17 C
United Kingdom
Sunday, June 21, 2026

More

    ਕੈਲੀਫੋਰਨੀਆਂ ਵਿੱਚ ਵੋਟਿੰਗ ਪ੍ਰਕਿਰਿਆ ਦੌਰਾਨ ਪੰਜਾਬੀ ਵਿੱਚ ਜਾਣਕਾਰੀ

    ਫਰਿਜ਼ਨੋ (ਕੈਲੀਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਬੇਸ਼ੱਕ ਸਾਡੇ ਦੇਸ਼ ਵਿੱਚ ਪੰਜਾਬੀ ਨੂੰ ਨਕਾਰਿਆ ਜਾ ਰਿਹਾ ਪਰ ਪ੍ਰਦੇਸਾਂ ਵਿੱਚ ਪੰਜਾਬੀ ਨੂੰ ਆਦਰ ਮਿਲ ਰਿਹਾ ਹੈ। ਅਮਰੀਕਾ ਵਿੱਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਬਹੁਤ ਸਾਰੀਆਂ ਥਾਂਵਾਂ ਤੇ ਜਲਦੀ ਵੋਟਿੰਗ ਹੋ ਰਹੀ ਹੈ ਜਾਂ ਡਾਕ ਰਾਹੀਂ ਬੈਲਟ ਪੇਪਰ ਘਰੋ ਘਰੀਂ ਪਹੁੰਚਾਏ ਜਾ ਰਹੇ। ਬਹੁਤ ਸਾਰੇ ਵੋਟਿੰਗ ਸਟੇਸ਼ਨਾਂ ਤੇ ਡਰਾਪ ਆਫ ਬਾਕਸ ਲੱਗੇ ਹੋਏ ਨੇ, ਜਿਹੜੇ ਇਲਾਕਿਆਂ ਵਿੱਚ ਪੰਜਾਬੀਆਂ ਦੀ ਭਾਰੀ ਵੱਸੋਂ ਹੈ ਓਥੇ ਅੰਗਰੇਜ਼ੀ ਤੋ ਬਿਨਾ ਜਿੱਥੇ ਹੋਰ ਭਾਸ਼ਾਵਾਂ ਵਿੱਚ ਵੋਟਿੰਗ ਪ੍ਰਕਿਰਿਆ ਲਿਖੀ ਗਈ ਹੈ, ਓਥੇ ਪੰਜਾਬੀ ਭਾਸ਼ਾ ਵਿੱਚ ਵੀ ਬਰਾਬਰ ਜਾਣਕਾਰੀ ਲਿਖੀ ਗਈ ਹੈ। ਇਸ ਤੋਂ ਪਹਿਲਾ ਕੈਲੇਫੋਰਰਨੀਆਂ ਦੀਆਂ ਡੀ.ਐਮ.ਵੀ. ਦਫ਼ਤਰਾਂ ਵਿੱਚ ਪੰਜਾਬੀ ਵਿੱਚ ਡ੍ਰਾਈਵਿੰਗ ਦਾ ਰਿੰਟਨ ਟੈਸਟ ਦੇਣ ਦੀ ਸੁਵਿੱਧਾ ਸੀ। ਹੁਣ ਜੈਕਾਰਾ ਮੂਵਮੈਂਟ ਦੇ ਬੱਚਿਆ ਦੀ ਸਿਰਤੋੜ ਕੋਸ਼ਿਸ਼ ਸਦਤਾ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਵੋਟਿੰਗ ਸੈਂਟਰਾਂ ਵਿੱਚ ਜਗ੍ਹਾ ਮਿਲੀ ਹੈ, ਓਥੇ ਹੀ ਅਮਰੀਕਨ ਮਰਦਮਸ਼ੁਮਾਰੀ ਵਾਲੇ ਕਾਲਮ ਵਿੱਚ ਵਿੱਚ ਪੰਜਾਬੀ ਜਾ ਸਿੱਖ ਰੇਸ ਨੂੰ ਮਹੱਤਤਾ ਦਿੱਤੀ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!