਗੀ ਚਾਲ ਏ |
    ਤੁਹਾਡਾ ਦਾਇਰਾ ਬਹੁਤ ਵਿਸ਼ਾਲ ਏ,
    ਡਾ. ਲਖਵਿੰਦਰ ਸਿੰਘ ਜੌਹਲ ਜੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!