
ਇਹ ਕਾਲਖਾਂ ਇਹ ਰੰਗਤਾਂ
ਇਹ ਕੁਦਰਤੀ ਸ਼ਾਹਕਾਰ ਹੈ ।
ਪਤਝੜ ਆਈ ‘ਤੇ ਵੀ ਹੌਸਲੇ ਬੁਲੰਦ ਨੇ
ਰੱਜ ਕੇ ਮਾਣੀ ਜਿਹਨਾਂ ਨੇ ਬਹਾਰ ਹੈ ।
ਬੱਦਲ਼ ਦੁੱਖਾਂ ਵਾਲ਼ੇ ਵੀ ਖਿੰਡ ਜਾਣਗੇ
ਸਾਨੂੰ ਉਹਦੀ ਮੇਹਰ ‘ਤੇ ਏਤਬਾਰ ਹੈ।
ਉਹ ਹੀ ਘੜਦਾ ਉਹ ਹੀ ਨਾਸ਼ਵਾਨ ਹੈ
ਉਸ ਦੀ ਕਲਾ ਹੈ ਉਹ ਹੀ ਕਲਾਕਾਰ ਹੈ ।
“ਜੱਸ” ਰਹਿੰਦਾ ਹੈ ਰਾਜ਼ੀ ਉਸ ਦੀ ਰਜ਼ਾ ਵਿੱਚ
ਉਹਦੀਆਂ ਹੀ ਰਹਿਮਤਾਂ ਦਾ ਕਰਜ਼ਦਾਰ ਹੈ ।
Poetry : Jasvir Jass
Photography : Bittu Khangurha