3.5 C
United Kingdom
Sunday, March 8, 2026

More

    ਦੇਸੀ ਘਿਉ

    ਦੇਸੀ ਘਿਉ ਨਾਲ ਲਾ ਬੈਠਾ ਹਾਂ,
    ਹੁਣ ਅੱਗਾਂ ਤੋਂ ਡਰ ਲਗਦਾ ਏ |
    ਇੱਕ ਸਰਨਾਟਾ ਪੀੜ ਟੀਸ ਦਾ,
    ਦਿਲ ਦੇ ਬੂਹਿਓਂ ਲੰਘਦਾ ਏ |
    ਦੇਸੀ ਘਿਉ ਨਾਲ ਲਾ ਬੈਠਾ ਹਾਂ,
    ਹੁਣ ਅੱਗਾਂ ਤੋਂ ਡਰ ਲਗਦਾ ਏ |

    ਖੈਰ ਮੰਗਾਂ ਮੈਂ ਆਪਣੇਂ ਸੱਜਣ ਦੀ,
    ਖੈਰ ਹੋਵੇ ਮੈਂ ਹੱਜ ਜਾ ਆਵਾਂ |
    ਪੱਕੜੀ ਕੌਲ ਕਰਾਰਾਂ ਦੀ ਓ,
    ਉਸ ਕੋਲੋਂ ਕਿਸੇ ਪੱਜ ਜਾ ਆਵਾਂ |
    ਦਿਨ ਚੜੇ ਉਹ ਸੁਣਨ ਨੂੰ ਮਿਲ ਜਾਵੇ,
    ਮਨ ਦੀਦ ਵੀ ਉਸਦੀ ਮੰਗਦਾ ਏ |
    ਦੇਸੀ ਘਿਉ ਨਾਲ ਲਾ ਬੈਠਾ ਹਾਂ,
    ਹੁਣ ਅੱਗਾਂ ਤੋਂ ਡਰ ਲਗਦਾ ਏ |

    ਦਿਲ ਆਪਣੇਂ ਦੇ ਆਲੇ ਅੰਦਰ,
    ਚਿਰਾਗ ਬਾਲਿਆ ਤੇਰੇ ਨਾਂ ਦਾ |
    ਹਿਜਰ ਮੈਨੂੰ ਪਿਆ ਵੱਢ-ਵੱਢ ਖਾਵੇ,
    ਹੁਲਾਰਾ ਚਾਹੀਦਾ ਤੇਰੀ ਹਾਂ ਦਾ |
    ਤੈਨੂੰ ਪਾਉਣ ਦੀ ਆਸ ਦਾ ਕੋਇਲਾ,
    ਲਟ-ਲਟ ਕਰਕੇ ਮਘਦਾ ਏ |
    ਦੇਸੀ ਘਿਉ ਨਾਲ ਲਾ ਬੈਠਾ ਹਾਂ,
    ਹੁਣ ਅੱਗਾਂ ਤੋਂ ਡਰ ਲਗਦਾ ਏ |

    ਮੈਂ ਜਖਮ ਦੀ ਕੁੱਟੀ ਚੂਰੀ,
    ਕਾਂ ਪੀੜਾਂ ਦਾ ਖਾਵੇ ਕਿਉਂ ਨਾ |
    ਅੰਤਾਂ ਦੇ ਦੁੱਖ ਮੇਰੇ ਲੇਖੀਂ ਦਿਲ ਅੱਗ,
    ਦਰਿਆ ਗੋਤਾ ਲਾਵੇ ਕਿਉਂ ਨਾ |
    ਤੇਰਾ ਇੱਕ ਸਕੂਨ ਨੀ ਕਾਹਤੋਂ,
    ਆਉਂਦਾ ਜਾਂਦਾ ਠੱਗਦਾ ਏ |
    ਦੇਸੀ ਘਿਉ ਨਾਲ ਲਾ ਬੈਠਾ ਹਾਂ,
    ਹੁਣ ਅੱਗਾਂ ਤੋਂ ਡਰ ਲਗਦਾ ਏ |

    ਹੈ ਪੈਰਾਂ ਵਿੱਚ ਜੰਜੀਰ ਪਿਆਰ ਦੀ,
    ਗਲ ਵਿੱਚ ਹਿਰਸ ਦਾ ਫੰਦਾ ਏ |
    ਰੋਣੇਂ,ਟੀਸਾਂ,ਦਗੇ ਇਸ਼ਕ ਵਿੱਚ,
    ਮੌਲਾ ਦੱਸ ਏ ਕੈਸਾ ਗੋਰਖ ਧੰਦਾ ਏ |
    ਸਦਾ ਹੀ ਬਣਿਆ ਦੱਸ ਦੁੱਖਭੰਜਨਾ,
    ਮਾਹੌਲ ਕਿਉਂ ਰਹਿੰਦਾ ਜੰਗ ਦਾ ਏ |
    ਦੇਸੀ ਘਿਉ ਨਾਲ ਲਾ ਬੈਠਾ ਹਾਂ,
    ਹੁਣ ਅੱਗਾਂ ਤੋਂ ਡਰ ਲਗਦਾ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!