16.9 C
United Kingdom
Sunday, June 7, 2026

More

    ਯੂਕੇ ਦਾ ਇਹ ਖੇਤਰ ਕਰੇਗਾ ਚਾਰ ਹਫ਼ਤਿਆਂ ਦੇ ‘ਸਰਕਟ ਬ੍ਰੇਕਰ’ ਤਾਲਾਬੰਦੀ ਦੀ ਪੁਸ਼ਟੀ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਵਿੱਚ  ਵਾਇਰਸ ਦੀ ਲਾਗ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਉੱਤਰੀ ਆਇਰਲੈਂਡ  ਸਕੂਲ, ਪੱਬਾਂ ਅਤੇ ਰੈਸਟੋਰੈਂਟਾਂ ਨੂੰ ਬੰਦ ਕਰਨ ‘ਤੇ ਮੰਤਰੀਆਂ ਦੀ ਸਹਿਮਤੀ ਹੋਣ ਤੋਂ ਬਾਅਦ ਇੱਕ ਨਵੇ ਸਰਕਟ ਬ੍ਰੇਕਰ ਲਾਕਡਾਊਨ ਨੂੰ ਲਾਗੂ ਕਰੇਗਾ। ਵਾਇਰਸ ਦੇ ਲਾਗ ਦੀ ਚੇਨ ਨੂੰ ਤੋੜਨ ਵਾਲੇ ਇਸ ਤਾਲਾਬੰਦੀ ਉਪਾਅ ਵਿੱਚ ਪੱਬ ਅਤੇ ਰੈਸਟੋਰੈਂਟ ਟੇਕਵੇਅ ਅਤੇ ਭੋਜਨ ਡਿਲੀਵਰੀ ਨੂੰ ਛੱਡ ਕੇ ਚਾਰ ਹਫ਼ਤਿਆਂ ਲਈ ਬੰਦ ਰਹਿਣਗੇ, ਜਦੋਂ ਕਿ ਸਕੂਲ ਦੋ ਹਫਤਿਆਂ ਲਈ ਬੰਦ ਹੋ ਜਾਣਗੇ। ਇਸ ਕਦਮ ਦੀ ਪੁਸ਼ਟੀ ਖੇਤਰੀ ਦਫਤਰ ਦੁਆਰਾ ਖੇਤਰੀ ਸੰਸਦ ਵਿੱਚ ਭੇਜੇ ਪੱਤਰ ਰਾਹੀਂ ਹੋਈ ਦੱਸੀ ਜਾਂਦੀ ਹੈ। ਇਹ ਤਾਲਾਬੰਦੀ ਵਾਇਰਸ ਦੀ ਪਹਿਲੀ ਲਹਿਰ ਦੌਰਾਨ ਲਾਗੂ ਕੀਤੇ ਗਏ ਨਿਯਮਾਂ ਦੇ ਬਰਾਬਰ ਨਹੀਂ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਦੁਆਰਾ ਸੰਕਰਮਣ ਦੀਆਂ ਦਰਾਂ ਨੂੰ ਘਟਾਉਣ ਲਈ ਮਹੱਤਵਪੂਰਣ ਹੈ। ਇਹ ਮੰਨਿਆ  ਜਾਂਦਾ ਹੈ ਕਿ ਇਸ ਦੌਰਾਨ ਦੁਕਾਨਾਂ ਖੁੱਲੀਆਂ ਰਹਿਣਗੀਆਂ ਅਤੇ ਵਿਅਕਤੀਗਤ ਸਿਖਲਾਈ ਲਈ ਜਿੰਮ ਵੀ ਖੁੱਲਣਗੇ। ਇਸਦੇ ਨਾਲ ਹੀ ਸਸਕਾਰ ਅਤੇ ਵਿਆਹਾਂ ‘ਤੇ 25 ਵਿਅਕਤੀਆਂ ਦੀ ਸੀਮਾ ਰੱਖੀ ਜਾਵੇਗੀ। ਇਸ ਸੰਬੰਧ ਵਿੱਚ ਬੁੱਧਵਾਰ ਨੂੰ ਬੇਲਫਾਸਟ ਵਿਚ ਅਸੈਂਬਲੀ ਦੀ ਇਕ ਵਿਸ਼ੇਸ਼ ਬੈਠਕ ਦੌਰਾਨ ਇਸਦਾ ਰਸਮੀ ਐਲਾਨ ਕੀਤੇ ਜਾਣ ਦੀ ਉਮੀਦ ਹੈ। ਜਿਕਰਯੋਗ ਹੈ ਕਿ ਸਿਹਤ ਵਿਭਾਗ ਅਨੁਸਾਰ ਮੰਗਲਵਾਰ ਨੂੰ ਕੋਵਿਡ -19 ਨਾਲ 7 ਹੋਰ ਮੌਤਾਂ ਹੋਈਆਂ ਅਤੇ 863 ਹੋਰ ਮਾਮਲੇ ਸਾਹਮਣੇ ਆਏ ਹਨ। ਜਦਕਿ ਪਿਛਲੇ ਸੱਤ ਦਿਨਾਂ ਵਿੱਚ ਵਾਇਰਸ ਦੇ 2866 ਨਵੇਂ ਸਕਾਰਾਤਮਕ ਕੇਸ ਪਾਏ ਗਏ ਹਨ ਜਿਸ ਨਾਲ ਇਸ ਖਿੱਤੇ ਵਿੱਚ ਕੁੱਲ ਕੇਸਾਂ ਦੀ ਸੰਖਿਆ 21,898 ਹੋ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!